
ਸ਼ਹਿਰ ਦੇ ਇੱਕ ਸਕੂਲ ਦੇ ਬਾਥਰੂਮ ਵਿਚ ਸ਼ੁੱਕਰਵਾਰ ਸਵੇਰੇ ਨੌਵੀਂ ਦੇ ਇੱਕ ਵਿਦਿਆਰਥੀ ਦੀ ਲਾਸ਼ ਮਿਲੀ ਹੈ।
ਵਡੋਦਰਾ, ਸ਼ਹਿਰ ਦੇ ਇੱਕ ਸਕੂਲ ਦੇ ਬਾਥਰੂਮ ਵਿਚ ਸ਼ੁੱਕਰਵਾਰ ਸਵੇਰੇ ਨੌਵੀਂ ਦੇ ਇੱਕ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਸਕੂਲ ਦੇ ਕੋਲ ਸਥਿਤ ਮੰਦਰ ਦੀ ਛੱਤ ਉੱਤੇ ਬੈਗ ਵਿਚ ਇੱਕ ਚਾਕੂ ਮਿਲਿਆ ਹੈ। ਚਾਕੂ ਦੇ ਮਿਲਣ ਕਰਨ ਵਿਦਿਆਰਥੀ ਦਾ ਕਤਲ ਕੀਤੇ ਜਾਣ ਦਾ ਸ਼ੱਕ ਪੈਦਾ ਹੋ ਰਿਹਾ ਹੈ। ਮਾਮਲਾ ਸ਼ਰੀਭਾਰਤੀ ਸਕੂਲ ਦਾ ਹੈ ਜੋ ਸ਼ਹਿਰ ਦੇ ਬਰਾਨਪੁਰਾ ਇਲਾਕੇ ਵਿਚ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਦੇਵ ਤੜਵੀ ਵੱਜੋਂ ਹੋਈ ਹੈ। ਵਿਦਿਆਰਥੀ ਦੀ ਲਾਸ਼ ਲਹੂ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਹੈ।
Body of the 9th standard student found in the bathroomਪੁਲਿਸ ਦੇ ਮੁਤਾਬਕ, ਵਿਦਿਆਰਥੀ ਦੇ ਢਿੱਡ ਅਤੇ ਗਲੇ ਉੱਤੇ ਚਾਕੂ ਨਾਲ ਵਾਰ ਕੀਤੇ ਗਏ ਸਨ ਅਤੇ ਸਿਰ ਨੂੰ ਕੰਧ ਨਾਲ ਵਾਰ ਵਾਰ ਮਾਰਿਆ ਗਿਆ ਸੀ।
ਘਟਨਾ ਦਾ ਪਤਾ ਲੱਗਦੇ ਹੀ ਆਲੇ ਦੁਆਲੇ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਉਨ੍ਹਾਂ ਨੂੰ ਘਟਨਾ ਵਾਲੀ ਜਗ੍ਹਾ ਤੋਂ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਤਕ ਕਰਨਾ ਪਿਆ। ਪੁਲਿਸ ਨੇ ਸਕੂਲ ਵਲ ਜਾਣ ਵਾਲਾ ਹਰ ਇਕ ਰਸਤਾ ਬੰਦ ਕਰ ਦਿੱਤਾ। ਦੱਸ ਦਈਏ ਕਿ ਸ਼ੁਰੂਆਤੀ ਜਾਂਚ ਦੇ ਮੁਤਾਬਕ ਇਹ ਸ਼ੱਕ ਜਤਾਇਆ ਗਿਆ ਹੈ ਕਿ ਕਤਲ 10ਵੀ ਵਿਚ ਪੜ੍ਹਨ ਵਾਲੇ ਇੱਕ ਵਿਦਿਆਰਥੀ ਨੇ ਕੀਤਾ ਹੈ।
Body of the 9th standard student found in the bathroomਦੱਸ ਦਈਏ ਕਿ ਮ੍ਰਿਤਕ ਵਿਦਿਆਰਥੀ ਗਾਜਰਾਵਾੜੀ ਇਲਾਕੇ ਵਿਚ ਆਪਣੀ ਮਾਸੀ ਹੰਸਾਬੇਨ ਤੜਵੀ ਦੇ ਘਰ ਰਹਿੰਦਾ ਸੀ। ਬੱਚੇ ਦੇ ਮਾਤੇ-ਪਿਤਾ ਆਣਦ ਜਿਲ੍ਹੇ ਦੇ ਬਾਕਰੋਲ ਪਿੰਡ ਵਿਚ ਰਹਿੰਦੇ ਹਨ। ਦੱਸਣਯੋਗ ਹੈ ਕੇ ਕੁੱਝ ਹੀ ਸਮਾਂ ਪਹਿਲਾਂ ਇਸ ਵਿਦਿਆਰਥੀ ਦਾ ਨੌਂਵੀਂ ਵਿਚ ਦਾਖਲਾ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਹੀ ਇਸ ਵਿਦਿਆਰਥੀ ਦਾ ਸਕੂਲ ਦੇ ਕੁੱਝ ਮੁੰਡਿਆਂ ਨਾਲ ਝਗੜਾ ਹੋਇਆ ਸੀ। ਇਸ ਝਗੜੇ ਦੀ ਵਜ੍ਹਾ ਹੀ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ੱਕ ਦੇ ਘੇਰੇ ਚ ਲਿਆਉਂਦੀ ਹੈ।
Murder ਸਕੂਲੀ ਬੱਚਿਆਂ ਦਾ ਸਕੂਲ ਵਿਚ ਹੀ ਭੇਤਭਰੇ ਹਲਾਤਾਂ ਵਿਚ ਕਤਲ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬੀਤੇ ਕੁਝ ਮਹੀਨਿਆਂ 'ਚ ਅਜਿਹੇ ਹੀ ਇਕ ਮਾਮਲੇ ਨੂੰ ਲੈ ਕੇ ਗੁੜਗਾਓਂ ਦਾ ਰਿਆਨ ਇੰਟਰਨੈਸ਼ਨਲ ਸਕੂਲ ਚਰਚਾ ਵਿਚ ਰਿਹਾ ਸੀ। ਜਿਸ ਵਿਚ ਇਕ ਮਾਸੂਮ ਦਾ ਬੜੀ ਬੇਰਹਿਮੀ ਨਾਲ ਗਲਾ ਚੀਰ ਕੇ ਕਤਲ ਕੀਤਾ ਗਿਆ ਸੀ।