
ਕਰਨਾਟਕਾ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ 32 ਸਾਲਾ ਵਿਤਾਲਾ ਮਾਲੇਕੁਡੀਆ ਅਤੇ ਉਹਨਾਂ ਦੇ ਪਿਤਾ ਲਿੰਗਾਪਾ ਮਾਲੇਕੁਡੀਆ ਨੂੰ ਨਕਸਲੀ ਲਿੰਕ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ
ਬੰਗਲੁਰੂ: ਕਰਨਾਟਕ ਦੇ ਇਕ ਨੌਜਵਾਨ ਅਤੇ ਉਸ ਦੇ ਪਿਤਾ ਨੂੰ 2012 ਵਿਚ ਨਕਸਲੀ ਸਬੰਧਾਂ ਦੇ ਦੋਸ਼ ਵਿਚ ਇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਸ ਨੌਜਵਾਨ ਕੋਲੋਂ ਭਗਤ ਸਿੰਘ ਸਬੰਧੀ ਕਿਤਾਬਾਂ ਅਤੇ ਕੁਝ ਲੇਖ ਮਿਲੇ ਸਨ। ਉਸ ਸਮੇਂ ਨੌਜਵਾਨ ਪੱਤਰਕਾਰੀ ਦੀ ਪੜ੍ਹਾਈ ਕਰ ਰਿਹਾ ਸੀ। 23 ਸਾਲ ਦੀ ਉਮਰ ਵਿਚ ਗ੍ਰਿਫਤਾਰ ਕੀਤੇ ਗਏ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਹੁਣ ਜ਼ਿਲ੍ਹਾ ਅਦਾਲਤ ਨੇ ਬਰੀ ਕਰ ਦਿੱਤਾ ਹੈ।
Vittala Malekudiya and his father Lingappa Malekudiya
ਹੋਰ ਪੜ੍ਹੋ: ਕਾਤਲ ਤੇ ਨਸ਼ਾ ਤਸਕਰ ਨਾਲ ਫ਼ੋਟੋਆਂ ਖਿਚਵਾਉਣ ਵਾਲੇ ਨਰਿੰਦਰ ਤੋਮਰ ਦੀ ਜਾਂਚ ਹੋਵੇ- ਗੁਰਦਰਸ਼ਨ ਢਿਲੋਂ
ਦਰਅਸਲ ਪੁਲਿਸ ਉਸ ਆਦਿਵਾਸੀ ਨੌਜਵਾਨ ਦਾ ਕੋਈ ਵੀ ਨਕਸਲ ਸਬੰਧ ਸਾਬਤ ਕਰਨ ਵਿਚ ਅਸਫਲ ਰਹੀ। ਕਰਨਾਟਕਾ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ 32 ਸਾਲਾ ਵਿਤਾਲਾ ਮਾਲੇਕੁਡੀਆ ਅਤੇ ਉਹਨਾਂ ਦੇ ਪਿਤਾ ਲਿੰਗਾਪਾ ਮਾਲੇਕੁਡੀਆ (60 ਸਾਲ) ਨੂੰ ਨਕਸਲੀ ਲਿੰਕ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਕੋਰਟ ਨੇ ਦੇਖਿਆ ਕਿ ਉਹਨਾਂ ਖਿਲਾਫ਼ ਜੋ ਸਬੂਤ ਦਿੱਤੇ ਜਾ ਰਹੇ, ਉਹ ਸਿਰਫ ਇਕ ਲੇਖ ਨਾਲ ਸਬੰਧਤ ਹਨ।
Vittala Malekudiya and his father Lingappa Malekudiya
ਹੋਰ ਪੜ੍ਹੋ: ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦਾ ਵਿਰੋਧ ਕਰਨ 'ਤੇ 200 ਤੋਂ ਜ਼ਿਆਦਾ ਕਿਸਾਨਾਂ 'ਤੇ ਕੇਸ ਦਰਜ
ਪੁਲਿਸ ਨੇ ਵਿਤਾਲਾ ਦੇ ਹੋਸਟਲ ਵਿਚੋਂ ਭਗਤ ਸਿੰਘ ਬਾਰੇ ਲਿਖੀ ਇਕ ਕਿਤਾਬ ਬਰਾਮਦ ਕੀਤੀ ਸੀ, ਜਿਸ ਨੂੰ ਸਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਕਿਤਾਬ ਵਿਚ ਕਿਹਾ ਗਿਆ ਸੀ ਕਿ ਜਦੋਂ ਤੱਕ ਪਿੰਡ ਵਿਚ ਸਾਰੀਆਂ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ, ਉਦੋਂ ਤੱਕ ਸੰਸਦੀ ਚੋਣਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਈ ਅਖਬਾਰਾਂ ਦੀ ਕਟਿੰਗ ਅਤੇ ਲੇਖ ਵੀ ਮਿਲੇ।
Vittala Malekudiya and his father Lingappa Malekudiya
ਹੋਰ ਪੜ੍ਹੋ: ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕੋਰਟ ਨੇ ਕਿਹਾ ਕਿ ਨਾ ਤਾਂ ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ’ਤੇ ਕੋਈ ਕਾਨੂੰਨੀ ਰੋਕ ਹੈ ਅਤੇ ਨਾ ਹੀ ਅਖ਼ਬਾਰ ਪੜ੍ਹਨ ’ਤੇ ਪਾਬੰਦੀ ਹੈ। ਅਜਿਹੇ ਵਿਚ ਆਰੋਪ ਸਾਬਿਤ ਨਹੀਂ ਹੁੰਦੇ। ਪਿਓ-ਪੁੱਤ ਨੂੰ 3 ਮਾਰਚ 2012 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ’ਤੇ ਆਰੋਪ ਲਗਾਇਆ ਗਿਆ ਕਿ ਉਹ ਜੰਗਲਾਂ ਵਿਚ ਲੁਕੇ ਨਕਸਲੀਆਂ ਦੀ ਮਦਦ ਕਰ ਰਹੇ ਹਨ।
Court
ਹੋਰ ਪੜ੍ਹੋ: ਧਾਰਾ 370 ਹਟਣ ਅਤੇ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੌਰੇ 'ਤੇ ਅਮਿਤ ਸ਼ਾਹ
ਉਹਨਾਂ ਖਿਲਾਫ਼ ਅਪਰਾਧਿਕ ਸਾਜ਼ਿਸ਼, ਦੇਸ਼ ਧ੍ਰੋਹ ਅਤੇ ਯੂਏਪੀਏ ਦੇ ਤਹਿਤ ਕੇਸ ਚਲਾਇਆ ਗਿਆ ਸੀ। ਬਰੀ ਹੋਣ ਤੋਂ ਬਾਅਦ ਵਿਤਾਲਾ ਨੇ ਕਿਹਾ, ‘ਮੈਨੂੰ ਬਹੁਤ ਖੁਸ਼ੀ ਹੈ। ਅਸੀਂ 9 ਸਾਲ ਤੱਕ ਸੰਘਰਸ਼ ਕੀਤਾ। ਸਾਨੂੰ ਨਕਸਲੀ ਦੱਸਿਆ ਗਿਆ ਸੀ ਪਰ ਚਾਰਜਸ਼ੀਟ ਵਿਚ ਉਹ ਕੋਈ ਪੱਕਾ ਸਬੂਤ ਨਹੀਂ ਪੇਸ਼ ਕਰ ਸਕੇ’।