ਹੁਣ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ਤੋਂ ਜਾਣੇ ਜਾਣਗੇ ਅੰਡੇਮਾਨ-ਨਿਕੋਬਾਰ ਦੇ ਇਹ 21 ਟਾਪੂ
Published : Jan 23, 2023, 2:12 pm IST
Updated : Jan 24, 2023, 9:55 am IST
SHARE ARTICLE
PM Modi names 21 largest unnamed islands of Andaman & Nicobar Islands
PM Modi names 21 largest unnamed islands of Andaman & Nicobar Islands

ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਭ ਤੋਂ ਵੱਡੇ ਟਾਪੂ ਦਾ ਨਾਂਅ ਪਹਿਲੇ ਪਰਮਵੀਰ ਚੱਕਰ ਜੇਤੂ ਦੇ ਨਾਮ 'ਤੇ ਰੱਖਿਆ ਗਿਆ ਹੈ।

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਾਕਰਮ ਦਿਵਸ ਮੌਕੇ 'ਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਟਾਪੂਆਂ ਦਾ ਨਾਂਅ ਪਰਮਵੀਰ ਚੱਕਰ ਜੇਤੂਆਂ ਦੇ ਨਾਮ 'ਤੇ ਰੱਖਿਆ ਹੈ। ਵੀਡੀਓ ਕਾਨਫਰੰਸ ਰਾਹੀਂ ਸਮਾਗਮ ਵਿਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ 'ਤੇ ਬਣਾਏ ਜਾਣ ਵਾਲੇ ਨੇਤਾਜੀ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ।

ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਮਿਲੇ ਕਪਿਲ ਸ਼ਰਮਾ, ਕਿਹਾ- ਦਿਲ ’ਚ ਪਿਆਰ ਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ

ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ 23 ਜਨਵਰੀ ਨੂੰ ਪਰਾਕਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਭ ਤੋਂ ਵੱਡੇ ਟਾਪੂ ਦਾ ਨਾਂਅ ਪਹਿਲੇ ਪਰਮਵੀਰ ਚੱਕਰ ਜੇਤੂ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਹੋਰ ਟਾਪੂਆਂ ਦੇ ਨਾਮ ਉਹਨਾਂ ਦੇ ਆਕਾਰ ਅਨੁਸਾਰ ਰੱਖੇ ਗਏ ਸਨ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਟਾਪੂਆਂ ਦੇ ਨਾਂਅ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ’ਤੇ ਰੱਖ ਕੇ ਉਹਨਾਂ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਲਈ ਸਰਬੋਤਮ ਕੁਰਬਾਨੀ ਦਿੱਤੀ।

Photo

ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲੇ ਪਰਿਵਾਰ ਦੇ ਚਾਰ ਜੀਅ, ਘਰ ਵਿਚ ਰਹਿ ਗਈ ਇਕ ਵਿਧਵਾ ਅਤੇ ਦੋ ਬੱਚੇ

ਸਾਲ 2018 ਵਿਚ ਪ੍ਰਧਾਨ ਮੰਤਰੀ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਯਾਦ ਵਿਚ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਰਾਸ ਆਈਲੈਂਡ ਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ। ਇਸੇ ਤਰ੍ਹਾਂ ਨੀਲ ਟਾਪੂ ਦਾ ਨਾਂਅ ਬਦਲ ਕੇ ਸ਼ਹੀਦ ਦੀਪ ਅਤੇ ਹੈਵਲੌਕ ਟਾਪੂ ਦਾ ਨਾਂਅ ਸਵਰਾਜ ਦੀਪ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਪੁੱਤਰ ਪੱਛਮੀ ਆਸਟ੍ਰੇਲੀਆ ਦੀ ਹਾਕੀ ਟੀਮ ’ਚ ਹੋਇਆ ਸ਼ਾਮਲ, ਨੈਸ਼ਨਲ ਚੈਂਪੀਅਨਸ਼ਿਪ ਵਿਚ ਲਵੇਗਾ ਹਿੱਸਾ

ਇੱਥੇ ਦੇਖੋ ਪੂਰੀ ਸੂਚੀ-

1. INAN 198- ਨਾਇਕ ਜਾਦੂਨਾਥ ਸਿੰਘ (ਭਾਰਤ-ਪਾਕਿ ਜੰਗ 1947)

2. INAN 474 - ਮੇਜਰ ਰਾਮ ਰਘੋਬਾ ਰਾਣੇ (ਭਾਰਤ-ਪਾਕਿ ਯੁੱਧ 1947)

3. INAN 308 - ਆਨਰੇਰੀ ਕੈਪਟਨ ਕਰਮ ਸਿੰਘ (ਭਾਰਤ-ਪਾਕਿ ਜੰਗ 1947)

4. INAN 370 - ਮੇਜਰ ਸੋਮਨਾਥ ਸ਼ਰਮਾ (ਭਾਰਤ-ਪਾਕਿ ਜੰਗ 1947)

5. INAN 414- ਸੂਬੇਦਾਰ ਜੋਗਿੰਦਰ ਸਿੰਘ (ਭਾਰਤ-ਚੀਨ ਯੁੱਧ 1962)

6. INAN 646 - ਲੈਫਟੀਨੈਂਟ ਕਰਨਲ ਧਨ ਸਿੰਘ ਥਾਪਾ (ਭਾਰਤ-ਚੀਨ ਯੁੱਧ 1962)

7. INAN 419 - ਕੈਪਟਨ ਗੁਰਬਚਨ ਸਿੰਘ (ਭਾਰਤ-ਚੀਨ ਯੁੱਧ 1962)

8. INAN 374 - ਕੰਪਨੀ ਹੌਲਦਾਰ ਮੇਜਰ ਪੀਰੂ ਸਿੰਘ (ਭਾਰਤ-ਪਾਕਿ ਜੰਗ 1947)

9. INAN 376 - ਲਾਂਸ ਨਾਇਕ ਅਲਬਰਟ ਏਕਾ (ਭਾਰਤ-ਪਾਕਿ ਜੰਗ 1971)

10. INAN 565 - ਲੈਫਟੀਨੈਂਟ ਕਰਨਲ ਅਰਦੇਸ਼ੀਰ ਤਾਰਾਪੋਰ (ਭਾਰਤ-ਚੀਨ ਯੁੱਧ 1962)

11. INAN 571 - ਹਵਲਦਾਰ ਅਬਦੁਲ ਹਮੀਦ (ਭਾਰਤ-ਪਾਕਿ ਜੰਗ 1965)

12. INAN 255 - ਮੇਜਰ ਸ਼ੈਤਾਨ ਸਿੰਘ (ਭਾਰਤ-ਚੀਨ ਯੁੱਧ 1962)

13. INAN 421 - ਮੇਜਰ ਰਾਮਾਸਵਾਮੀ ਪਰਮੇਸ਼ਵਰਨ (ਸ਼੍ਰੀਲੰਕਾ ਵਿਚ ਭਾਰਤੀ ਸ਼ਾਂਤੀ ਸੁਰੱਖਿਆ ਬਲ ਦੇ ਸ਼ਹੀਦ 1987)

14. INAN 377 - ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ (ਭਾਰਤ-ਪਾਕਿ ਜੰਗ 1971)

15. INAN 297- ਸੈਕਿੰਡ ਲੈਫਟੀਨੈਂਟ ਅਰੁਣ ਖੇਤਰਪਾਲ (ਭਾਰਤ-ਪਾਕ ਜੰਗ 1971)

16. INAN 287 - ਮੇਜਰ ਹੁਸ਼ਿਆਰ ਸਿੰਘ (ਭਾਰਤ-ਪਾਕਿ ਜੰਗ 1971)

17. INAN 306 - ਕੈਪਟਨ ਮਨੋਜ ਪਾਂਡੇ (ਕਾਰਗਿਲ ਯੁੱਧ 1999)

18. INAN 417 - ਕੈਪਟਨ ਵਿਕਰਮ ਬੱਤਰਾ (ਕਾਰਗਿਲ ਯੁੱਧ 1999)

19. INAN 293- ਨਾਇਕ ਸੂਬੇਦਾਰ ਬਾਨਾ ਸਿੰਘ (ਸਿਆਚਿਨ 1987 ਵਿਚ ਪਾਕਿਸਤਾਨ ਤੋਂ ਖੋਹੀ ਗਈ ਪੋਸਟ)

20. INAN 193 - ਕੈਪਟਨ ਯੋਗੇਂਦਰ ਸਿੰਘ ਯਾਦਵ (ਕਾਰਗਿਲ ਯੁੱਧ 1999)

21. INAN 536 - ਸੂਬੇਦਾਰ ਮੇਜਰ ਸੰਜੇ ਕੁਮਾਰ (ਕਾਰਗਿਲ ਯੁੱਧ 1999)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement