ਫੰਡ ਨਾ ਮਿਲਣ ਕਾਰਨ ਦੱਖਣ ਰੇਲਵੇ ਨੇ 86 ਟਰੇਨਾਂ 'ਚ ਹਾਊਸ ਕੀਪਿੰਗ ਸੇਵਾ ਬੰਦ ਕੀਤੀ
Published : Aug 22, 2019, 3:42 pm IST
Updated : Aug 22, 2019, 3:42 pm IST
SHARE ARTICLE
Cash starved Southern Railway to suspend housekeeping services
Cash starved Southern Railway to suspend housekeeping services

ਠੇਕੇਦਾਰ ਨੂੰ 62 ਕਰੋੜ ਰੁਪਏ ਦਾ ਨਹੀਂ ਕੀਤਾ ਭੁਗਤਾਨ

ਨਵੀਂ ਦਿੱਲੀ : ਰੇਵਲੇ ਮੰਤਰਾਲਾ ਵੱਲੋਂ ਮਦਦ ਦੇ ਕੋਈ ਸੰਕੇਤ ਨਾ ਮਿਲਣ ਤੋਂ ਬਾਅਦ ਦੱਖਣ ਰੇਲਵੇ ਨੇ ਲੰਮੀ ਦੂਰੀ ਦੀਆਂ 86 ਟਰੇਨਾਂ 'ਚ ਆਨ ਬੋਰਡ ਹਾਊਸ ਕੀਪਿੰਗ ਸਰਵਿਸ (ਓਬੀਐਚਐਸ) ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਕੇਰਲ ਅਤੇ ਤਾਮਿਲਨਾਡੂ ਤੋਂ ਚੱਲਣ ਵਾਲੀਆਂ ਇਨ੍ਹਾਂ ਟਰੇਨਾਂ 'ਚ ਸੇਵਾਵਾਂ 1 ਸਤੰਬਰ ਤੋਂ ਬੰਦ ਰਹਿਣਗੀਆਂ।

Cash starved Southern Railway to suspend housekeeping servicesCash starved Southern Railway to suspend housekeeping services

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਮੁਹਿੰਮ ਜਿਹੀ ਯੋਜਨਾਵਾਂ ਤੋਂ ਬਾਅਦ ਵੀ ਦੱਖਣ ਰੇਲਵੇ ਕੋਲ ਓਬੀਐਚਐਸ ਠੇਕੇਦਰ ਦਾ ਬਕਾਇਆ ਚੁਕਾਉਣ ਲਈ ਫੰਡ ਦੀ ਭਾਰੀ ਕਮੀ ਹੋ ਗਈ ਹੈ। ਰੇਲਵੇ ਨੇ ਇਨ੍ਹਾਂ ਟਰੇਨਾਂ 'ਤੇ ਲਿਨੇਨ ਦੀ ਸਪਲਾਈ, ਪੈਸਟ ਕੰਟਰੋਲ ਅਤੇ ਬਾਈਓ ਟਾਇਲਟ ਦੇ ਰੱਖਰਖਾਅ ਦੇ ਠੇਕੇ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। 

Cash starved Southern Railway to suspend housekeeping servicesCash starved Southern Railway to suspend housekeeping services

ਪ੍ਰਿੰਸੀਪਲ ਚੀਫ਼ ਮੈਕੇਨਿਕਲ ਇੰਜੀਨੀਅਰ ਸੁਭਰਾਂਸ਼ੂ ਨੇ ਚੇਨਈ, ਮਦੁਰਈ, ਪਾਲਘਾਟ, ਤਿਰੁਵਨੰਤਪੁਰਮ, ਤਿਰੂਚੀ ਅਤੇ ਸਾਲੇਮ ਇਕਾਈਆਂ ਦੇ ਸੀਨੀਅਰ ਅਧਿਕਾਰੀਆਂ ਤੋਂ ਓਬੀਐਚਐਸ ਦੇ ਠੇਕੇ ਰੱਦ ਕਰਨ ਲਈ ਨੋਟਿਸ ਜਾਰੀ ਕਰਨ ਲਈ ਚਿੱਠੀ ਲਿਖੀ ਹੈ। ਲੰਮੀ ਦੂਰੀ ਦੀਆਂ 110 ਟਰੇਨਾਂ 'ਚੋਂ 24 'ਚ ਓਬੀਐਚਐਸ ਸੇਵਾਵਾਂ ਜਾਰੀ ਰਹਿਣਗੀਆਂ। ਇਨ੍ਹਾਂ 'ਚ ਤਾਮਿਲਨਾਡੂ ਐਕਸਪ੍ਰੈਸ, ਗਰੈਂਡ ਟਰੰਕ ਐਕਸਪ੍ਰੈਸ, ਕੇਰਲਾ ਐਕਸਪ੍ਰੈਸ, ਨਵਜੀਵਨ ਐਕਸਪ੍ਰੈਸ ਸ਼ਾਮਲ ਹਨ। 

Cash starved Southern Railway to suspend housekeeping servicesCash starved Southern Railway to suspend housekeeping services

ਪਹਿਲਾਂ ਦੇ ਬਕਾਏ ਅਤੇ ਵਧਦੇ ਬਿਲ ਤੋਂ ਬਾਅਦ ਦੱਖਣ ਰੇਲਵੇ ਨੇ ਰੇਲ ਮੰਤਰਾਲੇ ਨੂੰ ਐਸਓਐਸ ਭੇਜ ਕੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਸੀ। 5 ਜੁਲਾਈ ਨੂੰ ਰੇਲਵੇ ਨੇ ਫੰਡ ਦੀ ਕਮੀ ਬਾਰੇ ਦੱਸਦਿਆਂ ਕਿਹਾ ਕਿ ਲੰਮੀ ਦੂਰੀ ਦੀਆਂ 110 ਟਰੇਨਾਂ 'ਚ ਓਬੀਐਚਐਸ ਸੇਵਾਵਾਂ ਜਾਰੀ ਰੱਖਣ ਲਈ ਤੁਰੰਤ ਫੰਡ ਦੀ ਲੋੜ ਹੈ। ਇਹ ਵੀ ਕਿਹਾ ਕਿ ਰੇਲਵੇ ਬੋਰਡ ਨੇ ਨਿਯਮ ਮੁਤਾਬਕ 37 ਹੋਰ ਟਰੇਨਾਂ 'ਚ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਇਸ ਦੇ ਇਕ ਮਹੀਨੇ ਬਾਅਦ ਜਨਰਲ ਮੈਨੇਜਰ ਰਾਹੁਲ ਜੈਨ ਨੇ ਮੰਗਾਂ ਨੂੰ ਦੁਹਰਾਉਂਦਿਆਂ ਮੁਸਾਫ਼ਰਾਂ ਲਈ ਮੂਲਭੂਤ ਸੇਵਾਵਾਂ ਜਾਰੀ ਰੱਖਣ ਲਈ ਐਸਓਐਸ ਭੇਜਿਆ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦਾ 22 ਕਰੋੜ ਰੁਪਏ ਬਕਾਇਆ ਹੈ, ਜਦਕਿ ਮੌਜੂਦਾ ਬਿਲ ਦਾ 40 ਕਰੋੜ ਰੁਪਏ ਵੀ ਬਕਾਇਆ ਹੈ।

Cash starved Southern Railway to suspend housekeeping servicesCash starved Southern Railway to suspend housekeeping services

"ਠੇਕੇਦਾਰਾਂ ਨੂੰ ਬਕਾਇਆ ਭੁਗਤਾਨ ਨਾ ਹੋਣ ਕਾਰਨ ਉਹ ਸਟਾਫ਼ ਨੂੰ ਤਨਖਾਹ ਆਦਿ ਨਹੀਂ ਦੇ ਪਾ ਰਹੇ ਹਨ। ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਕੰਮ ਕਰਨਾ ਪਵੇ... ਅਜਿਹੇ 'ਚ ਅਪੀਲ ਕੀਤੀ ਜਾਂਦੀ ਹੈ ਕਿ ਬਕਾਇਆ ਭੁਗਤਾਨ ਲਈ ਤੁਰੰਤ ਕਦਮ ਚੁੱਕੇ ਜਾਣ।"

Cash starved Southern Railway to suspend housekeeping servicesCash starved Southern Railway to suspend housekeeping services

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ "ਰੇਲਵੇ ਬੋਰਡ ਵੱਲੋਂ ਫੰਡ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਅਜਿਹੇ 'ਚ ਸਾਡੇ ਕੋਲ ਟਰੇਨਾਂ ਨੂੰ ਬਗੈਰ ਹਾਊਸ ਕੀਪਿੰਗ ਸੇਵਾਵਾਂ ਚਲਾਉਣ ਤੋਂ ਇਲਾਵਾ ਕੋਈ ਦੂਜਾ ਆਪਸ਼ਨ ਨਹੀਂ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement