
ਮਜ਼ਦੂਰਾਂ ਦਾ ਡੇਟਾਬੇਸ, ਜਾਬ ਕਾਰਡ ਦਾ ਵੇਰਵਾ ਵੀ ਇਕੱਠਾ...
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਲਗਭਗ 9.3 ਕਰੋੜ ਕਾਮੇ ਬੇਰੁਜ਼ਗਾਰ ਹੋ ਗਏ ਹਨ। ਰਾਜ ਅਤੇ ਕੇਂਦਰ ਨਿਰੰਤਰ ਕਰਮਚਾਰੀਆਂ ਦਾ ਡਾਟਾ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਸੋਮਵਾਰ ਤੱਕ ਕੋਰੋਨਾ ਕਾਰਨ ਕਿੰਨੇ ਕਾਮੇ ਪ੍ਰਭਾਵਿਤ ਹੋਏ ਹਨ ਦੀ ਇੱਕ ਸੂਚੀ ਤਿਆਰ ਕੀਤੀ ਜਾਏਗੀ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ 30 ਲੱਖ ਪ੍ਰਵਾਸੀ ਮਜ਼ਦੂਰ ਦੂਜੇ ਰਾਜਾਂ ਤੋਂ ਵਾਪਸ ਅਪਣੇ ਗ੍ਰਹਿ ਰਾਜ ਵਾਪਸ ਆਏ ਹਨ।
Migrant labour
ਹੁਣ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਤੋਂ ਮਜ਼ਦੂਰਾਂ ਦਾ ਡੇਟਾ ਕੱਢਣ ਨੂੰ ਕਿਹਾ ਹੈ। ਕੇਂਦਰ ਨੇ ਰਾਜਾਂ ਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਰਾਜ ਰੁਜ਼ਗਾਰ ਪੈਦਾ ਕਰਨ ਅਤੇ ਮਜ਼ਦੂਰਾਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਕੰਮ ਦੇਣ। ਲਾਕਡਾਊਨ ਦੇ ਚਲਦੇ ਕਈ ਵਿਭਾਗ ਮਜ਼ਦੂਰਾਂ ਦੀ ਸਥਿਤੀ ਤੇ ਮੰਥਨ ਕਰ ਰਹੇ ਹਨ ਉੱਥੇ ਹੀ ਵੱਡੀ ਗਿਣਤੀ ਵਿਚ ਅਸੰਗਠਿਤ ਖੇਤਰਾਂ ਦੇ ਮਜ਼ਦੂਰ ਪ੍ਰਭਾਵਿਤ ਹੋਏ ਹਨ। ਹਾਲਾਂਕਿ ਹੁਣ ਤਕ ਫਾਈਨਲ ਡੇਟਾ ਕਿਸੇ ਨੇ ਤਿਆਰ ਨਹੀਂ ਕੀਤਾ ਹੈ।
Labour
ਅਸਲੀ ਅੰਕੜੇ ਅਜੇ ਸਾਹਮਣੇ ਆਉਣੇ ਬਾਕੀ ਹਨ। ਵਿਭਾਗ ਜ਼ਮੀਨੀ ਪੱਧਰ ਤੇ ਡੇਟਾ ਕੱਢਣ ਲਈ ਤਿਆਰੀ ਕਰ ਰਹੇ ਹਨ। ਮੈਨਿਊਫੈਕਚਰਿੰਗ, ਹਾਸਪੀਟੈਲਿਟੀ, ਟੂਰਿਜ਼ਮ, ਕੰਸਟ੍ਰਕਸ਼ਨ, ਟ੍ਰੇਡ, ਲਘੂ ਅਤੇ ਛੋਟੇ ਉਦਯੋਗ ਅਤੇ ਆਟੋ ਇੰਡਸਟ੍ਰੀ ਵਿਚ ਕੰਮ ਕਰਨ ਵਾਲੇ ਮਜ਼ਦੂਰ ਸਭ ਤੋਂ ਜ਼ਿਆਦਾ ਲਾਕਡਾਊਨ ਦੇ ਚਲਦੇ ਪ੍ਰਭਾਵਿਤ ਹੈ। ਥਾਵਰ ਚੰਦਰ ਗਹਿਲੋਤ ਦੀ ਪ੍ਰਧਾਨਗੀ ਵਾਲੇ ਮੰਤਰੀਆਂ ਦੇ ਸਮੂਹ ਨੇ ਸਾਰੇ ਰਾਜਾਂ ਨੂੰ ਇਸ ਸਬੰਧ ਵਿਚ ਪੱਤਰ ਲਿਖਿਆ ਹੈ।
