
ਬੀਤੇ ਹਫ਼ਤੇ ਦੋ ਵੱਡੇ ਮੁੱਦੇ ਦੇਸ਼ ਵਿਚ ਛਾਏ ਰਹੇ। ਪਹਿਲਾ ਮਾਬ ਲਿੰਚਿੰਗ ਯਾਨੀ ਅਫ਼ਵਾਹ ਜਾਂ ਕਿਸੇ 'ਤੇ ਸ਼ੱਕ ਦੇ ਆਧਾਰ 'ਤੇ ਭੀੜ ਵਲੋਂ ਇੰਨੀ ਮਾਰਕੁੱਟ ਕਰ ਦੇਣਾ ਕਿ ਉਸ...
ਨਵੀਂ ਦਿੱਲੀ : ਬੀਤੇ ਹਫ਼ਤੇ ਦੋ ਵੱਡੇ ਮੁੱਦੇ ਦੇਸ਼ ਵਿਚ ਛਾਏ ਰਹੇ। ਪਹਿਲਾ ਮਾਬ ਲਿੰਚਿੰਗ ਯਾਨੀ ਅਫ਼ਵਾਹ ਜਾਂ ਕਿਸੇ 'ਤੇ ਸ਼ੱਕ ਦੇ ਆਧਾਰ 'ਤੇ ਭੀੜ ਵਲੋਂ ਇੰਨੀ ਮਾਰਕੁੱਟ ਕਰ ਦੇਣਾ ਕਿ ਉਸ ਦੀ ਮੌਤ ਹੋ ਜਾਵੇ। ਦੂਜਾ ਮੰਦਸੌਰ, ਸਤਨਾ ਸਮੇਤ ਦੇਸ ਦੇ ਬਾਕੀ ਸ਼ਹਿਰਾਂ ਵਿਚ ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ। ਹੁਣ ਤਕ ਭੀੜ ਦੀ ਮਾਰਕੁੱਟ ਨਾਲ ਕਿੰਨੀਆਂ ਮੌਤਾਂ ਹੋਈਆਂ, ਇਸ ਦੇ ਅੰਕੜੇ ਸਰਕਾਰੀ ਏਜੰਸੀਆਂ ਦੇ ਕੋਲ ਨਹੀਂ ਹਨ।
mob lynchingਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦਾ ਕਹਿਣਾ ਹੈ ਕਿ 2017 ਦੇ ਅੰਕੜੇ ਜਦੋਂ ਜਾਰੀ ਕੀਤੇ ਜਾਣਗੇ, ਉਨ੍ਹਾਂ ਵਿਚ ਮਾਬ ਲਿੰਚਿੰਗ ਦੀਆਂ ਘਟਨਾਵਾਂ ਦਾ ਜ਼ਿਕਰ ਰਹੇਗਾ। ਉਥੇ ਨਾਬਾਲਗਾਂ ਦੇ ਵਿਰੁਧ ਯੌਨ ਹਿੰਸਾ ਦੇ ਮਾਮਲੇ ਕਿੰਨੇ ਵਧੇ ਹਨ, ਇਸ ਦਾ ਪਤਾ ਇਸੇ ਗੱਲ ਤੋਂ ਚਲਦਾ ਹੈ ਕਿ ਬੀਤੇ 15 ਸਾਲਾਂ ਵਿਚ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿਚ ਕਰੀਬ 1700 ਫ਼ੀਸਦੀ ਦਾ ਵਾਧਾ ਹੋਇਆ ਹੈ।
rape12 ਸੂਬਿਆਂ ਵਿਚ 2000 ਤੋਂ ਲੈ ਕੇ 2012 ਦੇ ਵਿਚਕਾਰ ਡੈਣ ਦੱਸ ਦੇ ਭੀੜ ਨੇ 2097 ਹੱਤਿਆਵਾਂ ਕੀਤੀਆਂ। 2011 ਜਨਵਰੀ ਤੋਂ 2017 ਜੂਨ ਦੇ ਵਿਚਕਾਰ ਮਾਬ ਲਿੰਚਿੰਗ ਦੀਆਂ ਘਟਨਾਵਾਂ 20 ਫ਼ੀਸਦੀ ਵਧ ਗਈਆਂ। 2017 ਦੇ ਪਹਿਲੇ ਛੇ ਮਹੀਨਿਆਂ ਦੌਰਾਨ 20 ਹਮਲੇ ਗਊ ਹੱਤਿਆ ਦੀ ਅਫ਼ਵਾਹ 'ਤੇ ਹੋਏ। ਇਹ 2016 ਤੋਂ 75 ਫ਼ੀਸਦੀ ਜ਼ਿਆਦਾ ਸਨ। ਦੇਸ਼ ਦੇ 10 ਰਾਜਾਂ ਵਿਚ 2018 ਵਿਚ ਭੀੜ ਦੀ ਮਾਰਕੁੱਟ ਵਿਚ ਮੌਤ ਦੇ 14 ਕੇਸ ਦਰਜ ਹੋਏ ਹਨ। ਇਨ੍ਹਾਂ ਵਿਚ 31 ਲੌਕਾਂ ਦੀ ਮੌਤ ਹੋਈ।
mob lynching14 ਵਿਚੋਂ 11 ਕੇਸ ਵਿਚ ਅਫਵਾਹ ਬੱਚਾ ਚੋਰੀ ਦੀ ਸੀ। ਹਾਲਾਂਕਿ ਅਜਿਹੇ ਅੰਕੜਿਆਂ ਦਾ ਕੋਈ ਆਫਿਸ਼ੀਅਲ ਰਿਕਾਰਡ ਹੁਣ ਤਕ ਨਹੀਂ ਹੈ। ਐਨਸੀਆਰਬੀ ਦਾ ਕਹਿਣਾ ਹੈ ਕਿ ਕ੍ਰਾਈਮ ਇਨ ਇੰਡੀਆ 2017 ਪਬਲੀਕੇਸ਼ਨ ਵਿਚ ਉਹ ਪਹਿਲੀ ਵਾਰ ਅਜਿਹੇ ਅੰਕੜਿਆਂ ਨੂੰ ਸ਼ਾਮਲ ਕਰੇਗਾ।ਭੀੜ ਦੀ ਮਾਰਕੁੱਟ ਵਿਚ ਸਭ ਤੋਂ ਪਹਿਲਾਂ ਡੈਣ ਦੱਸ ਦੇ ਹਮਲਾ ਕਰਦੇ ਮਾਮਲੇ ਸਾਹਮਣੇ ਆਏ। ਉਸ ਤੋਂ ਬਾਅਦ ਗਊ ਹੱਤਿਆ ਦੀਆਂ ਅਫ਼ਵਾਹਾਂ ਸਭ ਤੋਂ ਜ਼ਿਆਦਾ ਰਹੀਆਂ। ਪਿਛਲੇ ਕੁਝ ਦਿਨਾਂ ਵਿਚ ਬੱਚਾ ਚੋਰ ਹੋਣ ਦਾ ਦੋਸ਼ ਲਗਾ ਕੇ ਭੀੜ ਵਲੋਂ ਕੁੱਟਮਾਰ ਕਰਨ ਦੇ ਮਾਮਲੇ ਕਾਫ਼ੀ ਸਾਹਮਣੇ ਆ ਚੁੱਕੇ ਹਨ।
child rape case2002 ਵਿਚ ਪਹਿਲਾ ਵੱਡਾ ਮਾਮਲਾ ਸਾਹਮਣੇ ਆਇਆ, ਜਦੋਂ ਹਰਿਆਣਾ ਵਿਚ ਗਊ ਹੱਤਿਆ ਦੀ ਅਫ਼ਵਾਹ ਦੇ ਕਾਰਨ ਭੀੜ ਨੇ ਪੰਜ ਦਲਿਤਾਂ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿਤੀ। ਇਹੀ ਅਫਵਾਹ ਮੁਜ਼ੱਫ਼ਰਨਗਰ ਅਤੇ ਕੋਕਰਾਝਾਰ ਵਿਚ ਦੰਗਿਆਂ ਦਾ ਕਾਰਨ ਬਣੀ। ਇੰਡੀਆ ਸਪੈਂਡ ਵੈਬਸਾਈਟ ਦੇ ਮੁਤਾਬਕ 2010 ਤੋਂ 2017 ਦੇ ਵਿਚਕਾਰ ਦਰਜ 63 ਕੇਸ ਵਿਚੋਂ 97 ਫ਼ੀਸਦੀ ਪਿਛਲੇ ਤਿੰਨ ਸਾਲ ਵਿਚ ਦਰਜ ਹੋਏ। 63 ਵਿਚੋਂ 61 ਕੇਸ ਗਊ ਰੱਖਿਆ ਦਲ ਬਣਾਉਣ ਅਤੇ ਗਊ ਮਾਸ 'ਤੇ ਰੋਕ ਲਗਾਉਣ ਤੋਂ ਬਾਅਦ ਦਰਜ ਹੋਏ।
mob lynchingਐਨਸੀਆਰਬੀ ਦੇ ਮੁਤਾਬਕ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ 2015 ਤੋਂ 2016 ਦੇ ਵਿਚਕਾਰ 82 ਫ਼ੀਸਦੀ ਵਧ ਗਏ। 2015 ਵਿਚ ਅਜਿਹੇ 10 ਹਜ਼ਾਰ 854 ਕੇਸ ਸਨ। 2016 ਵਿਚ 19 ਹਜ਼ਾਰ 765 ਕੇਸ ਦਰਜ ਹੋਏ। 2016 ਵਿਚ ਬੱਚਿਆਂ ਦੀ ਤਸਕਰੀ ਦੇ 14 ਹਜ਼ਾਰ 183 ਮਾਮਲੇ ਦਰਜ ਹੋਏ। ਇਹ 2015 ਤੋਂ 27 ਫ਼ੀਸਦੀ ਜ਼ਿਆਦਾ ਸਨ। 2016 ਵਿਚ ਦਰਜ ਮਨੁੱਖੀ ਤਸਕਰੀ ਦੇ ਮਾਮਲਿਆਂ ਵਿਚੋਂ 59 ਫ਼ੀਸਦੀ ਮਾਮਲੇ 18 ਸਾਲ ਤੋਂ ਛੋਟੇ ਬੱਚਿਆਂ ਨਾਲ ਜੁੜੇ ਸਨ। 2016 ਵਿਚ ਲਾਪਤਾ ਹੋਏ 63 ਹਜ਼ਾਰ 407 ਬੱਚਿਆਂ ਵਿਚ 41 ਹਜ਼ਾਰ 67 ਲੜਕੀਆਂ ਸਨ।
rape caseਗੁੰਮਸ਼ੁਦਾ ਬੱਚਿਆਂ ਵਿਚ ਲੜਕੀਆਂ ਦਾ ਫ਼ੀਸਦੀ 65 ਸੀ। 45 ਫ਼ੀਸਦੀ ਬੱਚੇ ਜ਼ਬਰਨ ਮਜ਼ਦੁਰ ਬਣਾਏ ਗਏ। 35 ਫ਼ੀਸਦੀ ਨੂੰ ਯੌਨ ਸੋਸ਼ਣ ਦੇ ਲਈ ਵੇਚ ਦਿਤਾ ਗਿਆ। 4980 ਨੂੰ ਜਿਸਮਫਰੋਸ਼ੀ ਅਤੇ 162 ਨੂੰ ਪੋਰਨੋਗ੍ਰਾਫ਼ੀ ਵਿਚ ਧੱਕਿਆ ਗਿਆ। 2016 ਵਿਚ ਨਾਬਾਲਗਾਂ ਨਾਲ ਰੇਪ ਦੇ ਸਭ ਤੋਂ ਜ਼ਿਆਦਾ 2467 ਕੇਸ ਮੱਧ ਪ੍ਰਦੇਸ਼ ਵਿਚ ਦਰਜ ਹੋਏ। ਮਹਾਰਾਸ਼ਟਰ ਵਿਚ 2292, ਉਤਰ ਪ੍ਰਦੇਸ਼ ਵਿਚ 2115, ਓਡੀਸ਼ਾ ਵਿਚ 1258 ਅਤੇ ਤਾਮਿਲਨਾਡੁ ਵਿਚ 1169 ਕੇਸ ਦਰਜ ਹੋਏ। ਜੰਮੂ ਕਸ਼ਮੀਰ ਵਿਚ 2015 ਵਿਚ ਨਾਬਾਲਗ ਨਾਲ ਰੇਪ ਦਾ ਇਕ ਵੀ ਕੇਸ ਦਰਜ ਨਹੀਂ ਹੋਇਆ ਪਰ 2016 ਵਿਚ ਅਜਿਹੇ 21 ਕੇਸ ਦਰਜ ਹੋਏ।
child rape caseਹਰਿਆਣਾ ਜੋ ਔਰਤਾਂ ਅਤੇ ਬੱਚਿਆਂ ਲਈ ਅਸੁਰੱਖਿਅਤ ਮੰਨਿਆ ਜਾਂਦਾ ਹੈ, ਉਥੇ 2105 ਵਿਚ 224 ਕੇਸ ਦਰਜ ਹੋਏ ਅਤੇ 2016 ਵਿਚ ਇਨ੍ਹਾਂ ਦੀ ਗਿਣਤੀ 532 ਪਹੁੰਚ ਗਈ ਸੀ। ਗੁਜਰਾਤ ਵਿਚ 2015 ਵਿਚ 1059 ਅਤੇ 2016 ਵਿਚ 1120 ਕੇਸ ਦਰਜ ਹੋਏ। ਅਸਾਮ ਵਿਚ 2015 ਵਿਚ 542 ਅਤੇ 2016 ਵਿਚ 586 ਕੇਸ ਦਰਜ ਹੋਏ।
mob lynching2001 ਵਿਚ ਬੱਚਿਆਂ ਨਾਲ ਰੇਪ ਅਤੇ ਗੰਭੀਰ ਯੌਨ ਅਪਰਾਧਾਂ ਦੇ 2013 ਮਾਮਲੇ ਸਾਹਮਣੇ ਆਏ ਸਨ। 2016 ਵਿਚ ਇਹ ਅੰਕੜਾ ਵਧ ਕੇ 36 ਹਜ਼ਾਰ 22 ਹੋ ਗਿਆ। ਇਹ ਵਾਧਾ 1689 ਫ਼ੀਸਦੀ (1700 ਫ਼ੀਸਦੀ) ਰਹੀ। 2017 ਅਤੇ 2018 ਦੇ ਅੰਕੜੇ ਹੁਣ ਤਕ ਰਿਲੀਜ਼ ਨਹੀਂ ਕੀਤੇ ਗਏ ਹਨ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਵਧੇ ਹੀ ਹਨ।