
11 ਮਹੀਨਿਆਂ ਦੇ ਬੱਚੇ ਨੂੰ ਲਿਵਰ ਅਤੇ 35 ਸਾਲਾ ਵਿਅਕਤੀ ਨੂੰ ਕਿਡਨੀ ਟਰਾਂਸਪਲਾਂਟ
ਚੰਡੀਗੜ੍ਹ: ਪੀ.ਜੀ.ਆਈ. ਵਿਚ ਦਸ ਮਹੀਨੇ ਦੇ ਬੱਚੇ ਹਰਸ਼ਿਤ ਨੂੰ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਉਸ ਦੇ ਮਾਪਿਆਂ ਨੇ ਮਾਸੂਮ ਦੇ ਅੰਗਦਾਨ ਕਰਨ ਦਾ ਫ਼ੈਸਲਾ ਲਿਆ, ਜਿਸ ਦੇ ਚਲਦਿਆਂ ਦੋ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਦਰਅਸਲ ਯਮੁਨਾਨਗਰ ਦੇ ਪਿੰਡ ਛੱਜੂ ਨਗਲਾ ਦੇ ਰਹਿਣ ਵਾਲੇ ਅਨਿਲ ਕੁਮਾਰ ਅਤੇ ਰੀਨਾ ਰਾਣੀ ਦਾ ਬੱਚਾ ਹਰਸ਼ਿਤ 12 ਜੁਲਾਈ ਨੂੰ ਖੇਡਦੇ ਸਮੇਂ ਜ਼ਖਮੀ ਹੋ ਗਿਆ ਅਤੇ ਕੋਮਾ ਵਿਚ ਚਲਾ ਗਿਆ।
ਇਹ ਵੀ ਪੜ੍ਹੋ: ਮਣੀਪੁਰ ਦੀਆਂ ਸਾਰੀਆਂ ਘਟਨਾਵਾਂ ’ਤੇ ਏਜੰਸੀਆਂ ਦੀ ਨਜ਼ਰ, 6000 ਮਾਮਲੇ ਦਰਜ: ਸਰਕਾਰੀ ਸੂਤਰ
ਪ੍ਰਵਾਰ ਨੇ ਉਸ ਨੂੰ ਨਿਜੀ ਹਸਪਤਾਲ ਪਹੁੰਚਿਆ. ਜਿਥੋਂ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿਤਾ ਗਿਆ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ। ਇਸ ਲਈ ਡਾਕਟਰਾਂ ਨੇ ਹਰਸ਼ਿਤ ਨੂੰ 19 ਜੁਲਾਈ ਨੂੰ ਟ੍ਰੇਨ ਡੈੱਡ ਐਲਾਨ ਦਿਤਾ ਗਿਆ।
ਇਹ ਵੀ ਪੜ੍ਹੋ: ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਉ ਇਹ ਦੇਸੀ ਨੁਸਖ਼ੇ
ਇਸ ਦੌਰਾਨ 11 ਮਹੀਨਿਆਂ ਦੇ ਬੱਚੇ ਨੂੰ ਹਰਸ਼ਿਤ ਦਾ ਲਿਵਰ ਅਤੇ 35 ਸਾਲਾ ਵਿਅਕਤੀ ਨੂੰ ਕਿਡਨੀ ਟਰਾਂਸਪਲਾਂਟ ਕੀਤੀ ਗਈ।
ਡਾਕਟਰਾਂ ਨੇ ਦਸਿਆ ਕਿ ਆਮ ਤੌਰ ’ਤੇ ਕਿਡਨੀ ਟਰਾਂਸਪਲਾਂਟ ਕਰਨ ਦੀ ਕੋਈ ਮੁਸ਼ਕਲ ਪ੍ਰਕਿਰਿਆ ਨਹੀਂ ਹੈ ਪਰ ਬੱਚੇ ਦੀ ਉਮਰ ਕਾਫੀ ਘੱਟ ਹੋਣ ਕਾਰਨ ਇਹ ਇਕ ਵੱਡੀ ਚੁਣੌਤੀ ਸੀ।