Laboure
ਮੰਤਰੀਆਂ ਦੇ ਇਸ ਸਮੂਹ ਵਿਚ ਮਹਿੰਦਰ ਚੰਤਰ ਪਾਂਡੇ, ਪ੍ਰਤਾਪ ਸਾਰੰਗੀ, ਕਿਸ਼ਨ ਰੈਡੀ ਵੀ ਸ਼ਾਮਲ ਹਨ। ਡੇਟਾ ਦੇ ਫਾਰਮੈਟ ਨੂੰ ਇਸ ਤਰ੍ਹਾਂ ਰੱਖਿਆ ਗਿਆ ਹੈ ਕਿ ਮਜ਼ਦੂਰਾਂ ਨੂੰ ਉਹਨਾਂ ਦੇ ਸਕਿੱਲ, ਉਹਨਾਂ ਦੇ ਪਸੰਦ ਦੇ ਕੰਮ, ਜਿਹੜੀਆਂ ਥਾਵਾਂ ਤੇ ਉਹ ਪ੍ਰਵਾਸ ਤੋਂ ਪਹਿਲਾਂ ਕੰਮ ਕਰ ਰਹੇ ਸਨ, ਸਾਰਾ ਵੇਰਵਾ ਸ਼ਾਮਲ ਹੋਵੇ। ਫਾਰਮੈਟ ਵਿਚ ਪਿੰਡ, ਤਹਿਸੀਲ ਅਤੇ ਜ਼ਿਲ੍ਹੇ ਦਾ ਵੀ ਵੇਰਵਾ ਹੋਵੇਗਾ। ਮਜ਼ਦੂਰ ਵਿਭਾਗ ਰਾਜ ਅਤੇ ਕੇਂਦਰੀ ਵਿਭਾਗ ਤੋਂ ਇਹ ਡੇਟਾ ਸ਼ੇਅਰ ਕਰੇਗਾ।
Laboure
ਮਜ਼ਦੂਰਾਂ ਦਾ ਡੇਟਾਬੇਸ, ਜਾਬ ਕਾਰਡ ਦਾ ਵੇਰਵਾ ਵੀ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਗ੍ਰਾਮੀਣ ਰੁਜ਼ਗਾਰ ਗਾਰੰਟੀ ਸਕੀਮ ਵਿਚ ਕੰਮ ਕਰ ਰਹੇ ਮਜ਼ਦੂਰ, ਪ੍ਰਾਈਵੇਟ ਸੈਕਟਰ ਵਿਚ ਕੰਮ ਕਰ ਰਹੇ ਮਜ਼ਦੂਰ ਅਤੇ ਕੰਸਟ੍ਰਕਸ਼ਨ ਸਾਈਟ ਤੇ ਕੰਮ ਕਰ ਰਹੇ ਮਜ਼ਦੂਰਾਂ ਦਾ ਵੀ ਵੇਰਵਾ ਇਕੱਠਾ ਕੀਤਾ ਜਾਵੇਗਾ। ਮਜ਼ਦੂਰ ਵਿਭਾਗ ਦਾ ਕਹਿਣਾ ਹੈ ਕਿ ਅਜਿਹੇ ਮਜ਼ਦੂਰਾਂ ਨੂੰ ਗਰੀਬ ਕਲਿਆਣ ਯੋਜਨਾਵਾਂ ਅਤੇ ਨਿਰਮਾਣ ਕਾਰਜਾ ਵਿਚ ਥਾਂ ਦਿੱਤੀ ਜਾਵੇ।
Labour
ਇਸ ਤੋਂ ਇਲਾਵਾ ਪੀਐਮ ਆਵਾਸ ਯੋਜਨਾ, ਸਿਹਤ ਭਾਰਤ ਯੋਜਨਾ, ਪੀਐਮ ਗ੍ਰਾਮੀਣ ਸੜਕ ਯੋਜਨਾ ਅਤੇ ਨੈਸ਼ਨਲ ਹਾਈ ਕੰਸਟ੍ਰਕਸ਼ਨ ਵਿਚ ਵੀ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ। ਕੈਸ਼ਲ ਐਪ ਰਾਹੀਂ ਰਾਜਾਂ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਮਜ਼ਦੂਰ ਵਿਭਾਗ ਪ੍ਰਾਈਵੇਟ ਕੰਪਨੀਆਂ ਨੂੰ ਵੀ ਪੱਤਰ ਲਿਖ ਕੇ ਰੁਜ਼ਗਾਰ ਉਪਲੱਬਧ ਕਰਵਾਉਣ ਦੀ ਮੰਗ ਕਰੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।