
ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਆਪਣੀ ਖ਼ੂਨ ਨਾਲ ਚਿੱਠੀ ਲਿਖੀ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ ।
ਨਵੀਂ ਦਿੱਲੀ,ਚਰਨਜੀਤ ਸਿੰਘ ਸੁਰਖ਼ਾਬ : ਬੰਬੇ ਤੋਂ ਆਈ ਕੁੜੀ ਨੇ ਕਿਸਾਨਾਂ ਲਈ ਮੋਦੀ ਨੂੰ ਲਿਖੀ ਚਿੱਠੀ ਅਤੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ, ਸਰਕਾਰ ਆਪਣੇ ਫ਼ਰਜ਼ਾਂ ਨੂੰ ਭੁੱਲ ਕੇ ਅਡਾਨੀ ਅਬਾਨੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ । ਸਰਬਜੀਤ ਕੌਰ ਸੰਧੂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਆਪਣੀ ਖ਼ੂਨ ਨਾਲ ਚਿੱਠੀ ਲਿਖੀ ਹੈ ਤਾਂ ਜੋ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ । ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਖ਼ਿਲਾਫ਼ ਇੱਕ ਅਲੱਗ ਕਿਸਮ ਦਾ ਰੋਸ ਪ੍ਰਦਰਸ਼ਨ ਹੈ ।
photoਉਨ੍ਹਾਂ ਕਿਹਾ ਕਿ ਲੋਕ ਖ਼ੂਨਦਾਨ ਤਾਂ ਅਕਸਰ ਹੀ ਕਰਦੇ ਹਨ ਪਰ ਆਪਣੇ ਖੂਨ ਨਾਲ ਚਿੱਠੀਆਂ ਲਿਖ ਕੇ ਕੇਂਦਰ ਸਰਕਾਰ ਨੂੰ ਭੇਜਣਾ ਇੱਕ ਵੱਖਰੀ ਤਰ੍ਹਾਂ ਦਾ ਹੀ ਰੋਸ਼ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀਆਂ ਦੋ ਅੱਖਾਂ ਹਨ ਇਕ ਅੱਖ ਨਾਲ ਉਸ ਨੂੰ ਅਡਾਨੀ ਦੇਖਦਾ ਹੈ ਅਤੇ ਦੂਸਰੀ ਅੱਖ ਨਾਲ ਉਸ ਨੂੰ ਅੰਬਾਨੀ ਦਿਖਦਾ ਹੈ, ਇਸੇ ਤਰ੍ਹਾਂ ਹੀ ਮੋਦੀ ਦੇ ਦੋ ਕੰਨ ਹਨ ਇੱਕ ਕੰਨ ਨਾਲ ਉਹ ਸਿਰਫ ਅੰਬਾਨੀ ਦੀ ਗੱਲ ਸੁਣਦਾ ਹੈ ਅਤੇ ਦੂਸਰੇ ਕੰਨ ਨਾਲ ਉਹ ਅਡਾਨੀ ਦੀ ਗੱਲ ਸੁਣਦਾ ਹੈ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਏ ਕਾਨੂੰਨ ਇਕੱਲੇ ਕਿਸਾਨ ਵਿਰੋਧੀ ਨਹੀਂ ਪੂਰੇ ਦੇਸ਼ ਵਿਰੋਧੀ ਹਨ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰ ਕੇ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣੋ। ਇਸ ਮੌਕੇ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਸਹਿਯੋਗ ਨਾਲ ਦੂਸਰੇ ਦਿਨ ਪ੍ਰਧਾਨਮੰਤਰੀ ਮੋਦੀ ਨੂੰ ਖ਼ੂਨ ਨਾਲ ਚਿੱਠੀ ਭੇਜੀ ਗਈ। ਜਿਸ ਚਿੱਠੀ ਵਿਚ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਸਾਹਬ ਲੋਕਤੰਤਰ ਅੰਦਰ ਤੁਸੀਂ ਜਿਹੜੇ ਦੇਸ਼ ਵਾਸੀਆਂ ਦੀਆਂ ਵੋਟਾਂ ਨਾਲ ਪ੍ਰਧਾਨਮੰਤਰੀ ਬਣੇ ਹੋ , ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਣਾ ਤੁਹਾਡਾ ਮੁੱਢਲਾ ਫਰਜ਼ ਹੈ ।
photoਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਫ਼ਰਜ਼ਾਂ ਨੂੰ ਭੁੱਲ ਕੇ ਅਡਾਨੀ ਅਬਾਨੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹੋ। ਜੋ ਕਿਸਾਨ ਮਾਰੂ ਨੀਤੀਆਂ ਤਹਿਤ ਕਾਲੇ ਕਾਨੂੰਨ ਬਣਾਏ ਹਨ, ਇਹ ਕਿਸਾਨ ਮਾਰੂ ਨਹੀਂ ਦੀ ਹਨ ਇਹੋ ਕਾਰਨ ਹੈ ਕਿ ਅੱਜ ਇਕੱਲਾ ਕਿਸਾਨ ਹੀ ਨਹੀਂ ਸਗੋਂ ਭਾਰਤ ਦੇ ਸਾਰੇ ਵਰਗਾਂ ਤੁਹਾਡੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੱਤ ਦੀ ਸਰਦੀ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਬੈਠ ਕੇ ਰੋਸ ਧਰਨਾ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਆਪਣਾ ਫ਼ਰਜ਼ ਪਛਾਣਦੇ ਹੋਏ ਲੋਕ ਵਿਰੋਧੀ ਕਾਨੂੰਨ ਰੱਦ ਕਰੋ ਅਤੇ ਸੜਕਾਂ ‘ਤੇ ਬੈਠੇ ਦੇਸਵਾਸੀਆਂ ਨੂੰ ਖੁਸ਼ੀ ਖੁਸ਼ੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਭੇਜੋ।