
ਸਾਰੀਆਂ ਐੱਫ.ਆਈ.ਆਰਜ਼ ਨੂੰ ਇਕੱਠਾ ਕਰਨ 'ਤੇ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ: ਕਾਂਗਰਸ ਨੇਤਾ ਪਵਨ ਖੇੜਾ ਦੀ ਗ੍ਰਿਫਤਾਰੀ 'ਤੇ ਸੁਪਰੀਮ ਕੋਰਟ ਦਾ ਅਹਿਮ ਹੁਕਮ ਆਇਆ ਹੈ। ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਕਿਹਾ ਹੈ ਕਿ ਦਿੱਲੀ ਦੀ ਅਦਾਲਤ ਪਵਨ ਖੇੜਾ ਨੂੰ ਮੰਗਲਵਾਰ ਤੱਕ ਅੰਤਰਿਮ ਜ਼ਮਾਨਤ ਦੇਵੇ। ਇਸ ਦੇ ਨਾਲ ਹੀ ਅਦਾਲਤ ਨੇ ਪਟੀਸ਼ਨ 'ਤੇ ਸੀਮਤ ਸੁਣਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਰੀਆਂ ਐੱਫ.ਆਈ.ਆਰਜ਼ ਨੂੰ ਇਕੱਠਾ ਕਰਨ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਠੱਗਾਂ ਨੇ ਪ੍ਰੀਖਿਆਵਾਂ ਲਈ ਬਣਾਈ ਜਾਅਲੀ ਵੈੱਬਸਾਈਟ,ਫਰਜ਼ੀ ਸੈਂਪਲ ਪੇਪਰ ਜਾਰੀ ਕਰ ਵਿਦਿਆਰਥੀਆਂ ਨਾਲ ਕਰ ਰਹੇ ਠੱਗੀ
ਖੇੜਾ ਵਿਰੁੱਧ ਉੱਤਰ ਪ੍ਰਦੇਸ਼ ਅਤੇ ਅਸਾਮ ਵਿਚ ਐਫਆਈਆਰ ਦਰਜ ਹਨ। ਪੁਲਿਸ ਹੁਣ ਪਵਨ ਖੇੜਾ ਨੂੰ ਆਸਾਮ ਨਹੀਂ ਲੈ ਜਾ ਸਕੇਗੀ। ਸੁਪਰੀਮ ਕੋਰਟ ਨੇ ਦਵਾਰਕਾ ਅਦਾਲਤ ਨੂੰ ਖੇੜਾ ਨੂੰ ਅੰਤਰਿਮ ਰਾਹਤ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੀਜੇਆਈ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਰੀਬ 30 ਮਿੰਟਾਂ ਦੀ ਸੁਣਵਾਈ ਤੋਂ ਬਾਅਦ ਮੰਗਲਵਾਰ ਤੱਕ ਖੇੜਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ।
ਇਹ ਵੀ ਪੜ੍ਹੋ : ਬਠਿੰਡਾ ਰਿਸ਼ਵਤਖੋਰੀ ਮਾਮਲਾ: 27 ਫਰਵਰੀ ਤੱਕ ਵਿਜੀਲੈਂਸ ਦੇ ਰਿਮਾਂਡ ’ਤੇ ਵਿਧਾਇਕ ਅਮਿਤ ਰਤਨ
ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਖੇੜਾ ਦੀ ਗ੍ਰਿਫਤਾਰੀ ਖਿਲਾਫ ਸੁਪਰੀਮ ਕੋਰਟ ਪਹੁੰਚੇ ਹਨ। ਸਿੰਘਵੀ ਨੇ ਸੁਣਵਾਈ ਦੌਰਾਨ ਕਿਹਾ, "ਮੇਰਾ ਮੰਨਣਾ ਹੈ ਕਿ ਪਵਨ ਖੇੜਾ ਨੇ ਜੋ ਕਿਹਾ, ਉਹ ਨਹੀਂ ਕਿਹਾ ਜਾਣਾ ਚਾਹੀਦਾ ਸੀ। ਉਹਨਾਂ ਨੇ ਖੁਦ ਮੰਨਿਆ ਹੈ ਕਿ ਉਹਨਾਂ ਦੀ ਜ਼ੁਬਾਨ ਫਿਸਲ ਗਈ ਸੀ। ਉਹਨਾਂ ਨੇ ਮੁਆਫੀ ਵੀ ਮੰਗੀ ਸੀ। ਉਸ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ। ਅਦਾਲਤ ਨੂੰ ਉਸ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ। ਗ੍ਰਿਫਤਾਰੀ ਵਿਚ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ। ਖੇੜਾ ਨੇ ਜੋ ਅਪਰਾਧ ਕੀਤਾ ਹੈ, ਉਸ ਵਿਚ 3 ਅਤੇ 5 ਸਾਲ ਦੀ ਵੱਧ ਤੋਂ ਵੱਧ ਸਜ਼ਾ ਹੈ”। ਸੀਜੇਆਈ ਨੇ ਕਿਹਾ, "ਅਸੀਂ ਸਾਰੀਆਂ ਐਫਆਈਆਰ ਨੂੰ ਇਕ ਰਾਜ ਵਿਚ ਨਿਰਧਾਰਿਤ ਕਰ ਦਿੰਦੇ ਹਾਂ, ਤਾਂ ਜੋ ਉਹ ਰਾਹਤ ਲਈ ਹਾਈ ਕੋਰਟ ਵਿਚ ਜਾ ਸਕਣ। ਇਸ ਪੜਾਅ 'ਤੇ ਅਸੀਂ ਐਫਆਈਆਰ ਨੂੰ ਰੱਦ ਨਹੀਂ ਕਰ ਸਕਦੇ।"
ਇਹ ਵੀ ਪੜ੍ਹੋ : CM ਭਗਵੰਤ ਮਾਨ ਵਲੋਂ ਇਨਵੈਸਟ ਪੰਜਾਬ ਦੇ 5ਵੇਂ ਐਡੀਸ਼ਨ ਦੀ ਸ਼ੁਰੂਆਤ, ਦੁਨੀਆ ਭਰ ਦੀਆਂ ਨਾਮਵਰ ਕੰਪਨੀਆਂ ਨੇ ਲਿਆ ਹਿੱਸਾ
ਇਸ ਦੌਰਾਨ ਪ੍ਰਧਾਨ ਮੰਤਰੀ 'ਤੇ ਦਿੱਤੇ ਬਿਆਨ ਨੂੰ ਸੁਣਾਇਆ ਗਿਆ। ਇਸ 'ਤੇ ਸੀਜੇਆਈ ਨੇ ਪੁੱਛਿਆ ਕਿ ਇਹ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲਾ ਮਾਮਲਾ ਕਿਵੇਂ ਹੈ? ਇਸ ਤੋਂ ਪਹਿਲਾਂ ਸਿੰਘਵੀ ਨੇ ਸੀਜੇਆਈ ਨੂੰ ਦੱਸਿਆ ਕਿ ਖੇੜਾ ਨੇ ਸਵੇਰੇ 11 ਵਜੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ ਪਰ ਉਸ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਪ੍ਰਧਾਨ ਮੰਤਰੀ ਬਾਰੇ ਉਹਨਾਂ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਲੈ ਕੇ ਆਸਾਮ, ਲਖਨਊ ਅਤੇ ਵਾਰਾਣਸੀ ਵਿਚ ਉਹਨਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਖੇੜਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153ਏ ਅਤੇ 153ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਾਰਾਣਸੀ, ਲਖਨਊ ਅਤੇ ਅਸਾਮ ਦੀਆਂ ਐਫ.ਆਈ.ਆਰਜ਼ ਨੂੰ ਇਕੱਠਾ ਕੀਤਾ ਜਾਣਾ ਚਾਹੀਦਾ ਹੈ।