
ਦਰੱਖ਼ਤਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਹਰੇ - ਭਰੇ ਦਰੱਖ਼ਤਾਂ ਨੂੰ ਬਚਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤਾਂ ਨੂੰ ਲਗਾਉਣ ਲਈ ਸਮੇਂ ...
ਲਖਨਊ : ਦਰੱਖ਼ਤਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਹਰੇ - ਭਰੇ ਦਰੱਖ਼ਤਾਂ ਨੂੰ ਬਚਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤਾਂ ਨੂੰ ਲਗਾਉਣ ਲਈ ਸਮੇਂ - ਸਮੇਂ ਤੇ ਅਭਿਐਨ ਚਲਾਏ ਜਾ ਰਹੇ ਹਨ। ਵਾਤਾਵਰਣ ਨੂੰ ਬਚਾਉਣ 'ਚ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਲਈ ਲਖਨਊ ਵਿੱਚ ਇਨੀਂ ਦਿਨੀਂ ਇਨ੍ਹਾਂ ਨੂੰ ਬਚਾਉਣ ਲਈ ਇੱਕ ਅਨੋਖੀ ਪਹਿਲ ਦਿਖਾਈ ਦਿੱਤੀ ਹੈ।ਲਖਨਊ ਦੇ ਰਾਜੀਵ ਗਾਂਧੀ ਵਾਰਡ ਦੇ ਕੌਂਸਲਰ ਅਰੁਣ ਤਿਵਾਰੀ ਇਨ੍ਹੀਂ ਦਿਨੀਂ ਦਰੱਖ਼ਤਾਂ ਦੇ ਸੁੰਦਰੀਕਰਨ ਵਿੱਚ ਲੱਗੇ ਹੋਏ ਹਨ।
Trees painted with colours
ਅਰੁਣ ਤਿਵਾਰੀ ਦਾ ਮੰਨਣਾ ਹੈ ਕਿ ਇਸ ਕੰਮ ਨੂੰ ਕਰਨ ਦਾ ਮੁੱਖ ਮਕਸਦ ਵਾਰਡ ਨੂੰ ਸਾਫ਼ ਰੱਖਣ ਦਾ ਨਾਲ ਲੋਕਾਂ ਨੂੰ ਦਰੱਖ਼ਤਾਂ ਦੀ ਸਾਡੇ ਜੀਵਨ ਵਿੱਚ ਉੱਪਲਬਧੀ ਦੱਸਣਾ ਹੈ। ਦਰੱਖ਼ਤਾਂ ਤੋਂ ਬਿਨਾਂ ਜ਼ਿੰਦਗੀ ਅਸੰਭਵ ਹੈ। ਵਾਤਾਵਰਣ ਨੂੰ ਬਚਾਉਣ ਲਈ ਸਮੇਂ-ਸਮੇਂ 'ਤੇ ਦਰੱਖ਼ਤ ਲਗਾਉਣ ਦੇ ਉਪਰਾਲੇ ਕੀਤੇ ਜਾਂਦੇ ਹਨ। ਹਰੇ ਭਰੇ ਦਰਖ਼ਤ ਹੀ ਸਾਡੇ ਸਮਾਜ ਅਤੇ ਵਾਤਾਵਰਣ ਨੂੰ ਹਰਿਆਲੀ ਦਿੰਦੇ ਹਨ। ਇਸ ਲਈ ਲਖਨਊ ਦੇ ਵਿੱਚ ਵੀ ਦਰੱਖ਼ਤਾਂ ਨੂੰ ਲੈ ਕੇ ਇੱਕ ਅਨੋਖੀ ਪਹਿਲ ਦਿਖਾਈ ਦੇ ਰਹੀ ਹੈ। ਲਖਨਊ ਦੇ ਰਾਜੀਵ ਗਾਂਧੀ ਵਾਰਡ ਦੇ ਕੌਂਸਲਰ ਦਰੱਖ਼ਤਾਂ ਨੂੰ ਰੰਗਣ ਦੇ ਵਿੱਚ ਲੱਗੇ ਹੋਏ ਹਨ।
Trees painted with colours
ਅਰੁਣ ਤਿਵਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਾਰਡ ਨੇ ਸਵੱਛਤਾ ਸਰਵੇਖਣ 2019 ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ। ਹੁਣ ਪਹਿਲਾ ਸਥਾਨ ਪਾਉਣ ਲਈ ਸਥਾਨਿਕ ਲੋਕਾਂ ਨਾਲ ਬੈਠ ਕੇ ਕੁੱਝ ਅਲੱਗ ਕਰਨ ਦਾ ਫੈਸਲਾ ਲਿਆ ਕਿ ਦਰਖ਼ਤਾਂ ਨੂੰ ਪੇਟ ਕੀਤਾ ਜਾਵੇ। ਲਖਨਊ ਦੀ ਸੰਸਕ੍ਰਿਤੀ ਨੂੰ ਦਰਸਾਉਣ ਵਾਲੀ ਸਟ੍ਰੀਟ ਆਰਟ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀ ਸੜਕ ਕਲਾ 'ਤੇ ਲੋਕਾਂ ਦੇ ਸੁਝਾਵਾ 'ਤੇ ਕੰਮ ਕਰ ਰਹੇ ਹਨ।ਦਰੱਖ਼ਤਾਂ ਦੇ ਉੱਤੇ ਕਾਰਟੂਨ ਚਿੱਤਰ, ਯੋਗਾ ਕਰਨ ਦੇ ਤਰੀਕੇ ਅਤੇ ਦਰਖ਼ਤਾਂ ਨੂੰ ਬਚਾਉਣ ਦੇ ਸਮਾਜਿਕ ਸੰਦੇਸ਼ ਦਿੱਤੇ ਹਨ।
Trees painted with colours
ਕੌਂਸਲਰ ਮੁਤਾਬਿਕ ਦਰਖ਼ਤਾਂ ਨੂੰ ਰੰਗਣ ਲਈ ਜਿਹੜੇ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਨਾਲ ਦਰੱਖ਼ਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਬਲਕਿ ਉਨ੍ਹਾਂ ਦੀ ਜੀਵਨ ਨੂੰ ਗਤੀ ਮਿਲੇਗੀ। ਇਸ ਕੰਮ ਨੂੰ ਕਰਨ ਲਈ ਇਹ ਕੌਸਲਰ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ 115 ਮੀਟਰ ਖੇਤਰ ਅਤੇ ਗੋਲ ਚੌਰਾਹੇ ਨੂੰ ਮਾਡਲ ਦੇ ਰੂਪ ਵਿੱਚ ਵਿਕਸਤ ਕਰਨ ਦੀ ਯੋਜਨਾ ਉਲੀਕ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।