
ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਦੌਰਾਨ ਹਰ ਕਿਸੇ ਦੀ ਨਜ਼ਰ ਇਸ ਨੂੰ ਕੰਟਰੋਲ ਕਰਨ ਵਾਲੀ ਵੈਕਸਿਨ ‘ਤੇ ਹੈ।
ਨਵੀਂ ਦਿੱਲ਼ੀ: ਕੋਰੋਨਾ ਵਾਇਰਸ ਦੇ ਵਧ ਰਹੇ ਕਹਿਰ ਦੌਰਾਨ ਹਰ ਕਿਸੇ ਦੀ ਨਜ਼ਰ ਇਸ ਨੂੰ ਕੰਟਰੋਲ ਕਰਨ ਵਾਲੀ ਵੈਕਸਿਨ ‘ਤੇ ਹੈ। ਦੁਨੀਆ ਦੇ ਕਈ ਸ਼ਹਿਰਾਂ ਅਤੇ ਲੈਬਾਂ ਵਿਚ ਵੈਕਸਿਨ ਲਈ ਰਿਸਰਚ ਜਾਰੀ ਹੈ। ਆਕਸਫੋਰਡ ਯੂਨੀਵਰਸਿਟੀ ਵਿਚ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।
File Photo
ਵਿਸ਼ਵ ਪ੍ਰਸਿੱਧ ਵੈਕਸੀਨੋਲੋਜਿਸਟ ਅਤੇ ਜੇਨੇਰ ਇੰਸਟੀਚਿਊਟ ਵਿਖੇ ਪ੍ਰੋਫੈਸਰ ਐਂਡਰਿਅਨ ਹਿਲ ਦਾ ਦਾਅਵਾ ਹੈ ਕਿ ਅਗਲੇ 5 ਮਹੀਨੇ ਵਿਚ ਵੈਕਸੀਨ ਤਿਆਰ ਹੋ ਜਾਵੇਗੀ। ਮੀਡੀਆ ਨਾਲ ਗੱਲ਼ਬਾਤ ਦੌਰਾਨ ਉਹਨਾਂ ਕਿਹਾ ਕਿ ਇਸ ਸਮੇਂ ਦੁਨੀਆ ਭਰ ਵਿਚ ਕਈ ਥਾਵਾਂ ‘ਤੇ ਵੈਕਸੀਨ ਨੂੰ ਲੈ ਕੇ ਟ੍ਰਾਇਲ ਚੱਲ ਰਿਹਾ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਵਿਚ ਵੀਰਵਾਰ ਨੂੰ ਟ੍ਰਾਇਲ ਸ਼ੁਰੂ ਹੋਵੇਗਾ।
Photo
ਉਮੀਦ ਹੈ ਕਿ ਇਹ ਟ੍ਰਾਇਲ ਸੁਰੱਖਿਤ ਰਹੇਗਾ। ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਵੈਕਸੀਨ ਦੇ ਜ਼ਰੀਏ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।ਪ੍ਰੋਫੈਸਰ ਐਂਡਰਿਅਨ ਹਿਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਵੈਕਸੀਨ ਦਾ ਟ੍ਰਾਇਲ ਅਗਲੇ ਕੁਝ ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇ।
File Photo
ਉਹਨਾਂ ਦਾ ਮਕਸਦ ਹੈ ਕਿ 5 ਮਹੀਨਿਆਂ ਵਿਚ ਅਗਸਤ-ਸਤੰਬਰ ਤੱਕ ਇਹ ਵੈਕਸੀਨ ਤਿਆਰ ਕਰ ਲਈ ਜਾਵੇਗੀ। ਵੈਕਸੀਨ ਦੀ ਖੋਜ ਤੋਂ ਬਾਅਦ ਅਗਲਾ ਸਭ ਤੋਂ ਵੱਡਾ ਮਕਸਦ ਹੋਵੇਗਾ ਕਿ ਇਸ ਨੂੰ ਜ਼ਿਆਦਾ ਮਾਤਰਾ ਵਿਚ ਤਿਆਰ ਕੀਤਾ ਜਾਵੇ ਤਾਂ ਜੋ ਇਹ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕੇ।
Photo
ਦਾਅਵਾ ਕੀਤਾ ਜਾ ਰਿਹਾ ਹੈ ਕਿ ਸਤੰਬਰ ਤੱਕ 1 ਮਿਲੀਅਨ ਡੋਜ਼ ਤਿਆਰ ਕਰ ਲਏ ਜਾਣਗੇ ਜਦਕਿ ਸਾਲ ਦੇ ਅੰਤ ਤੱਕ 100 ਮਿਲੀਅਨ ਡੋਜ਼ ਤਿਆਰ ਕੀਤੇ ਜਾਣਗੇ। ਪ੍ਰੋਫੈਸਰ ਹਿਲ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਰਿਸਕ ਹੁੰਦੇ ਹਨ। ਇਹ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ ਹੈ।
file photo
ਉਹਨਾਂ ਦੱਸਿਆ ਕਿ ਬ੍ਰਿਟੇਨ ਵਿਚ ਹੋਣ ਵਾਲੇ ਵੈਕਸੀਨ ਟ੍ਰਾਇਲ ‘ਤੇ ਬ੍ਰਿਟਿਸ਼ ਸਰਕਾਰ ਨੇ 20 ਮਿਲੀਅਨ ਪੌਂਡ (189 ਕਰੋੜ ਰੁਪਏ) ਖਰਚ ਕਰਨ ਦਾ ਐਲ਼ਾਨ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਵਿਚ 3 ਪੜਾਅ ਵਿਚ 510 ਵਲੰਟੀਅਰਜ਼ ‘ਤੇ ਇਹ ਟ੍ਰਾਇਲ ਕੀਤਾ ਜਾਵੇਗਾ।