
ਰਾਜਧਾਨੀ ਨਾਲ ਜੁੜੇ ਬੈਰਸੀਆ ਤਹਸੀਲ ਦੇ ਪਰਸੋਰਿਆ ਘਾਟਖੇੜੀ ਪਿੰਡ ਵਿਚ ਚਾਰ ਦਬੰਗਾਂ ਨੇ ਵੀਰਵਾਰ ਸਵੇਰੇ 70 ਸਾਲ ਦੇ ਦਲਿਤ ਕਿਸਾਨ
ਭੋਪਾਲ, ਰਾਜਧਾਨੀ ਨਾਲ ਜੁੜੇ ਬੈਰਸੀਆ ਤਹਸੀਲ ਦੇ ਪਰਸੋਰਿਆ ਘਾਟਖੇੜੀ ਪਿੰਡ ਵਿਚ ਚਾਰ ਦਬੰਗਾਂ ਨੇ ਵੀਰਵਾਰ ਸਵੇਰੇ 70 ਸਾਲ ਦੇ ਦਲਿਤ ਕਿਸਾਨ ਕਿਸ਼ੋਰੀ ਲਾਲ ਜਾਟਵ ਨੂੰ ਉਨ੍ਹਾਂ ਦੀ ਪਤਨੀ ਤੰਖਿਆ ਦੇ ਸਾਹਮਣੇ ਹੀ ਪਟਰੋਲ ਪਾ ਕੇ ਜਿਉਂਦਾ ਸਾੜ ਦਿੱਤਾ। ਘਟਨਾ ਵਿਚ ਕਿਸ਼ੋਰੀ 90 ਫੀਸਦੀ ਤੱਕ ਜਲ ਗਿਆ। ਇਸ ਤੋਂ ਬਾਅਦ ਕਿਸ਼ੋਰੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਉਨ੍ਹਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਅਪਣੀ ਠੇਕੇ ਦੀ ਜ਼ਮੀਨ ਨੂੰ ਵਾਹ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ।
Burned Farmerਇਸ ਭਿਅੰਕਰ ਹੱਤਿਆ ਤੋਂ ਬਾਅਦ ਦੁਪਹਿਰ ਨੂੰ ਬੈਰਸੀਆ ਪੁਲਿਸ ਨੇ ਚਾਰ ਦੋਸ਼ੀਆਂ ਖਿਲਾਫ ਹੱਤਿਆ, ਖੇਤ ਉੱਤੇ ਕਬਜਾ ਕਰਨ ਦੀ ਕੋਸ਼ਿਸ਼ ਅਤੇ ਐਸ ਸੀ - ਐਸ ਟੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ, ਇਸ ਘਟਨਾ ਤੋਂ ਬਾਅਦ ਦੋਸ਼ੀਆਂ ਦੀ ਸ਼ਾਮ ਤੱਕ ਗਿਰਫਤਾਰੀ ਨਾ ਹੋਣ 'ਤੇ ਪਿੰਡ ਵਿਚ ਤਨਾਅ ਵਧ ਗਿਆ ਹੈ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਰਾਤ ਕਰੀਬ 11:30 ਵਜੇ ਚਾਰਾਂ ਦੋਸ਼ੀਆਂ ਨੂੰ ਪਿੰਡ ਦੇ ਕੋਲੋਂ ਹਿਰਾਸਤ ਵਿਚ ਲੈ ਲਿਆ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ 2002 ਵਿਚ ਸਰਕਾਰ ਨੇ ਉਨ੍ਹਾਂ ਨੂੰ ਪਰਸੋਰਿਆ ਜੋੜ ਸਥਿਤ 3.5 ਏਕੜ ਜ਼ਮੀਨ ਪਟੇ ਉੱਤੇ ਦਿੱਤੀ ਸੀ।
crimeਉਦੋਂ ਤੋਂ ਇਸ ਉੱਤੇ ਉਹ ਖੇਤੀ ਕਰ ਰਹੇ ਸਨ। ਇਸ ਸਾਲ ਪਿੰਡ ਦੇ ਰਸੂਖ ਵਾਲੇ ਤੀਰਨ ਸਿੰਘ ਯਾਦਵ ਨਾਮੀ ਵਿਅਕਤੀ ਨੇ ਕਬਜ਼ਾ ਕਰ ਲਿਆ। ਵੀਰਵਾਰ ਸਵੇਰੇ ਮ੍ਰਿਤਕ ਦਾ ਪੁੱਤਰ ਅਤੇ ਪਤਨੀ ਅਤੇ ਪਿਤਾ ਕਿਸ਼ੋਰੀ ਲਾਲ ਖੇਤ ਪਹੁੰਚੇ ਤਾਂ ਦੇਖਿਆ ਕਿ ਤੀਰਨ, ਉਸਦਾ ਪੁੱਤਰ ਪ੍ਰਕਾਸ਼, ਭਤੀਜਾ ਸੰਜੂ ਅਤੇ ਬਲਬੀਰ ਖੇਤ ਨੂੰ ਟਰੈਕਟਰ ਨਾਲ ਵਾਹ ਰਹੇ ਸਨ। ਕਿਸ਼ੋਰੀ ਲਾਲ ਨੇ ਵਿਰੋਧ ਕੀਤਾ ਤਾਂ ਚਾਰਾਂ ਨੇ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
Crimeਕਿਸ਼ੋਰੀ ਲਾਲ ਦੇ ਨਾ ਮੰਨਣ ਤੇ ਪ੍ਰਕਾਸ਼, ਸੰਜੂ ਅਤੇ ਬਲਬੀਰ ਨੇ ਉਨ੍ਹਾਂ ਦੇ ਹੱਥ-ਪੈਰ ਫੜ ਲਏ ਅਤੇ ਤੀਰਨ ਨੇ ਪਟਰੋਲ ਪਾਕੇ ਉਸਨੂੰ ਉਸਦੇ ਪਰਿਵਾਰ ਸਾਹਮਣੇ ਜਿਉਂਦਾ ਸਾੜ ਦਿੱਤਾ। ਪੁੱਤਰ ਨੇ ਦੱਸਿਆ ਕਿ ਮਾਂ ਚੀਖਦੀ ਰਹੀ ਪਰ ਉਸਦੀ ਕਿਸੇ ਨੇ ਨਹੀਂ ਸੁਣੀ। 90 ਫੀਸਦੀ ਸੜਨ ਮਗਰੋਂ ਕਿਸ਼ੋਰੀ ਲਾਲ ਨੂੰ ਹਸਪਤਾਲ ਪਹੁੰਚਾਇਆ ਗਏ ਪਰ ਉੱਥੇ ਉਸਨੇ ਦਮ ਤੋੜ ਦਿੱਤਾ। ਦੋਸ਼ੀਆਂ ਦੀ ਗਿਰਫਤਾਰੀ ਨਾ ਹੋਣ 'ਤੇ ਭੜਕੇ ਲੋਕਾਂ ਨੇ ਹਸਪਤਾਲ ਵਿਚ ਇਕੱਠ ਕੀਤਾ ਅਤੇ ਉਨ੍ਹਾਂ ਨੇ ਵੱਡਾ ਹੰਗਾਮਾ ਕੀਤਾ। ਪੁਲਿਸ ਅਤੇ ਪ੍ਰਸ਼ਾਸਨ ਦੇ ਅਫਸਰਾਂ ਦੀ ਹਾਜ਼ਰੀ ਵਿਚ ਕਿਸ਼ੋਰੀ ਲਾਲ ਦਾ ਅੰਤਮ ਸੰਸਕਾਰ ਕਰਵਾਇਆ ਗਿਆ।