100 ਕਰੋੜ ਟੀਕਾਕਰਨ ਨੂੰ ਲੈ ਕੇ ਸਿਸੋਦੀਆ ਦਾ ਬਿਆਨ, '6 ਮਹੀਨੇ ਪਹਿਲਾਂ ਹੀ ਹੋ ਸਕਦੀ ਸੀ ਇਹ ਪ੍ਰਾਪਤੀ'
Published : Oct 22, 2021, 5:46 pm IST
Updated : Oct 22, 2021, 5:48 pm IST
SHARE ARTICLE
Manish Sisodia Slams Centre For Celebrating 100 Cr Vaccination
Manish Sisodia Slams Centre For Celebrating 100 Cr Vaccination

ਇਕ ਪਾਸੇ ਜਿੱਥੇ ਇਸ ਪ੍ਰਾਪਤੀ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਵਧਾਈਆਂ ਮਿਲ ਰਹੀਆਂ ਹਨ ਤਾਂ ਉੱਥੇ ਹੀ ਵਿਰੋਧੀ ਧਿਰਾਂ ਸਰਕਾਰ ’ਤੇ ਹਮਲੇ ਬੋਲ ਰਹੀਆਂ ਹਨ।

ਨਵੀਂ ਦਿੱਲੀ: ਭਾਰਤ ਨੇ ਵੀਰਵਾਰ ਨੂੰ 100 ਕਰੋੜ ਵੈਕਸੀਨ ਡੋਜ਼ ਲਗਾਉਣ ਦਾ ਟੀਚਾ ਹਾਸਲ ਕਰਕੇ ਇਕ ਰਿਕਾਰਡ ਬਣਾਇਆ ਹੈ। ਇਕ ਪਾਸੇ ਜਿੱਥੇ ਇਸ ਪ੍ਰਾਪਤੀ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਵਧਾਈਆਂ ਮਿਲ ਰਹੀਆਂ ਹਨ ਤਾਂ ਉੱਥੇ ਹੀ ਵਿਰੋਧੀ ਧਿਰਾਂ ਸਰਕਾਰ ’ਤੇ ਹਮਲੇ ਬੋਲ ਰਹੀਆਂ ਹਨ।

Manish SisodiaManish Sisodia

ਹੋਰ ਪੜ੍ਹੋ: ਫੌਜ ਦੀਆਂ 39 ਮਹਿਲਾ ਅਫ਼ਸਰਾਂ ਦੀ ਸੁਪਰੀਮ ਕੋਰਟ ਵਿਚ ਵੱਡੀ ਜਿੱਤ, ਮਿਲੇਗਾ ਸਥਾਈ ਕਮਿਸ਼ਨ

ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਕੇਂਦਰ ਸਰਕਾਰ ’ਤੇ ਤੰਜ਼ ਕੱਸਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵਿਦੇਸ਼ਾਂ ਵਿਚ ਵਾਹਵਾਹੀ ਲੁੱਟਣ ਲਈ ਵੈਕਸੀਨ ਬਾਹਰ ਨਾ ਭੇਜਦੀ ਤਾਂ 100 ਕਰੋੜ ਵੈਕਸੀਨ ਡੋਜ਼ ਦਾ ਟੀਚਾ 6 ਮਹੀਨੇ ਪਹਿਲਾਂ ਹੀ ਹਾਸਲ ਹੋ ਜਾਂਦਾ।

TweetTweet

ਹੋਰ ਪੜ੍ਹੋ: ਝੋਨਾ ਨਾ ਵਿਕਣ ਤੋਂ ਦੁਖੀ ਕਿਸਾਨ ਨੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਲਗਾਈ ਅੱਗ

ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਕਿ 100 ਕਰੋੜ ਵੈਕਸੀਨ ਲਗਾਉਣ ’ਤੇ ਮਾਣ ਕਰਦਿਆਂ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਕੇਂਦਰ ਸਰਕਾਰ ਸਮੇਂ ਸਿਰ ਵੈਕਸੀਨ ਦੇ ਇੰਤਜ਼ਾਮ ਵਿਚ ਲੱਗ ਗਈ ਹੁੰਦੀ ਅਤੇ ਵਿਦੇਸ਼ਾਂ ਵਿਚ ਵੈਕਸੀਨ ਭੇਜ ਕੇ ਵਾਹਵਾਹੀ ਲੁੱਟਣ ਦੇ ਲਾਲਚ ਵਿਚ ਨਾ ਪੈਂਦੀ ਤਾਂ ਸਾਡੀਆਂ ਮੈਡੀਕਲ ਟੀਮਾਂ ਛੇ ਮਹੀਨੇ ਪਹਿਲਾਂ ਹੀ 100 ਕਰੋੜ ਦਾ ਟੀਚਾ ਹਾਸਲ ਕਰ ਚੁੱਕੀਆਂ ਹੁੰਦੀਆਂ।

Corona vaccineCorona vaccine

ਹੋਰ ਪੜ੍ਹੋ: ਤਾਲਿਬਾਨ ਦਾ ਖੌਫ਼! ਅਫਗਾਨਿਸਤਾਨ ਦੀਆਂ 220 ਮਹਿਲਾ ਜੱਜਾਂ ਨੂੰ ਸਤਾ ਰਿਹਾ ਹੱਤਿਆ ਦਾ ਡਰ

ਜ਼ਿਕਰਯੋਗ ਹੈ ਕਿ 21 ਅਕਤੂਬਰ ਤੱਕ ਦੇਸ਼ ਵਿਚ 100 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ 130 ਕਰੋੜ ਭਾਰਤੀਆਂ ਦੀ ਸਫਲਤਾ ਦੱਸਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement