ਖ਼ਾਲਸਾ ਏਡ ਦਾ ਵਾਲੰਟੀਅਰ ਗੁਰਪ੍ਰੀਤ ਸਿੰਘ ਵਿਆਹ ਕਰਵਾ ਕੇ ਪਹੁੰਚਿਆ ਸਿੰਘੂ ਬਾਰਡਰ
Published : Feb 24, 2021, 10:57 pm IST
Updated : Feb 24, 2021, 10:57 pm IST
SHARE ARTICLE
Khalsa AID
Khalsa AID

- ਕਿਸਾਨ ਆਗੂਆਂ ਤੋਂ ਆਸ਼ੀਰਵਾਦ ਲਿਆ ਹੈ ।

ਨਵੀਂ ਦਿੱਲੀ: ਖ਼ਾਲਸਾ ਏਡ ਦੇ ਵਾਲੰਟੀਅਰ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ  ਕਾਲੇ ਕਾਨੂੰਨ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ , ਖ਼ਾਸ ਕਰ ਜਦੋਂ ਤੋਂ ਦਿੱਲੀ ਬਾਰਡਰ ‘ਤੇ ਵੱਖ ਵੱਖ ਰਾਜਾਂ ਦੇ ਕਿਸਾਨ ਧਰਨਾ ਦੇ ਰਹੇ ਹਨ। ਉਨ੍ਹਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝਦੇ ਹਨ । ਇਸੇ ਦੌਰਾਨ ਖਾਲਸਾ ਏਡ ਦੀ ਇੱਕ ਵਾਲੰਟੀਅਰ  ਦਾ ਵਿਆਹ ਹੋਇਆ ਹੈ । ਜਿਸ ਨੇ ਇੱਕ ਨਵੀਂ ਪਿਰਤ ਪਾਉਂਦਿਆਂ ਆਪਣੀ ਜੀਵਨ ਸਾਥੀ ਨੂੰ ਸਿੰਘੂ ਬਾਰਡਰ ਤੇ ਲੈ ਕੇ ਆਇਆ ਹੈ ਅਤੇ ਕਿਸਾਨ ਆਗੂਆਂ ਤੋਂ ਆਸ਼ੀਰਵਾਦ ਲਿਆ ਹੈ ।

khalsa aidkhalsa aidਮਨੁੱਖਤਾ ਦੀ ਸੇਵਾ ਕਰਨ ਵਿੱਚ ਖਾਲਸਾ ਏਡ ਤੇ ਉਸ ਦੇ ਵਲੰਟੀਅਰ ਹਮੇਸ਼ਾ ਮੂਹਰੇ ਹੁੰਦੇ ਹਨ । ਦਿੱਲੀ ਦੇ ਬਾਰਡਰਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੀ ਸੇਵਾ ਵਿੱਚ ਖਾਲਸਾ ਏਡ ਲਗਾਤਾਰ ਡਟਿਆ ਹੋਇਆ ਹੈ । ਇਸ ਸਭ ਦੇ ਚਲਦੇ ਖਾਲਸਾ ਏਡ ਦੀ ਇੰਡੀਆ ਇਕਾਈ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਵਿਆਹ ਕਰਵਾਇਆ ਹੈ ।  

khalsa aidkhalsa aidਗੁਰਪ੍ਰੀਤ ਸਿੰਘ ਵਿਆਹ ਕਰਵਾਉਣ ਤੋਂ ਬਾਅਦ ਪਹਿਲੀ ਵਾਰ ਆਪਣੀ ਜੀਵਨ ਸੰਗਣੀ ਨਵੀਨਾ ਕੌਰ ਨਾਲ ਸਿੰਘੂ ਬਾਰਡਰ ਪਹੁੰਚੇ । ਇੱਥੇ ਪਹੁੰਚ ਕੇ ਇਸ ਨਵ ਵਿਆਹੀ ਜੋੜੀ ਨੇ ਧਰਨੇ ਤੇ ਬੈਠੇ ਕਿਸਾਨ ਆਗੂਆਂ ਤੋਂ ਆਸ਼ੀਰਵਾਦ ਲਿਆ । ਖਾਲਸਾ ਏਡ ਨੇ ਇਸ ਨਵ ਵਿਆਹੀ ਜੋੜੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਤੇ ਲੋਕ ਲਗਾਤਾਰ ਕਮੈਂਟ ਕਰਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇ ਰਹੇ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement