
ਕਿਹਾ ਕਿ ਕਾਨੂੰਨ ਤਾਂ ਅਸੀਂ ਰੱਦ ਕਰਵਾਕੇ ਹੀ ਜਾਵਾਂਗੇ, ਬਸ ਸਾਡੇ ਹੌਸਲਿਆਂ ਨੂੰ ਨਾ ਪਰਖੋ
ਨਵੀਂ ਦਿੱਲੀ ਚਰਨਜੀਤ ਸਿੰਘ ਸੁਰਖ਼ਾਬ : ਪਟਿਆਲੇ ਤੋਂ ਦਿੱਲੀ ਬਾਰਡਰ ‘ਤੇ ਪਹੁੰਚੇ ਬਾਬਿਆਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਕਾਨੂੰਨ ਤਾਂ ਅਸੀਂ ਰੱਦ ਕਰਵਾਕੇ ਹੀ ਜਾਵਾਂਗੇ, ਬਸ ਸਾਡੇ ਹੌਸਲਿਆਂ ਨੂੰ ਨਾ ਪਰਖੋ। ਕਿਸਾਨ ਬਜ਼ੁਰਗ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿੰਚਾਈ ਵਿਭਾਗ ਵਿਚੋਂ ਰਿਟਾਇਰ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਸਰਕਾਰ ਦੇ ਮੰਤਰੀਆਂ ਨੇ ਵੀ ਨ੍ਹੀਂ ਅਜੇ ਤੱਕ ਪੜ੍ਹੇ ਜੇਕਰ ਉਨ੍ਹਾਂ ਨੇ ਕਾਨੂੰਨ ਪੜ੍ਹੇ ਹੁੰਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ ।
photoਬਜ਼ੁਰਗਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕਤੇ ਕਾਲੇ ਕਾਨੂੰਨਾਂ ਨਾਲ ਜਿੱਥੇ ਨੁਕਸਾਨ ਦੇਸ਼ ਦੇ ਕਿਸਾਨਾਂ ਦਾ ਹੋਣਾ ਹੈ ਉਸ ਤੋਂ ਵੱਧ ਨੁਕਸਾਨ ਆਮ ਲੋਕਾਂ ਨੂੰ ਹੋਣਾ ਹੈ। ਉਨ੍ਹਾਂ ਕਿਹਾ ਕਿ ਪਾਸ ਕੀਤੇ ਕਾਲੇ ਦੇਸ਼ ਦੇ ਕਿਸਾਨਾਂ ਦੀ ਮੌਤ ਦੇ ਵਰੰਟ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਪੱਖੀ ਸਰਕਾਰ ਹੈ, ਇਸੇ ਲਈ ਇਹ ਤਿੰਨੇ ਪਾਸ ਕੀਤੇ ਕਾਨੂੰਨ ਕਾਰਪੋਰੇਟ ਪੱਖੀ ਹਨ ਅਤੇ ਕਿਸਾਨ ਵਿਰੋਧੀ ਹਨ । ਇਨ੍ਹਾਂ ਦੇ ਖ਼ਿਲਾਫ਼ ਦੇਸ਼ ਹਰ ਵਿਅਕਤੀ ਨੂੰ ਲੜਨਾ ਚਾਹੀਦਾ ਹੈ।
Farmer protestਉਨ੍ਹਾਂ ਕਿਹਾ ਕਿ ਜੋ ਕਾਰਪੋਰੇਟ ਘਰਾਣਿਆਂ ਨੇ ਲਿਸ਼ਕੀ ਦੀ ਦਿੱਤਾ ਉਹੀ ਕਾਨੂੰਨ ਇਹ ਸਰਕਾਰ ਪਾਸ ਕਰ ਕੇ ਕਿਸਾਨਾਂ ਉੱਤੇ ਥੋਪ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਸੰਘਰਸ਼ ਨੂੰ ਅਤਿਵਾਦੀ, ਕਦੇ ਵੱਖਵਾਦੀ , ਕਦੇ ਨਕਸਲੀਏ ਅਤੇ ਦੇਸ਼ ਧ੍ਰੋਹੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨਾਂ ਨੇ ਸਰਕਾਰ ਦੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਕਿਸਾਨੀ ਏਕਤਾ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਕਿਸਾਨ ਇਕਜੁੱਟ ਹੋ ਚੁੱਕੇ ਹਨ ਅਤੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਘਰ ਮੁੜਨਗੇ।