ਮੌਸਮ ਵਿਭਾਗ ਦੀ ਵੱਡੀ ਚੇਤਾਵਨੀ! 23 ਤੋਂ ਲੈ ਕੇ 26 ਤੱਕ ਇਹਨਾਂ ਸੂਬਿਆਂ ’ਚ ਆ ਸਕਦਾ ਹੈ ਭਾਰੀ ਮੀਂਹ!
Published : Dec 23, 2019, 11:01 am IST
Updated : Dec 23, 2019, 11:01 am IST
SHARE ARTICLE
Weather in india Rain in India
Weather in india Rain in India

24 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ‘ਚ ਕੁਝ ਥਾਵਾਂ ‘ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ: ਸਰਦੀ ਨਾਲ ਕਈ ਸੂਬਿਆਂ ‘ਚ ਲੋਕ ਸਰਦੀ ਨਾਲ ਠਰ ਰਹੇ ਹਨ, ਅਜਿਹੇ ‘ਚ ਮੀਂਹ ਪੈਣ ਨਾਲ ਕਾਂਬਾ ਵਧ ਸਕਦਾ ਹੈ। ਮੌਸਮ ਦੇ ਜਾਣਕਾਰਾਂ ਦਾ ਅਨੁਮਾਨ ਹੈ ਕਿ 23, 24 ਦਸੰਬਰ ਨੂੰ ਉੱਤਰ ਭਾਰਤ ਅਤੇ 26 ਦਸੰਬਰ ਨੂੰ ਮੱਧ ਭਾਰਤ ਦੇ ਕਈ ਸ਼ਹਿਰਾਂ ‘ਚ ਦਰਮਿਆਨੇ ਤੋਂ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਬੇਮੌਸਮੀ ਬਾਰਿਸ਼ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਸਕਦੀ ਹੈ।

PhotoPhotoਹਾਲਾਂਕਿ ਕੁਝ ਫ਼ਸਲਾਂ ਲਈ ਇਹ ਲਾਭਕਾਰੀ ਹੈ ਪਰ ਜ਼ਿਆਦਾਤਰ ਲਈ ਮੁਸ਼ਕਿਲ ਭਰੀ ਹੋਵੇਗੀ। 23 ਅਤੇ 24 ਦਸੰਬਰ ਨੂੰ ਰਾਜਸਥਾਨ ‘ਚ ਮੀਂਹ ਦੀ ਤੀਬਰਤਾ ਥੋੜ੍ਹੀ ਵਧੇਗੀ ਅਤੇ ਪੂਰੇ ਪੂਰਬੀ ਰਾਜਸਥਾਨ ਨੂੰ ਕਵਰ ਕਰੇਗੀ। ਇਸ ਦੌਰਾਨ ਰਾਜ ਦੇ ਕੋਟਾ, ਬੂੰਦੀ, ਭੀਲਵਾੜਾ, ਅਜਮੇਰ, ਜੈਪੁਰ, ਦੌਸਾ, ਧੌਲਪੁਰ, ਅਲਵਰ, ਉਦੈਪੁਰ, ਬਾਂਸਵਾੜਾ ਆਦਿ ਥਾਵਾਂ ਇਸ ਨਾਲ ਪ੍ਰਭਾਵਿਤ ਹੋਣਗੀਆਂ।

PhotoPhoto ਮੱਧ ਪ੍ਰਦੇਸ਼ ‘ਚ ਰਾਜਸਥਾਨੀ ਭੋਪਾਲ ਸਮੇਤ ਗੁਣਾ, ਅਸ਼ੋਕ ਨਗਰ, ਸ਼ਿਵਪੁਰੀ, ਦਤੀਆ, ਭਿੰਡ, ਗਵਾਲੀਅਰ, ਮੁਰੈਨਾ, ਸਤਨਾ, ਦਮੋਹ, ਉਜੈਨ, ਪੰਨਾ, ਰੀਵਾ, ਸੀਧੀ, ਹੋਸ਼ੰਗਾਬਾਦ, ਜਬਲਪੁਰ ਆਦਿ ਸ਼ਹਿਰਾਂ ‘ਚ ਮੀਂਹ ਪੇਣ ਦੀ ਸੰਭਾਵਨਾ ਹੈ। ਇਹ ਸਿਲਸਿਲਾ 26 ਦਸੰਬਰ ਤਕ ਚੱਲਣ ਦਾ ਅਨੁਮਾਨ ਹੈ। ਉੱਤਰ ਪ੍ਰਦੇਸ਼ ‘ਚ ਝਾਂਸੀ, ਅਲਾਹਾਬਾਦ, ਕਾਨਪੁਰ, ਚਿਤਰਕੂਟ, ਬਾਂਦਾ, ਆਰਾ, ਪ੍ਰਤਾਪਗੜ੍ਹ, ਰਾਏਬਰੇਲੀ, ਨੋਗੌਂਗ ਆਦਿ ਸ਼ਹਿਰ ਇਸ ਮੀਂਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

PhotoPhoto24 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ‘ਚ ਕੁਝ ਥਾਵਾਂ ‘ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਉੱਤਰੀ ਮਹਾਰਾਸ਼ਟਰ ‘ਚ ਪੂਣੇ, ਔਰੰਗਾਬਾਦ, ਅਹਿਮਦ ਨਗਰ ਅਤੇ ਮਹਾਬਲੇਸ਼ਵਰ ਵਰਗੇ ਸ਼ਹਿਰਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਸਾਂਗਲੀ, ਸਿੰਧੂਦੁਰਗ, ਰਤਨਾਗਿਰੀ, ਮੁੰਬਈ, ਸਤਾਰਾ, ਦਹਾਨੂੰ, ਜਲਗਾਂਵ, ਜਾਲਨਾ ਅਤੇ ਅਕੋਲਾ ‘ਚ ਹਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਮੀਂਹ ਤੋਂ ਇਲਾਵਾ ਰਾਜਸਥਾਨ ‘ਚ ਧੁੰਦ ਵੀ ਵੇਖੀ ਜਾ ਸਕਦੀ ਹੈ।

PhotoPhotoਇੱਥੇ ਉੱਤਰੀ ਹਿੱਸਿਆਂ ਵਰਗੇ ਹਨੂੰਮਾਨਗੜ੍ਹ, ਸ੍ਰੀਗੰਗਾਨਗਰ, ਪਿਲਾਨੀ ਆਦਿ ਸ਼ਹਿਰਾਂ ‘ਚ ਅਗਲੇ ਕੁਝ ਦਿਨਾਂ ਤਕ ਸਵੇਰ ਸਮੇਂ ਮੱਧਮ ਤੋਂ ਸੰਘਣੀ ਧੁੰਦ ਪੈ ਸਕਦੀ ਹੈ। ਮੱਧ ਪ੍ਰਦੇਸ਼ ‘ਚ ਅਗਲੇ 24 ਘੰਟਿਆਂ ਦੌਰਾਨ ਪੱਛਮੀ ਹਿੱਸਿਆਂ ‘ਚ ਵੱਖ-ਵੱਖ ਥਾਵਾਂ ‘ਤੇ ਗਰਜ ਨਾਲ ਹਲਕੀ ਵਰਖਾ ਹੋ ਸਕਦੀ ਹੈ। ਉੱਤਰ ਭਾਰਤ ‘ਚ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਤੋਂ ਬਾਅਦ ਹੁਣ ਠੰਢ ਵਧ ਸਕਦੀ ਹੈ। ਮੀਂਹ ਕਾਰਨ ਵੀ ਠੰਢ ਵਧਣ ਦਾ ਅਨੁਮਾਨ ਹੈ।

ਅਨੁਮਾਨ ਹੈ ਕਿ ਹੁਣ ਰਾਤ ਦਾ ਤਾਪਮਾਨ 1 ਤੋਂ 2 ਡਿਗਰੀ ਸੈਲਸੀਅਸ ਤਕ ਵਧ ਸਕਦਾ ਹੈ, ਜਦੋਂਕਿ ਦਿਨ ਦਾ ਤਾਪਮਾਨ 2 ਤੋਂ 4 ਡਿਗਰੀ ਤਕ ਘਟ ਸਕਦਾ ਹੈ। ਲਗਾਤਾਰ ਬੱਦਲ ਛਾਏ ਰਹਿਣ ਤੇ ਮੀਂਹ ਕਾਰਨ ਇਹ ਸੰਭਵ ਹੈ। ਇਸ ਸਮੇਂ ਦਿੱਲੀ ਦੇ ਚਾਂਦਨੀ ਚੌਕ ‘ਚ ਏਅਰ ਕੁਆਲਟੀ ਬਹੁਤੀ ਚੰਗੀ ਨਹੀਂ ਹੈ।

ਹੋਰ ਥਾਵਾਂ ‘ਤੇ ਇਹ ਕੁਆਲਟੀ ਬਹੁਤ ਖ਼ਰਾਬ ਹੈ। ਹਾਲਾਂਕਿ ਹਵਾ ਦੀ ਰਫ਼ਤਾਰ ‘ਚ ਵਾਧੇ ਕਾਰਨ ਦਿੱਲੀ ਅਤੇ ਐੱਨਸੀਆਰ ‘ਚ ਪ੍ਰਦੂਸ਼ਣ ਪੱਧਰ ‘ਚ ਥੋੜ੍ਹਾ ਸੁਧਾਰ ਹੋਇਆ ਹੈ। ਓਵਰਆਲ ਦਿੱਲੀ ਅਤੇ ਐੱਨਸੀਆਰ ਦਾ ਸਮੁੱਚਾ ਏਕਿਊਆਈ ‘ਮੱਧਮ’ ਤੋਂ ‘ਗੰਭੀਰ’ ਸ਼੍ਰੇਣੀ ‘ਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement