ਸਾਂਝਾ ਪਰਿਵਾਰ ਬਣਿਆ ਮਿਸਾਲ: 38 ਜੀਆਂ ਵਾਲੇ ਪਰਿਵਾਰ ਵਿਚ 9 ਮੈਂਬਰ ਫੌਜੀ, ਇਕ ਚੁੱਲ੍ਹੇ ’ਤੇ ਬਣਦੀ ਹੈ ਰੋਟੀ
Published : Jan 23, 2023, 3:41 pm IST
Updated : Jan 23, 2023, 3:41 pm IST
SHARE ARTICLE
Example set by joint family: 9 members of a family of 38 members are soldiers
Example set by joint family: 9 members of a family of 38 members are soldiers

ਪਰਿਵਾਰ ਵਿਚ ਸਭ ਤੋਂ ਬਜ਼ੁਰਗ 85 ਸਾਲਾ ਬਤਾਸੋ ਦੇਵੀ ਪਰਿਵਾਰ ਦੀ ਮੁਖੀ ਹੈ।

 

ਪਲਵਲ:  ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਪਿੰਡ ਆਸਵਟਾ ਨੇ ਸਾਂਝੇ ਪਰਿਵਾਰ ਦੀ ਮਿਸਾਲ ਕਾਇਮ ਕੀਤੀ ਹੈ। ਇਸ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਇਕੋ ਛੱਤ ਹੇਠ ਰਹਿ ਕੇ ਮਿਸਾਲ ਕਾਇਮ ਕਰ ਰਹੀਆਂ ਹਨ। ਫੌਜ ਨੂੰ ਸਮਰਪਿਤ ਇਸ ਪਰਿਵਾਰ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। 17 ਛੋਟੇ-ਵੱਡੇ ਬੱਚਿਆਂ ਸਮੇਤ 38 ਮੈਂਬਰਾਂ ਵਾਲੇ ਇਸ ਪਰਿਵਾਰ ਵਿਚ ਕੁੱਲ 9 ਜਣੇ ਫੌਜ ਵਿਚ ਨੌਕਰੀ ਕਰਕੇ ਦੇਸ਼ ਦੀ ਸੇਵਾ ਕਰ ਚੁੱਕੇ ਹਨ। ਇਹਨਾਂ 'ਚੋਂ 6 ਅਜੇ ਵੀ ਫੌਜ 'ਚ ਹਨ।

ਇਹ ਵੀ ਪੜ੍ਹੋ: ਹੁਣ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ਤੋਂ ਜਾਣੇ ਜਾਣਗੇ ਅੰਡੇਮਾਨ-ਨਿਕੋਬਾਰ ਦੇ ਇਹ 21 ਟਾਪੂ

ਪਰਿਵਾਰ ਵਿਚ ਸਭ ਤੋਂ ਬਜ਼ੁਰਗ 85 ਸਾਲਾ ਬਤਾਸੋ ਦੇਵੀ ਪਰਿਵਾਰ ਦੀ ਮੁਖੀ ਹੈ। 38 ਮੈਂਬਰਾਂ ਵਾਲੇ ਇਸ ਪਰਿਵਾਰ ਦਾ ਖਾਣਾ ਅੱਜ ਵੀ ਇਕ ਚੁੱਲ੍ਹੇ 'ਤੇ ਪਕਾਇਆ ਜਾਂਦਾ ਹੈ ਅਤੇ ਪੂਰਾ ਪਰਿਵਾਰ ਇਕੱਠਾ ਰਹਿੰਦਾ ਹੈ। ਕਰੀਬ 70 ਸਾਲ ਪਹਿਲਾਂ ਇਸ ਪਰਿਵਾਰ ਦੀ ਨੀਂਹ ਰਾਮਪਾਲ ਹੌਲਦਾਰ ਨੇ ਭਾਰਤੀ ਫੌਜ ਵਿਚੋਂ ਸੇਵਾਮੁਕਤ ਹੋਣ ਤੋਂ ਬਾਅਦ ਰੱਖੀ ਸੀ। ਰਾਮਪਾਲ ਦੀ ਮੌਤ ਤੋਂ ਦਾਦੀ ਬਤਾਸੋ ਅਤੇ ਉਸ ਦੇ ਤਿੰਨ ਪੁੱਤਰਾਂ ਸ਼ਿਆਮਵੀਰ, ਰਾਮਵੀਰ ਅਤੇ ਓਮਵੀਰ ਨੇ ਸਾਂਝੇ ਪਰਿਵਾਰ ਦੀ ਜ਼ਿੰਮੇਵਾਰੀ ਲਈ। ਇਹਨਾਂ ਵਿਚੋਂ ਸ਼ਿਆਮਵੀਰ ਅਤੇ ਰਾਮਵੀਰ ਭਾਰਤੀ ਫੌਜ ਵਿਚ ਨੌਕਰੀ ਕਰਕੇ ਦੇਸ਼ ਦੀ ਸੇਵਾ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ

ਤਿੰਨਾਂ ਦੇ ਸੱਤ ਪੁੱਤਰ ਅਤੇ ਸੱਤ ਨੂੰਹਾਂ ਹਨ। ਬੇਟੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਸੱਤ ਪੁੱਤਰਾਂ ਵਿਚੋਂ 6 ਭਾਰਤੀ ਫੌਜ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ। ਧਰਮਵੀਰ, ਮਨਵੀਰ, ਦਲਵੀਰ, ਨਰਵੀਰ, ਉਦੈਵੀਰ ਅਤੇ ਚਮਨਵੀਰ ਭਾਰਤੀ ਫੌਜ ਵਿਚ ਸਿਪਾਹੀ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਲਈ ਇਸ ਪਰਿਵਾਰ ਨੂੰ ਪਲਵਲ ਫੌਜੀ ਪਰਿਵਾਰ ਵੀ ਕਿਹਾ ਜਾਂਦਾ ਹੈ। ਇਸ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਦੀ ਉਮਰ ਲਗਭਗ 2 ਸਾਲ ਹੈ ਜਦਕਿ ਸਭ ਤੋਂ ਵੱਡੇ ਮੈਂਬਰ ਦੀ ਉਮਰ ਲਗਭਗ 85 ਸਾਲ ਹੈ।

ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲੇ ਪਰਿਵਾਰ ਦੇ ਚਾਰ ਜੀਅ, ਘਰ ਵਿਚ ਰਹਿ ਗਈ ਇਕ ਵਿਧਵਾ ਅਤੇ ਦੋ ਬੱਚੇ

ਪਰਿਵਾਰ ਦੇ ਦੂਜੇ ਬੇਟੇ ਰਾਮਵੀਰ ਨੇ ਦੱਸਿਆ ਕਿ ਫੌਜ ਹਰ ਚੀਜ਼ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ ਅਤੇ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਉਹ ਫੌਜ ਵਾਂਗ ਪਰਿਵਾਰ ਵਿਚ ਵੀ ਅਨੁਸ਼ਾਸਨ ਕਾਇਮ ਰੱਖਦੇ ਹਨ। ਉਹਨਾਂ ਕਿਹਾ ਕਿ ਅੱਜ ਸਾਂਝੇ ਪਰਿਵਾਰਾਂ ਦਾ ਰੁਝਾਨ ਘਟ ਰਿਹਾ ਹੈ ਪਰ ਉਹਨਾਂ ਦਾ ਪਰਿਵਾਰ ਇਕੱਠੇ ਰਹਿੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਕੱਠੇ ਰਹਿਣ ਨਾਲ ਉਹਨਾਂ ਦਾ ਇਕ-ਦੂਜੇ ਨਾਲ ਪਿਆਰ ਹੀ ਨਹੀਂ ਵਧਦਾ ਸਗੋਂ ਇਕ-ਦੂਜੇ ਦਾ ਸਹਾਰਾ ਵੀ ਮਿਲਦਾ ਹੈ। ਇਸ ਲਈ ਕੋਈ ਵੀ ਸਮੱਸਿਆ ਆਸਾਨੀ ਨਾਲ ਹੱਲ ਹੋ ਜਾਂਦੀ ਹੈ।

Location: India, Haryana, Panipat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement