
ਆਏ ਦਿਨ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ
ਮੋਹਾਲੀ : ਆਏ ਦਿਨ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ-ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਮੋਹਾਲੀ ਵਿਚ ਅੱਜ ਇਕ ਹੋਰ ਔਰਤ ਨੂੰ ਕਰੋਨਾ ਦਾ ਪੌਜਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਮੋਹਾਲੀ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 4 ਤੋਂ ਵੱਧ 5 ਹੋ ਗਈ ਹੈ। ਦੱਸ ਦੱਈਏ ਕਿ ਕਰੋਨਾ ਵਾਇਰਸ ਦਾ ਇਹ ਮਾਮਲਾ ਫ਼ੇਸ-5 ਵਿਚ ਸਾਹਮਣੇ ਆਇਆ ਹੈ ਜਿੱਥੇ 80 ਸਾਲ ਦੀ ਇਕ ਬਜੁਰਗ ਔਰਤ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।
Coronavirus
ਇਸ ਮਰੀਜ਼ ਨੂੰ ਹੁਣ ਖਰੜ ਦੇ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਉਹ ਬਜੁਰਗ ਔਰਤ ਉਸ 27 ਸਾਲਾਂ ਲੜਕੀ ਦੀ ਮਕਾਨ ਮਾਲਕ ਹੈ ਜਿਹੜੀ ਪਹਿਲਾਂ ਕਰੋਨਾ ਵਾਇਰਸ ਵਿਚ ਪੌਜਟਿਵ ਪਾਈ ਗਈ ਹੈ ਅਤੇ ਇਹ ਲੜਕੀ ਚੰਡੀਗੜ੍ਹ ਦੇ ਉਸ 21-ਸੈਕਟਰ ਦੀ ਲ਼ੜਕੀ ਦੀ ਸਹੇਲੀ ਹੈ ਜਿਹੜੀ ਚੰਡੀਗੜ ਵਿਚ ਸਭ ਤੋਂ ਪਹਿਲਾਂ ਕਰੋਨਾ ਦੀ ਪੌਜਟਿਵ ਪਾਈ ਗਈ ਸੀ ਜਿਹੜੀ ਕਿ ਕੁਝ ਦਿਨ ਪਹਿਲਾਂ ਹੀ ਇਗਲੈਂਡ ਤੋਂ ਪਰਤੀ ਸੀ।
Coronavirus
ਉਧਰ ਮੌਹਾਲੀ ਦੇ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਟੈਸਟਾਂ ਦੀ ਰਿਪੋਰਟ ਆਈ ਸੀ ਜਿਸ ਵਿਚੋਂ ਇਕ ਔਰਤ ਦੀ ਰਿਪੋਰਟ ਪੌਜਟਿਵ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ 80 ਸਾਲ ਦੀ ਉਸ ਔਰਤ ਦੀ ਹਾਲਤ ਵਿਚ ਹੁਣ ਹੋਲੀ-ਹੋਲੀ ਸੁਧਾਰ ਆ ਰਿਹਾ ਹੈ ਅਤੇ ਉਸ ਦੇ ਪਰਿਵਾਰ ਦੇ ਬਾਕੀ ਦੋ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਈ ਹੈ।
Coronavirus
ਦੱਸ ਦੱਈਏ ਕਿ ਮੁਹਾਲੀ ਦੇ 5 ਮਰੀਜ਼ਾਂ ਦੀ ਹਾਲਤ ਹਾਲੇ ਸਥਿਰ ਬਣੀ ਹੋਈ ਹੈ। ਡਾ.ਮਨਜੀਤ ਸਿੰਘ ਨੇ ਕਿਹਾ ਕਿ 257 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਰੱਖਿਆ ਜਾ ਰਿਹਾ ਹੈ ਅਤੇ ਉਥੇ ਹੀ ਉਨ੍ਹਾਂ ਨੂੰ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਵਿਅਕਤੀ ਘਰ ਚੋਂ ਬਾਹਰ ਨਿਕਲਦਾ ਹੈ ਤਾਂ ਉਸ ਨਾਲ ਸਖ਼ਤੀ ਵਰਤੀ ਜਾਵੇਗੀ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।