ਸਿੱਖ ਕਤਲੇਆਮ ਮਾਮਲਾ : ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਦੀ ਤਜਵੀਜ਼ 'ਤੇ ਮਾਮਲਾ ਗਰਮਾਇਆ
Published : Dec 22, 2018, 11:06 am IST
Updated : Apr 10, 2020, 10:56 am IST
SHARE ARTICLE
Rajiv Gandhi
Rajiv Gandhi

ਦਿੱਲੀ ਵਿਧਾਨ ਸਭਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਾਰਨ, ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿਤਾ ਗਿਆ ਸਰਵ ਉੱਚ ਸਨਮਾਨ....

ਨਵੀਂ ਦਿੱਲੀ (ਭਾਸ਼ਾ) : ਦਿੱਲੀ ਵਿਧਾਨ ਸਭਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਾਰਨ, ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿਤਾ ਗਿਆ ਸਰਵ ਉੱਚ ਸਨਮਾਨ, ‘ਭਾਰਤ ਰਤਨ’ ਵਾਪਸ ਲੈਣ ਦੀ ਮੰਗ ਵਾਲਾ ਸੁਨੇਹਾ ਸ਼ੁਕਰਵਾਰ ਨੂੰ ਦਿਤਾ ਹੈ, ਪਰ ਆਮ ਆਦਮੀ ਪਾਰਟੀ ਨੇ ਕਾਂਗਰਸ ਨੇਤਾ ਦੇ ਨਾਮ ਦੇ ਜ਼ਿਕਰ ਨਾਲ ਅਪਣੇ ਆਪ ਨੂੰ ਵੱਖ ਕਰ ਲਿਆ ਹੈ। ਆਪ ਦੇ ਵਿਧਾਇਕ ਸੋਰਭ ਭਾਰਦਵਾਜ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਮੂਲ ਲੇਖ ਸਦਨ ਵਿਚ ਪੇਸ਼ ਕੀਤਾ ਗਿਆ ਸੀ,  ਸਾਬਕਾ ਪ੍ਰਧਾਨ ਮੰਤਰੀ ਦੇ ਸਬੰਧ ਵਿਚ ਪੰਕਤੀਆਂ ਉਸਦਾ ਹਿੱਸਾ ਨਹੀਂ ਸੀ।

ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਇਕ ਮੈਂਬਰ ਦੀ ਹੱਥ ਲਿਖਤ ਸੋਧ ਪੇਸ਼ਕਸ਼ ਸੀ ਜਿਸ ਨੂੰ ਇਸ ਪ੍ਰਕਾਰ ਨਾਲ ਪਾਸ ਨਹੀਂ ਕੀਤਾ ਜਾ ਸਕਦਾ। ਆਪ ਵਿਧਾਇਕ ਜਰਨੈਲ ਸਿੰਘ ਨੇ ਇਸ ਪੇਸ਼ਕਸ਼ ਨੂੰ ਪੇਸ਼ ਕਰਦੇ ਸਮੇਂ ਰਾਜੀਵ ਗਾਂਧੀ ਦੇ ਨਾਮ ਦਾ ਜ਼ਿਕਰ ਕੀਤਾ ਸੀ ਨਾਲ ਹੀ ਮੰਗ ਕੀਤੀ ਕਿ ਸਿੱਖ ਵਿਰੋਧੀ ਦੰਗਿਆਂ ਨੂੰ ਸਹੀ ਦੱਸਣ ਲਈ ਕਾਂਗਰਸ ਨੇਤਾ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ। ਪਰ ਭਾਰਦਵਾਜ ਦੇ ਬਿਆਨ ਤੋਂ ਬਾਅਦ ਸਿੰਘ ਨੇ ਕਿਹਾ ਕਿ ਇਹ ਕੇਵਲ ਇਕ ਤਕਨੀਕੀ ਘਾਟ ਹੈ। ਉਹਨਾਂ ਨੇ ਕਿਹਾ ਹੈ

ਕਿ ਪੇਸ਼ਕਸ਼ ਦੀ ਲਿਖਤ ਕਾਪੀਆਂ ਵਿਚ ਹਾਲਾਂਕਿ ਗਾਂਧੀ ਦਾ ਜ਼ਿਕਰ ਨਹੀਂ ਸੀ ਇਕ ਨੂੰ ਕੇਵਲ ਮੌਖਿਕ ਤੌਰ ਉਤੇ ਬੋਲਿਆਂ ਗਿਆ ਜਿਹੜਾ ਸਦਨ ‘ਚ ਸਦਨ ਦੇ ਹੁੰਗਾਰੇ ਨਾਲ ਪਾਸ ਹੋ ਗਿਆ। ਕਾਂਗਰਸ ਨੇ ਇਸ ਮੁੱਦੇ ਉਤੇ ਤਿਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ। ਦਿੱਲੀ ਕਾਂਗਰਸ ਦੇ ਪ੍ਰਮੁੱਖ ਅਜੇ ਮਾਕਨ ਨੇ ਕਿਹਾ ਰਾਜੀਵ ਗਾਂਧੀ ਨੇ ਦੇਸ਼ ਦੇ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ ਹੈ ਅਤੇ ਤੁਸੀਂ ‘ਭਾਜਪਾ ਦੀ ਬੀ-ਟੀਮ ਹੋ ਉਸਦਾ ਅਸਲੀ ਰੰਗ ਸਾਹਮਣੇ ਆ ਗਿਆ ਹੈ। ਵਿਧਾਨ ਸਭਾ ਵਿਚ ਘਟਨਾਕ੍ਰਮ ਤੋਂ ਬਾਅਦ ਭਾਰਦਵਾਜ ਨੇ ਟਵੀਟ ਕਰਕੇ ਪੂਰੇ ਮਾਮਲੇ ਉਤੇ ਸਫ਼ਾਈ ਦਿਤੀ।

ਆਪ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪਾਰਟੀ ਦੀ ਅਗਵਾਈ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਇਸ ਵਿਚ ਆਪ ਵਿਧਾਇਕ ਅਲਕਾ ਲਾਂਬਾ ਨੇ ਇਸ ਪੇਸ਼ਕਸ਼ ਦਾ ਵਿਰੋਧ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਹੀ ਹੈ। ਲਾਂਬਾ ਨੇ ਸ਼ੁਕਰਵਾਰ ਨੂੰ ਦੱਸਿਆ ਮੈਂ ਇਸ ਪੇਸ਼ਕਸ਼ ਦਾ ਸਮਰਥਨ ਨਹੀਂ ਕਰਦੀ। ਵਿਧਾਨਸਭਾ ਵਿਚ ਇਸ ਪੇਸ਼ਕਸ਼ ਨੂੰ ਪੇਸ਼ ਕੀਤੇ ਜਾਣ ਉਤੇ ਮੈਂ ਸਦਨ ਤੋਂ ਬਾਹਰ ਆ ਗਈ। ਬਾਅਦ ਵਿਚ ਜਦੋਂ ਮੈਨੂੰ ਇਹ ਪੇਸ਼ਕਸ਼ ਪਾਸ ਹੋਣ ਦੀ ਜਾਣਕਾਰੀ ਮਿਲੀ ਤਾਂ ਮੈਂ ਇਸ ਉਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ।

ਉਹਨਾਂ ਨੇ ਦੱਸਿਆ, ਕੇਜਰੀਵਾਲ ਨੇ ਮੈਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਨੂੰ ਕਿਹਾ ਹੈ। ਇਸ ਲਈ ਮੈਂ ਪਾਰਟੀ ਪ੍ਰਮੁੱਖ ਦੇ ਆਦੇਸ਼ ਦਾ ਪਾਲਨ ਕਰਦੀ ਹੋਈ ਅਸਤੀਫ਼ਾ ਦੇਣ ਜਾ ਰਹੀ ਹਾਂ। ਅਲਕਾ ਨੇ ਟਵੀਟ ਕਰਕੇ ਕਿਹਾ, ਅੱਜ ਦਿੱਲੀ ਵਿਧਾਨਸਭਾ ਵਿਚ ਪੇਸ਼ਕਸ਼ ਪੇਸ਼ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਰਾਜੀਵ ਗਾਂਧੀ ਨੂੰ ਦਿਤਾ ਗਿਆ ਭਾਰਤ ਰਤਨ ਵਾਪਸ ਲਿਆ ਜਾਣਾ ਜਾਹੀਦਾ ਹੈ, ਮੈਨੂੰ ਮੇਰੇ ਭਾਸ਼ਣ ਵਿਚ ਇਸਦਾ ਸਮਰਥਨ ਕਰਨ ਲਈ ਕਿਹਾ ਗਿਆ, ਜਿਹੜਾ ਮੈਨੂੰ ਮੰਜ਼ੂਰ ਨਹੀਂ ਸੀ, ਮੈਂ ਸਦਨ ਤੋਂ ਵਾਕਆਉਣ ਕੀਤਾ।

ਹੁਣ ਇਸਦੀ ਜੋ ਸਜ਼ਾ ਮਿਲੇਗੀ ਮੈਂ ਉਸਦੇ ਲਈ ਤਿਆਰ ਹਾਂ। ਲਾਂਬਾ ਦੇ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਉਤੇ ਹਾਲਾਂਕਿ ਪਾਰਟੀ ਵੱਲੋਂ ਹਲੇ ਕੋਈ ਵੀ ਜਵਾਬ ਨਹੀਂ ਆਇਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement