
ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
ਚੰਡੀਗੜ੍ਹ: ਪੰਜਾਬ ਦੀ ਕਮਾਨ ਸੰਭਾਲਦਿਆਂ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਐਕਸ਼ਨ ਵਿਚ ਆ ਗਏ ਹਨ। ਅਧਿਕਾਰੀਆਂ ਨੂੰ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ (Vini Mahajan) ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।
Photo
ਹੋਰ ਪੜ੍ਹੋ: ਅਮਰੀਕਾ ਪਹੁੰਚੇ PM ਮੋਦੀ ਦਾ ਪ੍ਰਵਾਸੀ ਭਾਰਤੀਆਂ ਨੇ ਕੀਤਾ ਸਵਾਗਤ, ਕਮਲਾ ਹੈਰਿਸ ਨਾਲ ਹੋਵੇਗੀ ਮੁਲਾਕਾਤ
ਉਹਨਾਂ ਦੀ ਥਾਂ ਅਨਿਰੁੱਧ ਤਿਵਾੜੀ (Anirudh Tewari ) ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਦੱਸ ਦਈਏ ਕਿ ਅਨਿਰੁੱਧ ਤਿਵਾੜੀ 1990 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਉਹ ਫਿਲਹਾਲ ਸਰਕਾਰ ਵਿਚ ਏਸੀਐਸ ਦੇ ਅਹੁਦੇ ’ਤੇ ਤੈਨਾਤ ਸਨ।