ਮੁਜ਼ੱਫ਼ਰਪੁਰ ਵਿਚ ਹਸਪਤਾਲ ਪਿੱਛੇ ਮਿਲੇ ਮਨੁੱਖੀ ਪਿੰਜਰ
Published : Jun 22, 2019, 5:42 pm IST
Updated : Jun 22, 2019, 5:42 pm IST
SHARE ARTICLE
Human Skeleton Remains Found Behind Muzaffarpur Hospital
Human Skeleton Remains Found Behind Muzaffarpur Hospital

ਬਿਹਾਰ ਦੇ ਮੁਜ਼ੱਫ਼ਰਪੁਰ ਸਥਿਤ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਮਨੁੱਖੀ ਪਿੰਜਰ ਦੇ ਅੰਸ਼  ਮਿਲੇ ਹਨ।

ਪਟਨਾ: ਬਿਹਾਰ ਦੇ ਮੁਜ਼ੱਫ਼ਰਪੁਰ ਸਥਿਤ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਮਨੁੱਖੀ ਪਿੰਜਰ ਦੇ ਅੰਸ਼  ਮਿਲੇ ਹਨ। ਜ਼ਿਕਰਯੋਗ ਹੈ ਕਿ ਇਸੇ ਹਸਪਤਾਲ ਵਿਚ ਐਕਿਉਟ ਇਸੇਫ਼ਲਾਇਟਸ ਸਿੰਡਰੋਮ ਨਾਲ ਨਾਲ ਹੁਣ ਤੱਕ ਸਭ ਤੋਂ ਜ਼ਿਆਦਾ 108 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਦਿਮਾਗੀ ਬੁਖ਼ਾਰ ਨਾਲ ਬਿਹਾਰ ਵਿਚ ਹੁਣ ਤੱਕ ਕਰੀਬ 140 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

Encephalitis in BiharEncephalitis in Bihar

ਇਕ ਖ਼ਬਰ ਮੁਤਾਬਕ ਮਨੁੱਖੀ ਸਰੀਰ ਦੇ ਪਿੰਜਰ ਮਿਲਣ ਤੋਂ ਬਾਅਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਐਸਕੇ ਸ਼ਾਹੀ ਨੇ ਕਿਹਾ ਕਿ ਪੋਸਟਮਾਰਟ ਵਿਭਾਗ ਪ੍ਰਿੰਸੀਪਲ ਦੇ ਅਧੀਨ ਆਉਂਦਾ ਹੈ। ਇਸ ਸਬੰਧ ਵਿਚ ਉਹ ਪ੍ਰਿੰਸੀਪਲ ਨਾਲ ਗੱਲ ਕਰਨਗੇ ਅਤੇ ਉਹਨਾਂ ਨੂੰ ਜਾਂਚ ਲਈ ਕਮੇਟੀ ਬਣਾਉਣ ਲਈ ਕਹਿਣਗੇ। ਹਸਪਤਾਲ ਦੀ ਜਾਂਚ ਟੀਮ ਨੇ ਪਿੰਜਰ ਮਿਲਣ ਵਾਲੀ ਥਾਂ ਦਾ ਦੌਰਾ ਕੀਤਾ ਹੈ।

Human SkeletonsHuman Skeletons

ਦੱਸ ਦਈਏ ਕਿ ਮੁਜ਼ੱਫ਼ਰਪੁਰ ਦਾ ਸ੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ। ਹਸਪਤਾਲ ਵਿਚ ਦਿਮਾਗੀ ਬੁਖ਼ਾਰ ਨਾਲ ਸਭ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਮਰੀਜ਼ਾਂ ਲਈ ਬਿਸਤਰੇ ਅਤੇ ਡਾਕਟਰਾਂ ਦੀ ਕਮੀ ਕਾਰਨ ਵੀ ਇਹ ਹਸਪਤਾਲ ਸਵਾਲਾਂ ਦੇ ਘੇਰੇ ਵਿਚ ਰਿਹਾ ਹੈ। ਇਸ ਦੇ ਨਾਲ ਹੀ ਮਨੁੱਖੀ ਪਿੰਜਰਾਂ ਦਾ ਮਿਲਣਾ ਵੀ ਹਸਪਤਾਲ ਲਈ ਇਕ ਹੋਰ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ।
 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement