
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ਰਾਬ ਦਾ ਨਸ਼ਾ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਭਾਸ਼ਾ ਬਦਲ ਜਾਂਦੀ ਹੈ।
ਨਵੀਂ ਦਿੱਲੀ: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ਰਾਬ ਦਾ ਨਸ਼ਾ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਆਪਣੀ ਭਾਸ਼ਾ ਛੱਡ ਕੇ ਅੰਗਰੇਜ਼ੀ ਜਾਂ ਖੜੀ ਬੋਲੀ ਵਿਚ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਸ਼ਰਾਬ ਪੀਣ ਤੋਂ ਬਾਅਦ ਲੋਕ ਨਸ਼ੇ ਵਿਚ ਅਜੀਬ ਕੰਮ ਕਰਨ ਲੱਗਦੇ ਹਨ। ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਸ਼ਰਾਬੀ ਹੋਣ ਤੋਂ ਬਾਅਦ ਲੋਕ ਅੰਗਰੇਜ਼ੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਜਦਕਿ ਉਹੀ ਲੋਕ ਆਮ ਤੌਰ ’ਤੇ ਬਿਨਾਂ ਅੰਗਰੇਜ਼ੀ ਬੋਲਣ ਤੋਂ ਝਿਜਕਦੇ ਹਨ।
Alcohol
ਹੋਰ ਪੜ੍ਹੋ: ਸੇਵਾ ਮੁਕਤ ਜੱਜ ਸੋਮਨਾਥ ਅਗਰਵਾਲ ਕਰਨਗੇ ਕਰਨਾਲ ਲਾਠੀਚਾਰਜ ਮਾਮਲੇ ਦੀ ਜਾਂਚ
ਦੱਸ ਦਈਏ ਕਿ ਜਦੋਂ ਕੋਈ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਹੁੰਦਾ ਹੈ ਤਾਂ ਉਹ ਆਮ ਮਨੁੱਖ ਦੇ ਮੁਕਾਬਲੇ ਬਿਨ੍ਹਾਂ ਝਿਜਕੇ ਅੰਗਰੇਜ਼ੀ ਵਿਚ ਗੱਲ ਕਰ ਸਕਦਾ ਹੈ। ਖੋਜ ਤੋਂ ਪਤਾ ਚੱਲਿਆ ਹੈ ਕਿ ਮਨੁੱਖ ਸ਼ਰਾਬ ਦੇ ਨਸ਼ੇ ਵਿਚ ਹੋਰ ਭਾਸ਼ਾਵਾਂ ਸਿੱਖਣ ਵਿਚ ਮਦਦਗਾਰ ਹੁੰਦਾ ਹੈ। ਲਿਵਰਪੂਲ ਯੂਨੀਵਰਸਿਟੀ ਅਤੇ ਨੀਦਰਲੈਂਡਜ਼ ਦੀ ਮਾਸਟਰਿਚ ਯੂਨੀਵਰਸਿਟੀ ਦੇ ਇਕ ਕਾਲਜ ਦੇ ਖੋਜਕਰਤਾਵਾਂ ਨੇ ਇਸ ਬਾਰੇ ਇਕ ਖੋਜ ਕੀਤੀ ਹੈ।
Alcohol
ਹੋਰ ਪੜ੍ਹੋ: ਅਮਰੀਕਾ ਪਹੁੰਚੇ PM ਮੋਦੀ ਦਾ ਪ੍ਰਵਾਸੀ ਭਾਰਤੀਆਂ ਨੇ ਕੀਤਾ ਸਵਾਗਤ, ਕਮਲਾ ਹੈਰਿਸ ਨਾਲ ਹੋਵੇਗੀ ਮੁਲਾਕਾਤ
ਇਸ ਖੋਜ ਵਿਚ ਇਹ ਖੁਲਾਸਾ ਹੋਇਆ ਕਿ ਸ਼ਰਾਬ ਦੀ ਮਾਤਰਾ ਨਾਲ ਭਾਸ਼ਾਈ ਮੁਹਾਰਤ (Linguistic Proficiency) ਵਧ ਜਾਂਦੀ ਹੈ। ਡੱਚ ਭਾਸ਼ਾ ਸਿੱਖਣ ਵਾਲੇ 50 ਜਰਮਨ ਲੋਕਾਂ ਦੇ ਸਮੂਹ ਨੂੰ ਇਸ ਖੋਜ ਵਿਚ ਸ਼ਾਮਲ ਕੀਤਾ ਗਿਆ। ਇਹਨਾਂ ਵਿਚੋਂ ਕੁਝ ਲੋਕਾਂ ਨੂੰ ਡ੍ਰਿੰਕ ਵਿਚ ਸ਼ਰਾਬ ਦਿੱਤੀ ਗਈ।
Alcohol
ਹੋਰ ਪੜ੍ਹੋ: Breaking: ਅਨਿਰੁੱਧ ਤਿਵਾੜੀ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਵਿਨੀ ਮਹਾਜਨ ਨੂੰ ਹਟਾਇਆ
ਇਸ ਤੋਂ ਬਾਅਦ ਲੋਕਾਂ ਨੂੰ ਡੱਚ ਭਾਸ਼ਾ ਵਿਚ ਗੱਲ ਕਰਨ ਲਈ ਕਿਹਾ ਗਿਆ। ਇਸ ਵਿਚ ਖੁਲਾਸਾ ਹੋਇਆ ਕਿ ਜਿਨ੍ਹਾਂ ਲੋਕਾਂ ਦੀ ਡ੍ਰਿੰਕ ਵਿਚ ਅਲਕੋਹਲ ਸੀ, ਉਹਨਾਂ ਨੇ ਸ਼ਬਦਾਂ ਦਾ ਸਹੀ ਉਚਾਰਨ ਕੀਤਾ। ਸ਼ਰਾਬ ਦੇ ਨਸ਼ੇ ਵਿਚ ਲੋਕ ਡੱਚ ਵਿਚ ਖੁੱਲ੍ਹ ਕੇ ਗੱਲ ਕਰ ਰਹੇ ਸਨ। ਹਾਲਾਂਕਿ ਸ਼ਰਾਬ ਪੀਣ ਨਾਲ ਤੁਹਾਡੀ ਯਾਦਦਾਸ਼ਤ ਅਤੇ ਧਿਆਨ ਕੇਂਦਰਿਤ ਕਰਨ ਦੀ ਯੋਗਤਾ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।