ਬੇਕਾਰ ਪਏ ਪਲਾਸਟਿਕ ਚੱਮਚ ਨਾਲ ਸਜਾਓ ਘਰ
Published : Jun 16, 2018, 6:43 pm IST
Updated : Jun 16, 2018, 6:43 pm IST
SHARE ARTICLE
plastic spoons
plastic spoons

ਘਰ 'ਚ ਅਜਿਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਨੂੰ ਤੁਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਪਰ ਘਰ ਵਿਚ ਪਈ ਅਜਿਹੀ ਬਹੁਤ ਸਾਰੀਆਂ ਬੇਕਾਰ ਚੀਜ਼ਾਂ ਘਰ ਦੀ ਸਜਾਵਟ...

ਘਰ 'ਚ ਅਜਿਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਨੂੰ ਤੁਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਪਰ ਘਰ ਵਿਚ ਪਈ ਅਜਿਹੀ ਬਹੁਤ ਸਾਰੀਆਂ ਬੇਕਾਰ ਚੀਜ਼ਾਂ ਘਰ ਦੀ ਸਜਾਵਟ ਵਿਚ ਕੰਮ ਆਉਂਦੀਆਂ ਹਨ। ਘਰ ਵਿਚ ਬੇਕਾਰ ਪਏ ਪਲਾਸਟਿਕ ਚੱਮਚ,  ਪਲਾਸਟਿਕ ਪਾਈਪ ਅਤੇ ਸਪ੍ਰੇ ਪੇਂਟ ਘਰ ਦੀ ਸਜਾਵਟ ਲਈ ਬਹੁਤ ਕੰਮ ਦੀ ਚੀਜ਼ ਹੈ। ਘਰ ਵਿਚ ਪਏ ਬੇਕਾਰ ਪਲਾਸਟਿਕ ਤੋਂ ਸਟਾਇਲਿਸ਼ ਸੋਹਣੇ ਫਲਾਵਰ ਤੋਂ ਲੈ ਕੇ ਇਕ ਤੋਂ ਇਕ ਵਧ ਕੇ ਇਕ ਸਜਾਵਟ ਚੀਜ਼ ਬਣਾਈ ਜਾ ਸਕਦੀ ਹੈ ਅਤੇ ਘਰ ਨੂੰ ਸਜਾਇਆ ਜਾ ਸਕਦਾ ਹੈ।

clockclock

ਸਾਰੇ ਪਲਾਸਟਿਕ ਚੱਮਚ ਨੂੰ ਮੋਮਬੱਤੀ ਨਾਲ ਗਰਮ ਕਰ ਕੇ ਫੁਲ ਦੀ ਸ਼ੇਪ ਦੀ ਤਰ੍ਹਾਂ ਮੋੜ ਕੇ ਇਸ ਨੂੰ ਵੱਖ - ਵੱਖ ਤਰ੍ਹਾਂ ਦੇ ਰੰਗ ਕਰ ਦਿਓ। ਹੁਣ ਇਸ ਵਿਚ ਪਲਾਸਟਿਕ ਦੀ ਪਾਈਪ 'ਤੇ ਚਿਪਕਾਉਂਦੇ ਹੋਏ ਫੁਲ ਦਾ ਅਕਾਰ ਦਿੰਦੇ ਜਾਓ। ਗੁਲਾਬ ਬਣ ਕੇ ਤਿਆਰ ਹੋਣ 'ਤੇ ਕਾਗਜ਼ ਨਾਲ ਪੱਤੀਆਂ ਬਣਾ ਕੇ ਇਸ ਵਿਚ ਚਿਪਕਾ ਦਿਓ। ਹੁਣ ਤੁਸੀਂ ਇਸ ਨੂੰ ਫਲਾਵਰ ਪੋਟ ਵਿਚ ਲਗਾ ਸਕਦੇ ਹੋ।

fowerfower

ਚੱਮਚ ਨਾਲ ਫਲਾਵਰ ਪੋਟ ਬਣਾਉਣ ਲਈ ਇਕ ਕੱਚ ਦੀ ਬੇਕਾਰ ਬੋਤਲ ਦੇ ਚਾਰਿਆਂ ਪਾਸੇ ਚੱਮਚ ਦੇ ਗੋਲਾਈ ਵਾਲੇ ਹਿੱਸੇ ਨੂੰ ਹੇਠਾਂ ਕਰ ਕੇ ਗਲੂ ਦੀ ਮਦਦ ਨਾਲ ਚਿਪਕਾ ਦਿਓ। ਇਸ ਕਲਰਫੁਰ ਚੱਮਚ ਨੂੰ ਉਪਰ ਤੱਕ ਲਗਾਉਣ ਤੋਂ ਬਾਅਦ ਇਸ ਵਿਚ ਫੁੱਲਾਂ ਨੂੰ ਪਾ ਦਿਓ। ਹੁਣ ਇਸ ਨੂੰ ਤੁਸੀਂ ਅਪਣੀ ਟੇਬਲ 'ਤੇ ਰੱਖ ਕੇ ਉਸ ਦੀ ਸੁੰਦਰਤਾ ਨੂੰ ਵਧਾ ਸਕਦੇ ਹੋ।

show caseshow case

ਲੈਂਪ ਬਣਾਉਣ ਲਈ ਤੁਸੀਂ ਚੱਮਚ ਨੂੰ ਸਪ੍ਰੇ ਪੇਂਟ ਕਰਨ ਤੋਂ ਬਾਅਦ ਬੋਤਲ ਦੇ ਚਾਰੇ ਪਾਸੇ ਇਸ ਦੇ ਗੋਲਾਈ ਵਾਲੇ ਹਿੱਸੇ ਨੂੰ ਹੇਠਾਂ ਦੇ ਪਾਸੇ ਕਰ ਕੇ ਲਗਾਓ। ਇਸ ਨੂੰ ਲਗਾਉਣ ਤੋਂ ਬਾਅਦ ਇਸ ਵਿਚ ਬੱਲਬ ਹੋਲਡਰ ਲਗਾ ਕੇ ਬੱਲਬ ਨੂੰ ਸਾੜ ਕੇ ਦੇਖੋ। ਇਸ ਨਾਲ ਤੁਸੀਂ ਅਪਣੇ ਘਰ ਨੂੰ ਅਟ੍ਰੈਕਟਿਵ ਲੁੱਕ ਦੇ ਸਕਦੇ ਹੋ।

candle standcandle stand

ਕੈਂਡਲ ਸਟੈਂਡ ਬਣਾਉਣ ਲਈ ਤੁਸੀਂ ਚੱਮਚ ਦੇ ਗੋਲਾਈ ਵਾਲੇ ਹਿੱਸੇ ਨੂੰ ਬਾਹਰ ਦੇ ਪਾਸੇ ਕਰ ਕੇ ਉਸ ਨੂੰ ਅੰਦਰ ਦੇ ਪਾਸੇ ਚਿਪਕਾ ਦਿਓ। ਇਸੇ ਤਰ੍ਹਾਂ ਇਸ ਨੂੰ ਇਕ ਦੇ ਉਪਰ ਇਕ ਲਗਾਉਂਦੇ ਜਾਓ। ਜਦੋਂ ਇਹ ਕਾਫ਼ੀ ਬਹੁਤ ਹੋ ਜਾਵੇ ਤਾਂ ਤੁਸੀਂ ਇਸ ਨਾਲ ਵਿਚ ਵਿਚ ਕੈਂਡਸ ਨੂੰ ਲਗਾ ਦਿਓ। ਚੱਮਚ ਦੇ ਗੋਲਾਈ ਵਾਲੇ ਹਿੱਸੇ ਵਿਚ ਤੁਸੀਂ ਮੋਤੀ ਵੀ ਲਗਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement