ਕਾਲਜ 'ਚ ਹਿਜ਼ਾਬ 'ਤੇ ਲੱਗੀ ਪਾਬੰਦੀ, ਵਿਦਿਆਰਥਣ ਪਹੁੰਚੀ ਅਦਾਲਤ
Published : May 23, 2018, 2:05 pm IST
Updated : May 23, 2018, 2:05 pm IST
SHARE ARTICLE
Hizab Girl Student Bombay High Courts
Hizab Girl Student Bombay High Courts

ਹੋਮਿਉਪੈਥੀ ਦੀ ਇਕ ਵਿਦਿਆਰਥਣ ਨੂੰ ਕਾਲਜ ਪ੍ਰਬੰਧਕਾਂ ਨੇ ਪ੍ਰੀਖਿਆ ਵਿਚ ਬੈਠਣ ਤੋਂ ਇਸ ਲਈ ਰੋਕ ਦਿਤਾ

ਮੁੰਬਈ, ਹੋਮਿਉਪੈਥੀ ਦੀ ਇਕ ਵਿਦਿਆਰਥਣ ਨੂੰ ਕਾਲਜ ਪ੍ਰਬੰਧਕਾਂ ਨੇ ਪ੍ਰੀਖਿਆ ਵਿਚ ਬੈਠਣ ਤੋਂ ਇਸ ਲਈ ਰੋਕ ਦਿਤਾ ਕਿਉਂਕਿ ਉਸ ਦੀਆਂ ਹਾਜ਼ਰੀਆਂ ਘੱਟ ਸਨ। ਵਿਦਿਆਰਥਣ ਦਾ ਦੋਸ਼ ਹੈ ਕਿ ਉਸ ਦੀਆਂ ਹਾਜ਼ਰੀਆਂ ਇਸ ਲਈ ਘਟ ਗਈਆਂ ਕਿਉਂਕਿ ਉਹ ਹਿਜ਼ਾਬ ਪਹਿਨਦੀ ਸੀ ਤੇ ਉਸ ਨੂੰ ਹਿਜ਼ਾਬ ਪਹਿਨ ਕੇ ਕਲਾਸ 'ਚ ਆਉਣ ਤੋਂ ਰੋਕਿਆ ਗਿਆ। ਵਿਦਿਆਥਣ ਨੇ ਇਸ ਸਬੰਧੀ ਬੰਬੇ ਹਾਈ ਕੋਰਟ 'ਚ ਪਟੀਸ਼ਨ ਪਾਈ ਹੈ।

Bombay HCBombay HCਬਾਂਦਰਾ ਦੀ ਰਹਿਣ ਵਾਲੀ ਫ਼ਾਕਿਮਾ ਬਾਦਾਮੀ ਨੇ ਅਪਣੀ ਪਟੀਸ਼ਲ ਵਿਚ ਦਾਅਵਾ ਕੀਤਾ ਹੈ ਕਿ ਉਸ ਦੀਆਂ ਹਾਜ਼ਰੀਆਂ ਇਸ ਲਈ ਘਟ ਗਈਆਂ ਕਿਉਂਕਿ ਠਾਣੇ ਸਥਿਤ ਹੋਮਿਉਪੈਥੀ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਨੇ ਉਸ ਨੂੰ ਹਿਜ਼ਾਬ ਪਹਿਨ ਕੇ ਕਲਾਸ ਵਿਚ ਨਹੀਂ ਆਉਣ ਦਿਤਾ। ਵਿਦਿਆਰਥਣ ਦਾ ਦੋਸ਼ ਹੈ ਕਿ ਕਾਲਜ ਪ੍ਰਬੰਧਕਾਂ ਨੇ ਸਾਰੀਆਂ ਮੁਸਲਿਮ ਵਿਦਿਆਰਥਣਾਂ 'ਤੇ ਇਹ ਪਾਬੰਦੀ ਲਾ ਰੱਖੀ ਹੇ ਕਿ ਉਹ ਹਿਜ਼ਾਬ ਪਹਿਨ ਕੇ ਕਾਲਜ ਕੰਪਲੈਕਸ ਵਿਚ ਨਾ ਆਉਣ। ਬਾਦਾਮੀ ਨੇ ਸਾਲ 2016 ਵਿਚ ਇਸ ਕਾਲਜ ਮੈਡੀਸਨ ਸਰਜਰੀ ਲਈ ਦਾਖ਼ਲਾ ਲਿਆ ਸੀ।

StudentStudentਉਸ ਨੇ ਇਸ ਸਬੰਧੀ ਯੂਨੀਵਰਸਿਟੀ ਅਤੇ ਮੰਤਰਾਲੇ ਦੇ ਉਚ ਅਧਿਕਾਰੀਆਂ ਨੂੰ ਵੀ ਪੱਤਰ ਲਿਖੇ ਸਨ ਪਰ ਫਿਰ ਵੀ ਮੁਸ਼ਕਲ ਦਾ ਹੱਲ ਨਹੀਂ ਨਿਕਲਿਆ। ਪਹਿਲੀ ਵਾਰ ਵਿਦਿਆਰਥਣ ਇਸ ਮਸਲੇ ਨੂੰ ਲੈ ਕੇ 2017 'ਚ ਅਦਾਲਤ ਗਈ ਸੀ ਤੇ ਉਸ ਸਮੇਂ ਕਾਲਜ ਨੇ ਵਿਦਿਆਰਥਣ ਨੂੰ ਅਗਲੀਆਂ ਪ੍ਰੀਖਿਆਵਾਂ ਵਿਚ ਬੈਠਣ ਦੀ ਆਗਿਆ ਦੇਣਾ ਮੰਨ ਲਿਆ ਪਰ ਇਸ ਦੇ ਬਾਵਜੂਦ ਵੀ ਕਾਲਜ ਪ੍ਰਬੰਧਕ ਉਸ ਨਾਲ ਵਿਤਕਰਾ ਕਰਦੇ ਰਹੇ। 

ਇਸ ਮਾਮਲੇ ਦੀ ਸੁਣਵਾਈ ਜਸਟਿਸ ਐਸ ਜੇ ਕਥਾਵਾਲਾ ਤੇ ਜਸਟਿਸ ਅਜੈ ਗਡਕਰੀ ਕਰ ਰਹੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ਹੋਵੇਗੀ।  (ਏਜੰਸੀ)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement