
ਰਾਜਧਾਨੀ ਵਿਚ ਠੰਡ ਦੀ ਠਿਠੁਰਨ ਦੇ ਨਾਲ ਹਵਾ ਵਿਚ ਪ੍ਰਦੂਸ਼ਣ ਦੇ ਕਣ ਵੀ ਇਕ ਹੀ ਜਗ੍ਹਾ ਜਮ ਗਏ ਹਨ। ਐਨਸੀਆਰ ਸ਼ਹਿਰਾਂ ਤੋਂ ਬਾਅਦ ਹੁਣ ਦਿੱਲੀ ਦੀ ਹਵਾ ਵੀ ਗੰਭੀਰ ...
ਨਵੀਂ ਦਿੱਲੀ (ਭਾਸ਼ਾ) :- ਰਾਜਧਾਨੀ ਵਿਚ ਠੰਡ ਦੀ ਠਿਠੁਰਨ ਦੇ ਨਾਲ ਹਵਾ ਵਿਚ ਪ੍ਰਦੂਸ਼ਣ ਦੇ ਕਣ ਵੀ ਇਕ ਹੀ ਜਗ੍ਹਾ ਜਮ ਗਏ ਹਨ। ਐਨਸੀਆਰ ਸ਼ਹਿਰਾਂ ਤੋਂ ਬਾਅਦ ਹੁਣ ਦਿੱਲੀ ਦੀ ਹਵਾ ਵੀ ਗੰਭੀਰ ਪ੍ਰਦੂਸ਼ਣ ਦੇ ਲਪੇਟ ਵਿਚ ਹੈ। ਸਿਰਫ ਹਰਿਆਣਾ ਦੇ ਗੁਰੂਗਰਾਮ ਦੀ ਹਵਾ ਮੱਧਮ ਸ਼੍ਰੇਣੀ ਵਾਲੇ ਪ੍ਰਦੂਸ਼ਣ ਨੂੰ ਦਰਸ਼ਾ ਰਹੀ ਹੈ। ਐਨਸੀਆਰ ਦੇ ਹੋਰ ਸ਼ਹਿਰਾਂ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਦੀ ਹਾਲਤ ਦਿਵਾਲੀ ਦੇ ਦੌਰਾਨ ਰਿਕਾਰਡ ਹੋਣ ਵਾਲੇ ਪ੍ਰਦੂਸ਼ਣ ਦੇ ਨੇੜੇ ਪਹੁੰਚ ਗਈ।
ਆਮ ਲੋਕਾਂ ਲਈ ਜਾਰੀ ਹੈਲਥ ਐਡਵਾਇਜਰੀ ਵਿਚ ਕਿਹਾ ਗਿਆ ਹੈ ਕਿ ਖੁੱਲੇ ਵਾਤਾਵਰਣ ਵਿਚ ਦੌੜਨ ਅਤੇ ਬਹੁਤ ਜ਼ਿਆਦਾ ਮਿਹਨਤ ਵਾਲੇ ਕੰਮ ਨਾ ਕਰੋ। ਸਾਹ ਰੋਗ ਸਬੰਧੀ ਮਰੀਜਾਂ ਨੂੰ ਇਸ ਮੌਸਮ ਵਿਚ ਬਾਹਰ ਨਿਕਲਣ ਤੋਂ ਬਚਨ ਦੀ ਸਲਾਹ ਦਿਤੀ ਗਈ ਹੈ। ਸੀਪੀਸੀਬੀ ਦੀ 24 ਘੰਟੇ ਵਾਲੀ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਰਿਪੋਰਟ ਦੇ ਮੁਤਾਬਕ ਸ਼ਨੀਵਾਰ ਨੂੰ ਨੂੰ ਦਿੱਲੀ ਦਾ ਏਕਿਊਆਈ 421 (ਗੰਭੀਰ ਸ਼੍ਰੇਣੀ ਦਾ ਪ੍ਰਦੂਸ਼ਣ) ਰਿਕਾਰਡ ਕੀਤਾ ਗਿਆ।
Delhi
ਜਦੋਂ ਕਿ ਸ਼ੁੱਕਰਵਾਰ ਨੂੰ ਦਿੱਲੀ ਦਾ ਏਕਿਊਆਈ 386 (ਬਹੁਤ ਖ਼ਰਾਬ ਸ਼੍ਰੇਣੀ) ਵਿਚ ਰਿਕਾਰਡ ਕੀਤਾ ਗਿਆ ਸੀ, ਉਥੇ ਹੀ ਸ਼ਨੀਵਾਰ ਨੂੰ ਹੀ ਗਾਜ਼ੀਆਬਾਦ ਦਾ ਏਕਿਊਆਈ 458 (ਗੰਭੀਰ ਸ਼੍ਰੇਣੀ ਦਾ ਪ੍ਰਦੂਸ਼ਣ) ਅਤੇ ਗਰੇਟਰ ਨੋਇਡਾ ਦਾ ਏਕਿਊਆਈ 438 ਰਿਕਾਰਡ ਕੀਤਾ ਗਿਆ। ਜਦੋਂ ਕਿ ਸ਼ੁੱਕਰਵਾਰ ਨੂੰ ਗਾਜ਼ੀਆਬਾਦ ਦਾ ਏਕਿਊਆਈ 407 ਅਤੇ ਗਰੇਟਰ ਨੋਇਡਾ ਦਾ ਏਕਿਊਆਈ 407 ਗੰਭੀਰ ਸ਼੍ਰੇਣੀ ਵਿਚ ਰਿਕਾਰਡ ਕੀਤਾ ਗਿਆ ਸੀ।
AQI
