
ਭਾਰਤੀ ਰੇਲਵੇ ਵਿਚ ਛੇਤੀ ਹੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਰੇਲ ਟ੍ਰੈਕ ਉਤੇ ਇਕ ਅਜਿਹੀ ਟ੍ਰੇਨ ਦੌੜਨ ਜਾ ਰਹੀ ਹੈ ਜੋ ਅਤਿ ਆਧੁਨਿਕ ਸਹੂਲਤਾਂ ਨਾਲ...
ਨਵੀਂ ਦਿੱਲੀ (ਭਾਸ਼ਾ) : ਭਾਰਤੀ ਰੇਲਵੇ ਵਿਚ ਛੇਤੀ ਹੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਰੇਲ ਟ੍ਰੈਕ ਉਤੇ ਇਕ ਅਜਿਹੀ ਟ੍ਰੇਨ ਦੌੜਨ ਜਾ ਰਹੀ ਹੈ ਜੋ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਭਾਰਤ ਸਰਕਾਰ ਸੈਮੀ ਹਾਈ-ਸਪੀਡ ਟ੍ਰੇਨਾਂ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ। ਇਸ ਟ੍ਰੇਨ ਦੀ ਰਫ਼ਤਾਰ ਰਾਜਧਾਨੀ ਅਤੇ ਸ਼ਤਾਬਦੀ ਵਰਗੀਆਂ ਟ੍ਰੇਨਾਂ ਤੋਂ ਵੀ ਜ਼ਿਆਦਾ ਤੇਜ਼ ਹੋਵੇਗੀ। ਅਸੀ ਜਿਸ ਟ੍ਰੇਨ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਟੀ 18। ਟ੍ਰੇਨ ਦਾ ਨਾਮ ਟੀ 18 ਇਸ ਲਈ ਪਿਆ ਕਿਉਂਕਿ ਭਾਰਤੀ ਰੇਲਵੇ ਇਸ ਸ਼ਾਨਦਾਰ ਟ੍ਰੇਨ ਨੂੰ 2018 ਵਿਚ ਲਾਂਚ ਕਰਨ ਜਾ ਰਿਹਾ ਹੈ।
Train T 18 ਰੇਲ ਨਾਲ ਜੁੜੇ ਸੂਤਰਾਂ ਦੇ ਮੁਤਾਬਕ, ਇਸ ਨੂੰ ਇਸ ਮਹੀਨੇ ਦੇ ਅੰਤ ਤੱਕ ਟਰਾਇਲ ਲਈ ਉਤਾਰਿਆ ਜਾ ਸਕਦਾ ਹੈ। ਬੁਲੇਟ ਟ੍ਰੇਨ ਤੋਂ ਪਹਿਲਾਂ ਭਾਰਤ ਵਿਚ ਟੀ 18 ਨਾਮ ਦੀ ਸੈਮੀ ਹਾਈ-ਸਪੀਡ ਟ੍ਰੇਨ ਚਲਣ ਜਾ ਰਹੀ ਹੈ। ਇਸ ਆਧੁਨਿਕ ਟ੍ਰੇਨ ਨੂੰ ਚੇਨੱਈ ਸਥਿਤ ਇੰਟੀਗ੍ਰੇਲ ਕੋਚ ਫੈਕਟਰੀ (ਆਈਸੀਐਫ) ਵਿਚ ਤਿਆਰ ਕਰ ਲਿਆ ਗਿਆ ਹੈ। ਟੀ 18 ਟ੍ਰੇਨ ਪੂਰੀ ਤਰ੍ਹਾਂ ਤੋਂ ਮੇਕ ਇਨ ਇੰਡੀਆ ਪ੍ਰੋਜੈਕਟ ਦਾ ਹਿੱਸਾ ਹੈ। ਆਈਸੀਐਫ ਦਾ ਦਾਅਵਾ ਹੈ ਕਿ ਟੀ 18 ਟ੍ਰੇਨ ਨੂੰ ਆਯਾਤ ਕੀਤੀਆਂ ਜਾ ਰਹੀਆਂ ਟ੍ਰੇਨਾਂ ਦੀਆਂ ਕੀਮਤਾਂ ਤੋਂ ਅੱਧੇ ਖਰਚ ਵਿਚ ਬਣਾਇਆ ਗਿਆ ਹੈ।
Indian Railways ਮੇਕ ਇਨ ਇੰਡੀਆ ਪ੍ਰੋਜੈਕਟ ਦੇ ਤਹਿਤ ਬਣਾਈ ਗਈ ਇਸ ਟੀ 18 ਟ੍ਰੇਨ ਨੂੰ ਪਹਿਲਾਂ ਉੱਤਰ ਰੇਲਵੇ ਵਿਚ ਪ੍ਰੀਖਿਆ ਦੇ ਤੌਰ ਉਤੇ ਚਲਾਇਆ ਜਾਵੇਗਾ। ਟੀ 18 ਟ੍ਰੇਨ ਦਾ ਟਰਾਇਲ ਅਗਲੇ 2 ਮਹੀਨਿਆਂ ਵਿਚ ਦਿੱਲੀ-ਭੋਪਾਲ ਰੂਟ ਉਤੇ ਸ਼ੁਰੂ ਕੀਤਾ ਜਾਵੇਗਾ। ਇਸ ਟ੍ਰੇਨ ਨੂੰ ਸਤੰਬਰ ਦੇ ਅੰਤ ਵਿਚ ਲਾਂਚ ਕੀਤਾ ਗਿਆ ਸੀ। ਟ੍ਰੇਨ 18 ਦੇਸ਼ ਦੇ ਕਈ ਰੂਟਾਂ ਉਤੇ ਚੱਲ ਰਹੀਆਂ ਸ਼ਤਾਬਦੀ ਟਰੇਨਾਂ ਦੀ ਜਗ੍ਹਾ ਲਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਆਧੁਨਿਕ ਟ੍ਰੇਨ ਦੀ ਰਫਤਾਰ 180 ਕਿਮੀ ਪ੍ਰਤੀ ਘੰਟਾ ਹੋ ਸਕਦੀ ਹੈ।
India will launch new trainਸੂਤਰਾਂ ਦਾ ਕਹਿਣਾ ਹੈ ਕਿ ਇਸ ਟ੍ਰੇਨ ਦਾ ਟਰਾਇਲ ਦਿੱਲੀ-ਭੋਪਾਲ ਰੂਟ ਉਤੇ ਇਸ ਲਈ ਸ਼ੁਰੂ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਰੂਟ ਉਤੇ ਵਰਤਮਾਨ ਵਿਚ ਦੇਸ਼ ਦੀ ਸਭ ਤੋਂ ਤੇਜ਼ ਟ੍ਰੇਨ ਤੇਜ ਐਕਸਪ੍ਰੈਸ ਚੱਲਦੀ ਹੈ ਜਿਸ ਦੀ ਰਫ਼ਤਾਰ 160 ਕਿਮੀ ਪ੍ਰਤੀ ਘੰਟਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ-ਭੋਪਾਲ ਰੂਟ ‘ਤੇ ਟੀ 18 ਟ੍ਰੇਨ ਦਾ ਟਰਾਇਲ ਕਰਵਾਉਣ ਤੋਂ ਬਾਅਦ ਇਸ ਦਾ ਅਗਲਾ ਟਰਾਇਲ ਮੁੰਬਈ-ਅਹਿਮਦਾਬਾਦ ਰੂਟ ‘ਤੇ ਵੀ ਕੀਤਾ ਜਾਵੇਗਾ।
Indian Railwaysਇਸ ਪ੍ਰੋਜੈਕਟ ਲਈ ਭਾਰਤੀ ਰੇਲਵੇ ਵਿਭਾਗ ਅਜੇ ਤੱਕ 120 ਕਰੋੜ ਰੁਪਏ ਖਰਚ ਕਰ ਚੁੱਕਾ ਹੈ। ਟਰਾਇਲ ਸਫ਼ਲ ਹੋਣ ਤੋਂ ਬਾਅਦ, ਰੇਲਵੇ ਸੁਰੱਖਿਆ ਕਮਿਸ਼ਨ ਇਸ ਰੇਲ ਗੱਡੀ ਦੇ ਓਪਰੇਸ਼ਨ ਦੀ ਆਗਿਆ ਦੇਵੇਗਾ।