
ਬੀਤੇ ਸਾਲ 14 ਨਵੰਬਰ ਨੂੰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਹੋਇਆ ਸੀ।
ਨਵੀਂ ਦਿੱਲੀ: ਬੀਤੇ ਸਾਲ 14 ਨਵੰਬਰ ਨੂੰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਕਾਫ਼ੀ ਧੂਮਧਾਮ ਤਰੀਕੇ ਨਾਲ ਇਟਲੀ ਵਿਚ ਹੋਇਆ ਸੀ। ਹੁਣ ਉਹਨਾਂ ਦੇ ਵਿਆਹ ਨੂੰ ਪੂਰਾ ਸਾਲ ਹੋ ਗਿਆ ਹੈ। ਦੀਪਿਕਾ ਅਤੇ ਰਣਵੀਰ ਅਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਨੂੰ ਕਿਸ ਤਰ੍ਹਾਂ ਮਨਾਉਣਗੇ, ਇਹ ਸਵਾਲ ਫੈਨਜ਼ ਨੂੰ ਬੈਚੇਨ ਕਰ ਰਹੇ ਹਨ। ਰਿਪੋਰਟਾਂ ਮੁਤਾਬਕ, ਰਣਵੀਰ ਅਤੇ ਦੀਪਿਕਾ ਤਿਰੂਪਤੀ ਬਾਲਾਜੀ ਜਾਣ ਵਾਲੇ ਹਨ। ਉਹ ਬਾਲਾਜੀ ਮੰਦਰ ਦਰਸ਼ਨ ਲਈ ਜਾ ਰਹੇ ਹਨ।
Deepika Padukone and Ranveer Singh
ਇਸ ਦੌਰਾਨ ਉਹਨਾਂ ਦੇ ਪਰਵਾਰਕ ਮੈਂਬਰ ਵੀ ਉਹਨਾਂ ਨਾਲ ਹੋਣਗੇ। ਇਸ ਦੌਰਾਨ ਉਹ ਪਦਮਾਵਤੀ ਮੰਦਰ ਵੀ ਜਾਣਗੇ। ਇਹ ਮੰਦਰ ਤਿਰੂਪਤੀ ਬਾਲਾਜੀ ਦੇ ਕੋਲ ਹੈ। ਇਸ ਤੋਂ ਬਾਅਦ ਉਹ ਦਰਬਾਰ ਸਾਹਿਬ ਵੀ ਮੱਥਾ ਟੇਕਣ ਜਾਣਗੇ। ਇਸ ਧਾਰਮਕ ਯਾਤਰਾ ਤੋਂ ਬਾਅਦ ਉਹ 15 ਨਵੰਬਰ ਨੂੰ ਵਾਪਸ ਮੁੰਬਈ ਜਾਣਗੇ। ਦੱਸ ਦਈਏ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਕਪਲ ਹਨ।
Deepika Padukone and Ranveer Singh
ਦੋਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। 6 ਸਾਲ ਦੇ ਰਿਸ਼ਤੇ ਤੋਂ ਬਾਅਦ ਹੀ ਦੋਵਾਂ ਦਾ ਵਿਆਹ ਹੋਇਆ ਸੀ। ਦੀਪਿਕਾ ਰਣਵੀਰ ਦੀ ਜੋੜੀ ਨੇ ‘ਗੋਲੀਓਂ ਕੀ ਰਾਸ ਲੀਲਾ-ਰਾਮ ਲੀਲਾ’ ਵਿਚ ਇਕੱਠੇ ਕੰਮ ਕੀਤਾ ਸੀ। ਹੁਣ ਇਹ ਦੋਵੇਂ 1983 ਦੇ ਵਿਸ਼ਵ ਕੱਪ ‘ਤੇ ਅਧਾਰਿਤ ਬਣ ਰਹੀ ਫ਼ਿਲਮ 83 ਵਿਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿਚ ਰਣਵੀਰ ਸਿੰਘ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਉਹਨਾਂ ਦੇ ਨਾਲ ਹੀ ਦੀਪਿਕਾ ਉਹਨਾਂ ਦੀ ਪਤਨੀ ਦੀ ਭੂਮਿਕਾ ਨਿਭਾਵੇਗੀ। ਇਸ ਤੋਂ ਇਲਾਵਾ ਦੀਪਿਕਾ ਫਿਲਮ ਛਪਾਕ ਵਿਚ ਵੀ ਨਜ਼ਰ ਆਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।