ਨੋਏਡਾ ਦਾ ਏਕਿਊਆਈ 434 ਰਿਕਾਰਡ ਕੀਤਾ ਗਿਆ ਜਦੋਂ ਕਿ ਸ਼ੁੱਕਰਵਾਰ ਨੂੰ ਇਹ 394 ਸੀ, ਉਥੇ ਹੀ ਗੁਰੂਗਰਾਮ ਦਾ ਏਕਿਊਆਈ 197 (ਮੱਧ ਸ਼੍ਰੇਣੀ ਪ੍ਰਦੂਸ਼ਣ) ਅਤੇ ਫਰੀਦਾਬਾਦ ਦਾ ਏਕਿਊਆਈ 392 (ਬਹੁਤ ਖ਼ਰਾਬ ਸ਼੍ਰੇਣੀ) ਰਿਕਾਰਡ ਕੀਤਾ ਗਿਆ। ਸੀਪੀਸੀਬੀ ਦੇ ਮੁਤਾਬਕ 0 ਤੋਂ 50 ਦਾ ਏਕਿਊਆਈ ਚੰਗੀ ਹਵਾ, 51 ਤੋਂ 100 ਦਾ ਏਕਿਊਆਈ ਸੰਤੋਸ਼ਜਨਕ, 101 ਤੋਂ 200 ਦਾ ਏਕਿਊਆਈ ਮੱਧਮ ਅਤੇ 201 ਤੋਂ 300 ਦਾ ਏਕਿਊਆਈ ਖ਼ਰਾਬ, 301 ਤੋਂ 400 ਦਾ ਏਕਿਊਆਈ ਬਹੁਤ ਖ਼ਰਾਬ ਅਤੇ 401 ਤੋਂ 500 ਦਾ ਏਕਿਊਆਈ ਗੰਭੀਰ ਪੱਧਰ ਦਾ ਪ੍ਰਦੂਸ਼ਣ ਹੈ।
Delhi
ਦਿੱਲੀ - ਐਨਸੀਆਰ ਦੀ ਹਵਾ ਵਿਚ ਪਾਰਟੀਕੁਲੇਟ ਮੈਟਰ 2.5 ਅਤੇ 10 ਅਪਣੇ ਸਧਾਰਣ ਤੋਂ ਪੰਜ ਗੁਣਾ ਜ਼ਿਆਦਾ ਰਿਕਾਰਡ ਕੀਤਾ ਗਿਆ। ਸ਼ਨੀਵਾਰ ਦੀ ਰਾਤ 8 ਵਜੇ ਪੀਐਮ 2.5 ਦਾ ਪੱਧਰ 302 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਪਹੁੰਚ ਗਿਆ, ਉਥੇ ਹੀ ਪੀਐਮ 10 ਦਾ ਪੱਧਰ 478 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਗਿਆ। ਪੀਐਮ 2.5 ਦਾ ਪੱਧਰ 60 ਅਤੇ ਪੀਐਮ 10 ਦਾ ਪੱਧਰ 100 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਹੁੰਦਾ ਹੈ।
ਉਥੇ ਹੀ ਪੀਐਮ 2.5 ਦਾ ਆਪਾਤ ਪੱਧਰ 300 ਅਤੇ ਪੀਐਮ 10 ਦਾ ਆਪਾਤ ਪੱਧਰ 500 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਹੈ। ਸਿਸਟਮ ਆਫ ਏਅਰ ਕਵਾਲਿਟੀ ਐਂਡ ਵੇਦਰ ਫੋਰਕਾਸਟਿੰਗ (ਸਫਰ) ਦੇ ਮੁਤਾਬਕ ਦਿੱਲੀ ਸਮੇਤ ਆਸਪਾਸ ਐਨਸੀਆਰ ਸ਼ਹਿਰਾਂ ਦੀ ਹਵਾ ਗੁਣਵੱਤਾ ਅਗਲੇ ਦੋ ਦਿਨ ਗੰਭੀਰ ਤੋਂ ਬਹੁਤ ਖ਼ਰਾਬ ਪੱਧਰ ਵਾਲੇ ਪ੍ਰਦੂਸ਼ਣ ਦੀ ਲਪੇਟ ਵਿਚ ਰਹਿ ਸਕਦੀ ਹੈ। ਸੰਭਵ ਹੈ ਕਿ ਇਸ ਤੋਂ ਬਾਅਦ ਤੇਜ ਹਵਾ ਵਾਤਾਵਰਣ ਵਿਚ ਪ੍ਰਦੂਸ਼ਣ ਕਣਾਂ ਨੂੰ ਬਿਖੇਰੇ ਅਤੇ ਪ੍ਰਦੂਸ਼ਣ ਦਾ ਪੱਧਰ ਥੋੜ੍ਹਾ ਹੇਠਾਂ ਆ ਜਾਵੇ।