Baljeet Kaur Climbed Mount Everest: ਭਾਰਤ ਦੀ ਧੀ ਨੇ ਫਿਰ ਗੱਡੇ ਝੰਡੇ, ਦੂਜੀ ਵਾਰ ਸਰ ਕੀਤਾ ਮਾਊਂਟ ਐਵਰੈਸਟ
Published : May 22, 2024, 4:35 pm IST
Updated : May 22, 2024, 4:35 pm IST
SHARE ARTICLE
Baljeet Kaur Climbed  Mount Everest
Baljeet Kaur Climbed Mount Everest

Baljeet Kaur Climbed Mount Everest: ਇਸ ਤੋਂ ਪਹਿਲਾਂ ਪਿਛਲੇ ਹਫਤੇ ਨੇਪਾਲ ਦੀ ਮਸ਼ਹੂਰ ਚੋਟੀ ਲੋਬੋਚੇ 'ਤੇ ਸਫਲਤਾਪੂਰਵਕ ਕੀਤੀ ਸੀ ਚੜ੍ਹਾਈ

Baljeet Kaur once again climbed mount everest News : ਹਿਮਾਚਲ ਪ੍ਰਦੇਸ਼ ਦੀ ਧੀ ਬਲਜੀਤ ਕੌਰ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਬਲਜੀਤ ਨੇ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕਰ ਲਿਆ ਹੈ। ਇਸ ਦੀ ਜਾਣਕਾਰੀ ਬਲਜੀਤ ਕੌਰ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਲਜੀਤ ਕੌਰ ਮਾਊਂਟ ਐਵਰੈਸਟ 'ਤੇ ਚੜ੍ਹ ਚੁੱਕੀ ਹੈ।

ਇਹ ਵੀ ਪੜ੍ਹੋ: Amritsar News: ਕਰਜ਼ਾ ਚੁੱਕ ਕੇ ਆਸਟਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌ+ਤ 

ਬਲਜੀਤ ਕੌਰ ਨੇ ਇਸ ਮੁਹਿੰਮ ਦੀ ਸਫਲਤਾ 'ਤੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਇਸ ਦੌਰਾਨ ਬਲਜੀਤ ਨੇ ਲਿਖਿਆ, ਤੁਹਾਡੇ ਸਾਰਿਆਂ ਦੇ ਪਿਆਰ ਅਤੇ ਦੁਆਵਾਂ ਸਦਕਾ ਮੈਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਹੈ। ਬਲਜੀਤ ਕੌਰ ਨੇ ਦੱਸਿਆ ਕਿ ਅਸੀਂ 19 ਮਈ ਨੂੰ ਸਵੇਰੇ 3 ਵਜੇ ਦੇ ਕਰੀਬ ਇਸ ਸਿਖਰ 'ਤੇ ਪਹੁੰਚੇ ਸੀ। ਚੜ੍ਹਨ ਤੋਂ ਬਾਅਦ, ਮੈਂ ਹੁਣ ਸਫਲਤਾਪੂਰਵਕ ਬੇਸ ਕੈਂਪ 'ਤੇ ਪਹੁੰਚ ਗਈ ਹਾਂ। ਤੁਹਾਡੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ।

ਇਹ ਵੀ ਪੜ੍ਹੋ: Sangrur News: ਘਰਵਾਲੇ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਮਾਸੂਮ ਸਮੇਤ ਨਹਿਰ ਵਿਚ ਮਾਰੀ ਛਾਲ, ਦੋਵਾਂ ਦੀ ਹੋਈ ਮੌਤ

ਇਸ ਤੋਂ ਬਾਅਦ ਬਲਜੀਤ ਨੇ ਬੇਸ ਕੈਂਪ 'ਚ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਕੇਕ ਕੱਟਦੇ ਹੋਏ ਅਤੇ ਗਲੇ 'ਚ ਹਾਰ ਪਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ 9 ਮਈ ਨੂੰ ਬਲਜੀਤ ਨੇ ਨੇਪਾਲ ਦੀ ਮਸ਼ਹੂਰ ਚੋਟੀ ਲੋਬੋਚੇ 'ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਸੀ। ਬਲਜੀਤ ਕੌਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਮਾਮਲਿਗ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਐਚਆਰਟੀਸੀ ਵਿੱਚ ਡਰਾਈਵਰ ਰਹੇ ਹਨ। ਬਲਜੀਤ ਕੌਰ ਦੇ ਨਾਂ ਕਈ ਪ੍ਰਾਪਤੀਆਂ ਹਨ। ਉਸ ਨੇ ਸਾਲ 2022 ਵਿੱਚ ਇੱਕ ਮਹੀਨੇ ਦੇ ਅੰਦਰ ਲਗਾਤਾਰ ਪੰਜ ਚੋਟੀਆਂ 'ਤੇ ਚੜ੍ਹਾਈ ਕੀਤੀ ਸੀ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਨੇ ਇਕ ਮਹੀਨੇ ਵਿਚ ਅੱਠ ਹਜ਼ਾਰ ਮੀਟਰ ਤੋਂ ਉੱਚੀਆਂ ਪੰਜ ਚੋਟੀਆਂ ਨੂੰ ਫਤਹਿ ਕੀਤਾ ਸੀ। ਇਨ੍ਹਾਂ ਵਿੱਚ ਮਾਊਂਟ ਅਨਪੂਰਣਾ, ਮਾਊਂਟ ਕੰਚਨਜੰਗਾ, ਮਾਊਂਟ ਐਵਰੈਸਟ, ਮਾਊਂਟ ਲਹੋਤਸੇ, ਮਾਊਂਟ ਮਕਾਲੂ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਉਹ ਨੇਪਾਲ ਵਿੱਚ ਇੱਕ ਮੁਹਿੰਮ ਦੌਰਾਨ ਲਾਪਤਾ ਹੋ ਗਈ ਸੀ। ਇਸ ਦੌਰਾਨ ਉਸ ਦੀ ਮੌਤ ਦੀ ਖ਼ਬਰ ਵੀ ਆਈ। ਹਾਲਾਂਕਿ ਬਾਅਦ 'ਚ ਬਲਜੀਤ ਸਹੀ ਸਲਾਮਤ ਘਰ ਪਰਤ ਆਈ ਸੀ

(For more Punjabi news apart from  Baljeet Kaur Climbed  Mount Everest , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement