ਬੇਕਾਰ ਪਈ ਪਲਾਸਟਿਕ ਦਾ ਇਸ ਤਰ੍ਹਾਂ ਕਰੋ ਇਸਤੇਮਾਲ
Published : Jun 10, 2018, 2:05 pm IST
Updated : Jun 10, 2018, 2:12 pm IST
SHARE ARTICLE
plastic uses
plastic uses

ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਸਮੱਸਿਆਵਾਂ ਵਿੱਚੋਂ ਇਕ ਸਮੱਸਿਆ ਹੈ, ਪਲਾਸਟਿਕ ਦੀ ਵਧਦੀ ਵਰਤੋ ਹੈ।  ਦਿਨੋਂ-ਦਿਨ ਲੋਕ ਪਲਾਸਟਿਕ ਦਾ ਭਰਪੂਰ ..........

ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਸਮੱਸਿਆਵਾਂ ਵਿੱਚੋਂ ਇਕ ਸਮੱਸਿਆ ਹੈ, ਪਲਾਸਟਿਕ ਦੀ ਵਧਦੀ ਵਰਤੋ ਹੈ।  ਦਿਨੋਂ-ਦਿਨ ਲੋਕ ਪਲਾਸਟਿਕ ਦਾ ਭਰਪੂਰ ਇਸਤੇਮਾਲ ਕਰਦੇ ਜਾ ਰਹੇ ਹਨ। ਕਈ ਰਾਜਾਂ ਅਤੇ ਸ਼ਹਿਰਾਂ ਵਿਚ ਪੂਰੀ ਤਰ੍ਹਾਂ ਰੋਕ ਲਗਾਏ ਜਾਣ ਦੇ ਬਾਵਜੂਦ ਵੀ ਪਲਾਸਟਿਕ ਦੀ ਵਰਤੋ ਵਿਚ ਕਮੀ ਨਹੀਂ ਆ ਰਹੀ ਹੈ। 

plasticplasticਪਲਾਸਟਿਕ ਕੋਈ ਆਸਾਨ ਸਮੱਗਰੀ ਨਹੀਂ ਹੈ ਜੋ ਕੂੜੇ ਵਿਚ ਸੁੱਟਣ ਤੋਂ ਬਾਅਦ ਆਸਾਨੀ ਨਾਲ ਗਲ ਜਾਵੇ, ਇਸ ਨੂੰ ਗਲਣ ਅਤੇ ਪੂਰੀ ਤਰ੍ਹਾਂ ਸਮਾਪਤ ਹੋਣ ਵਿਚ 200 ਤੋਂ 500 ਸਾਲ ਦਾ ਸਮਾਂ ਲੱਗ ਜਾਂਦਾ ਹੈ। ਕਈ ਵਾਰ ਇਸ ਨੂੰ ਜਾਨਵਰ ਖਾ ਲੈਂਦੇ ਹਨ ਅਤੇ ਉਨ੍ਹਾਂ ਦੇ ਅੰਤੜੀਆਂ ਵਿਚ ਫਸਣ ਦੇ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਬਾਜ਼ਾਰ ਵਿਚ ਪਲਾਸਟਿਕ ਕਈ ਰੂਪਾਂ ; ਜਿਵੇਂ - ਬੋਤਲਾਂ, ਬਾਲਟੀਆਂ, ਕੱਪਾਂ , ਭਾਂਡਿਆਂ, ਥੈਲਿਆਂ ਆਦਿ ਦੇ ਰੂਪ ਵਿਚ ਮਿਲਦੀ ਹੈ। 

plastic cupplastic cupਤੁਸੀਂ ਘਰ ਵਿਚ ਸਫਾਈ ਕਰੋ ਤਾਂ ਤੁਹਾਨੂੰ ਸਭ ਤੋਂ ਜ਼ਿਆਦਾ ਪਲਾਸਟਿਕ ਹੀ ਕੂੜੇ ਵਿਚ ਦਿਸੇਗੀ। ਇਸ ਸਮੱਸਿਆਂ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਚਿੰਤਾਗ੍ਰਸਤ ਹੋਣਾ ਚਾਹੀਦਾ ਹੈ ਅਤੇ ਪਲਾਸਟਿਕ ਦਾ ਸਾਮਾਨ ਘੱਟ ਤੋਂ ਘੱਟ ਲਉ ਅਤੇ ਜਿਨ੍ਹਾਂ ਪਲਾਸਟਿਕ ਦਾ ਸਾਮਾਨ ਲਉ, ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਰਿਸਾਈਕਲ ਕਰੋ, ਤਾਂਕਿ ਤੁਸੀਂ ਵੀ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਿਚ ਸਹਾਇਤਾ ਪ੍ਰਦਾਨ ਕਰ ਸਕੋ। ਜਿਵੇਂ - ਆਈਸਕਰੀਮ ਕਪ ਨੂੰ ਪੇਨ ਸਟੈਂਡ ਬਣਾਉ, ਬੱਚਿਆਂ ਲਈ ਪ੍ਰੋਜੇਕਟ ਬਣਾਉਣ ਵਿਚ ਪਲਾਸਟਿਕ ਦਾ ਇਸਤੇਮਾਲ ਕਰ ਲਉ, ਇਸ ਨਾਲ ਇਹ ਬਰਬਾਦ ਨਹੀਂ ਹੋਵੇਗੀ ਅਤੇ ਤੁਹਾਡੇ ਪੈਸੇ ਵੀ ਘੱਟ ਖਰਚ ਹੋਣਗੇ। ਪਲਾਸਟਿਕ ਨਾਲ ਤੁਸੀਂ ਘਰ ਵਿਚ ਹੀ ਕਈ ਕਲਾਤਮਿਕ ਚੀਜ਼ਾਂ, ਸਾਮਾਨ ਬਣਾ ਸਕਦੇ ਹੋ। 

dairy cupdairy cupਜਿਨ੍ਹਾਂ ਕੱਪਾਂ ਵਿਚ ਦਹੀ ਆਉਂਦਾ ਹੈ ਉਨ੍ਹਾਂ ਨੂੰ ਇਵੇਂ ਹੀ ਨਾ ਸੁੱਟ ਦਿਉ। ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਬਾਥਰੂਮ ਵਿਚ ਟੰਗ ਸਕਦੇ ਹੋ ਅਤੇ ਉਨ੍ਹਾਂ ਵਿਚ ਬੁਰਸ਼ ਰੱਖ ਸਕਦੇ ਹੋ। ਜਦੋਂ ਇਹ ਪੁਰਾਣੇ ਹੋ ਜਾਣ ਤਾਂ ਨਵੇਂ ਕੱਪਾਂ ਨੂੰ ਲਗਾ ਦਿਉ। ਆਪਣੀ ਮਰਜੀ ਦੇ ਹਿਸਾਬ ਨਾਲ ਇਸ ਉਤੇ ਕਈ ਤਰੀਕਿਆਂ ਦੇ ਡਿਜਾਇਨ ਵੀ ਬਣਾਏ ਜਾ ਸਕਦੇ ਹਨ। 

plastic useplastic useਕਈ ਵਾਰ ਤੁਸੀਂ ਡਰਾਅ ਵਿਚ ਟੁੱਟੇ ਸਿੱਕਿਆਂ ਨੂੰ ਇੰਜ ਹੀ ਸੁੱਟ ਦਿੰਦੇ ਹੋ ਜਿਸ ਦੇ ਨਾਲ ਬਾਅਦ ਵਿਚ ਉਨ੍ਹਾਂ ਨੂੰ ਲੱਭਣ ਵਿਚ ਦਿੱਕਤ ਹੁੰਦੀ ਹੈ। ਅਜਿਹੇ ਵਿਚ ਦੋ ਤੋਂ ਚਾਰ ਕਪ ਰੱਖ ਲਉ ਅਤੇ ਉਨ੍ਹਾਂ ਵਿਚ ਵੱਖ - ਵੱਖ ਸਿੱਕੇ ਰੱਖ ਦਿਉ। ਇਸ ਨਾਲ ਤੁਹਾਨੂੰ ਪਤਾ ਰਹੇਗਾ ਕਿ ਕਿਸ ਕਪ ਵਿਚ ਕਿਹੜੇ ਸਿੱਕੇ ਰੱਖੇ ਹਨ ਅਤੇ ਜ਼ਰੂਰਤ ਪੈਣ ਉਤੇ ਬਿਨਾਂ ਸਮਾਂ ਬਰਬਾਦ ਕੀਤੇ ਤੁਸੀਂ ਆਸਾਨੀ ਨਾਲ ਲੱਭ ਸਕਦੇ ਹੋ। 

bottolesbottlesਕਈ ਵਾਰ ਤੁਹਾਨੂੰ ਤੁਹਾਡੇ ਕਾਂਟੇ, ਝੁਮਕੇ ਨਹੀਂ ਮਿਲਦੇ ਹਨ ਜਾਂ ਚੈਨ ਵੀ ਕਿਤੇ ਗੁੰਮ ਹੋ ਜਾਂਦੀ ਹੈ। ਅਜਿਹੇ ਵਿਚ ਆਪਣੀ ਅਲਮਾਰੀ ਵਿਚ ਇਸ ਕੱਪਾਂ ਨੂੰ ਰੱਖ ਲਉ ਅਤੇ ਹਰ ਕਪ ਵਿਚ ਇਕ ਵੱਖਰੀ ਐਸੇਸਰੀਜ ਰੱਖੋ, ਤਾਂਕਿ ਤੁਹਾਨੂੰ ਜ਼ਰੂਰਤ ਪੈਣ ਉਤੇ ਇਹ ਫਟਾਕ ਨਾਲ ਮਿਲ ਜਾਣ। ਜੇਕਰ ਤੁਹਾਨੂੰ ਹੋਮ ਗਾਰਡਨਿੰਗ ਦਾ ਸ਼ੌਕ ਹੈ ਤਾਂ ਇਸ ਛੋਟੇ - ਛੋਟੇ ਕੱਪਾਂ ਜਾਂ ਬਾਲਟੀਆਂ ਵਿਚ ਮਿੱਟੀ ਭਰ ਕੇ ਉਨ੍ਹਾਂ ਵਿਚ ਧਨੀਆ, ਪੁਦੀਨਾ ਆਦਿ ਦੇ ਬੀਜ ਬੋ ਦਿਉ। ਇਸ ਨਾਲ ਉਨ੍ਹਾਂ ਵਿਚ ਤੁਹਾਡੇ ਇਸਤੇਮਾਲ ਦੀਆਂ ਚੀਜ਼ਾਂ ਉਗ ਆਉਣਗੀਆਂ| ਬਸ ਤੁਹਾਨੂੰ ਇਨ੍ਹਾਂ ਦਾ ਖਿਆਲ ਰੱਖਣਾ ਹੋਵੇਗਾ। 

plasticplasticਤੁਸੀਂ ਮਾਰਕੀਟ ਤੋਂ ਮਹਿੰਗੇ ਪੇਪਰਵੇਟ ਲੈ ਕੇ ਆਉਂਦੇ ਹੋ, ਇਸ ਤੋਂ ਚੰਗਾ ਹੈ ਕਿ ਘਰ ਵਿਚ ਇਸ ਪਲਾਸਟਿਕ ਦੇ ਹੈਵੀ ਕਪ ਨੂੰ ਹੀ ਪੇਪਰਵੇਟ ਬਣਾ ਲਉ। ਇਸ ਨਾਲ ਤੁਹਾਡੇ ਪੈਸੇ ਬਚਣਗੇ ਅਤੇ ਸਾਮਾਨ ਦਾ ਇਸਤੇਮਾਲ ਵੀ ਹੋ ਜਾਵੇਗਾ। ਤੁਸੀਂ ਪਲਾਸਟਿਕ ਕੱਪ ਵਿਚ ਛੋਟੇ ਬਲਬ ਲਗਾ ਕੇ ਉਸ ਨਾਲ ਘਰ ਦੀ ਸਜਾਵਟ ਵੀ ਕਰ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement