ਘਾਟੀ ਦੇ ਅਨੰਤਨਾਗ 'ਚ 4 ਅਤਿਵਾਦੀ ਢੇਰ, ਆਈਐਸਜੇਕੇ ਨਾਲ ਜੁੜੇ ਹੋਣ ਦਾ ਸ਼ੱਕ
Published : Jun 22, 2018, 1:46 pm IST
Updated : Jun 22, 2018, 1:46 pm IST
SHARE ARTICLE
army in  jammu kashmir
army in jammu kashmir

ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਹੋਈ...

ਸ੍ਰੀਨਗਰ : ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਹੋਈ। ਇਸ ਮੁਠਭੇੜ ਵਿਚ ਸੁਰੱਖਿਆ ਬਲਾਂ ਨੇ 4 ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ। ਹਾਲਾਂਕਿ ਇਸ ਮੁਠਭੇੜ ਵਿਚ ਇਕ ਪੁਲਿਸ ਕਰਮਚਾਰੀ ਦੇ ਸ਼ਹੀਦ ਹੋਣ ਦੀ ਵੀ ਖ਼ਬਰ ਹੈ। ਦਸ ਦਈਏ ਕਿ ਸੁਰੱਖਿਆ ਬਲਾਂ ਨੂੰ ਦੋ-ਤਿੰਨ ਅਤਿਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ।  ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁਕਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ

army in  jammu kashmirarmy in jammu kashmir

ਵਿਚਕਾਰ ਮੁਠਭੇੜ ਵਿਚ ਕਥਿਤ ਤੌਰ 'ਤੇ ਇਸਲਾਮਕ ਸਟੇਟ ਜੰਮੂ ਤੇ ਕਸ਼ਮੀਰ (ਆਈਐਸਜੇਕੇ) ਨਾਲ ਜੁੜੇ 4 ਅਤਿਵਾਦੀ ਢੇਰ ਹੋ ਗਏ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ। ਇਸ ਵਿਚ ਕਈ ਆਮ ਨਾਗਰਿਕ ਵੀ ਜ਼ਖ਼ਮੀ ਹੋ ਗਏ।ਪੁਲਿਸ ਮੁਖੀ ਐਸ ਪੀ ਵੈਦ ਨੇ ਟਵਿੱਟਰ 'ਤੇ ਲਿਖਿਆ ''ਖਿਰਮ ਸ੍ਰੀਗੁਫ਼ਵਾਰਾ ਖੇਤਰ ਵਿਚ ਮੁਠਭੇੜ ਜਾਰੀ ਹੈ, ਦੋ ਅਤਿਵਾਦੀ ਢੇਰ ਹੋ ਚੁੱਕੇ ਹਨ ਅਤੇ ਗੋਲੀਬਾਰੀ ਅਜੇ ਵੀ ਜਾਰੀ ਹੈ। ਬਦਕਿਸਮਤੀ ਨਾਲ ਅਸੀਂ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਾਥੀ ਨੂੰ ਇਸ ਵਿਚ ਖੋ ਦਿਤਾ।''

army in  jammu kashmirarmy in jammu kashmir

ਇਕ ਹੋਰ ਟਵੀਟ ਵਿਚ ਡੀਜੀਪੀ ਨੇ ਦਸਿਆ ਕਿ ਮਾਰੇ ਗਏ ਅਤਿਵਾਦੀ ਕਥਿਤ ਤੌਰ 'ਤੇ ਆਈਐਸਜੇਕੇ ਨਾਲ ਜੁੜੇ ਸਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਲਾਕੇ ਵਿਚ ਅਤਿਵਾਦੀਆਂ ਦੇ ਮੌਜੂਦ ਹੋਣ ਦੀ ਵਿਸ਼ੇਸ਼ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਵਿਚ ਸ੍ਰੀਗੁਫ਼ਵਾਰਾ ਖੇਤਰ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਜਵਾਬ ਵਿਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ।

army in  jammu kashmirarmy in jammu kashmir

ਅਧਿਕਾਰੀ ਨੇ ਦਸਿਆ ਕਿ ਆਖ਼ਰੀ ਖ਼ਬਰ ਮਿਲਣ ਤਕ ਗੋਲੀਬਾਰੀ ਜਾਰੀ ਸੀ। ਉਨ੍ਹਾਂ ਦਸਿਆ ਕਿ ਮੁਠਭੇੜ ਸਥਾਨ ਦੇ ਨੇੜੇ ਨੌਜਵਾਨਾਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ, ਜਿਸ ਤੋਂ ਬਾਅਦ ਝੜਪਾਂ ਸ਼ੁਰੂ ਹੋ ਗਈਆਂ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਬਲ ਦੀ ਵਰਤੋਂ ਕੀਤੀ, ਜਿਸ ਵਿਚ ਇਕ ਪੁਲਿਸ ਕਰਮਚਾਰੀ ਸਮੇਤ ਕਈ ਆਮ ਨਾਗਰਿਕ ਜ਼ਖ਼ਮੀ ਹੋ ਗਏ। ਜੰਮੂ-ਕਸ਼ਮੀਰ ਵਿਚ ਪੱਥਰਬਾਜ਼ੀ ਦੇ 'ਯੂਪੀ ਕਨੈਕਸ਼ਨ' ਦਾ ਸ਼ੱਕ ਸਾਹਮਣੇ ਆਇਆ ਹੈ। ਰੋਜ਼ਗਾਰ ਲਈ ਪੁਲਵਾਮਾ ਗਏ

army in  jammu kashmirarmy in jammu kashmir

ਬਾਗ਼ਪਤ ਅਤੇ ਸਹਾਰਨਪੁਰ ਜ਼ਿਲ੍ਹੇ ਦੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਪੱਥਰਬਾਜ਼ੀ ਵਿਚ ਸ਼ਾਮਲ ਹੋਣ ਲਈ ਕਹੇ ਜਾਣ ਦਾ ਦੋਸ਼ ਲਗਾਇਆ ਹੈ। ਉਤਰ ਪ੍ਰਦੇਸ਼ ਦੇ ਪੁਲਿਸ ਮੁਖੀ ਓਪੀ ਸਿੰਘ ਨੇ ਦਸਿਆ ਕਿ ਸਹਾਰਾਨਪੁਰ ਅਤੇ ਬਾਗ਼ਪਤ ਜ਼ਿਲ੍ਹਿਆਂ ਦੇ ਰਹਿਣ ਵਾਲੇ ਲੜਕੇ ਸਿਲਾਈ ਦਾ ਕੰਮ ਕਰਨ ਦੇ ਲਈ ਪੁਲਵਾਮਾ ਗਏ ਸਨ। ਉਨ੍ਹਾਂ ਨੂੰ ਉਥੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ 'ਤੇ ਕੰਮ ਕਰਨ ਲਈ ਰਖਿਆ ਗਿਆ ਸੀ ਪਰ ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਤੋਂ ਪੱਥਰਬਾਜ਼ੀ ਦਾ ਕੰਮ ਵੀ ਲਿਆ ਜਾਂਦਾ ਸੀ।

army in  jammu kashmirarmy in jammu kashmir

ਦਸ ਦਈਏ ਕਿ ਕੇਂਦਰ ਸਰਕਾਰ ਨੇ ਹੁਣ ਘਾਟੀ ਵਿਚ ਅਤਿਵਾਦੀਆਂ ਦੇ ਸਫ਼ਾਏ ਲਈ ਵਿਸ਼ੇਸ਼ ਅਪਰੇਸ਼ਨ ਚਲਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਲਈ ਘਾਟੀ ਵਿਚ ਐਨਐਸਜੀ ਦੀ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਜੋ ਬੀਐਸਐਫ ਨਾਲ ਮਿਲ ਕੇ ਘਾਟੀ ਵਿਚੋਂ ਅਤਿਵਾਦੀਆਂ ਦੇ ਸਫ਼ਾਏ ਲਈ ਚਲਾਏ ਗਏ ਵੱਡੇ ਅਪਰੇਸ਼ਨ ਵਿਚ ਸਾਥ ਦੇਵੇਗੀ। ਕੇਂਦਰ ਨੇ ਇਹ ਫ਼ੈਸਲਾ ਰਜ਼ਮਾਨ ਵਿਚ ਗੋਲੀਬੰਦੀ ਦੇ ਬਾਵਜੂਦ ਅਤਿਵਾਦੀਆਂ ਵਲੋਂ ਘਟਨਾਵਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement