
ਇਲਾਕੇ ਵਿਚ ਕਾਫ਼ੀ ਨੁਕਸਾਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਲਾਕੇ ਵਿਚ ਅਜੇ ਵੀ ਬਚਾਅ ਕਾਰਜ ਜਾਰੀ ਹਨ ਅਤੇ ਐਨਡੀਆਰਐੱਫ ਦੀ ਟੀਮ ਵੀ ਪੂਰਾ ਯੋਗਦਾਨ ਪਾ ਰਹੀ ਹੈ
ਨਵੀਂ ਦਿੱਲੀ: ਉੱਤਰਾਖੰਡ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਦਰਅਸਲ ਭਾਰਤ-ਚੀਨ ਸਰਹੱਦ ਦੇ ਨੇੜੇ ਰਾਜ ਦੀ ਨੀਤੀ ਘਾਟੀ ਦੇ ਸੁਮਨਾ ਵਿਚ ਸਵੇਰੇ ਗਲੇਸ਼ੀਅਰ ਟੁੱਟਣ ਦੀ ਖਬਰ ਸਾਹਮਣੇ ਆਈ ਸੀ। ਚਮੋਲੀ ਜ਼ਿਲ੍ਹੇ ਦੀ ਨੀਤੀ ਘਾਟੀ ਦੀ ਸਰਹੱਦ ਦੇ ਨਾਲ ਲੱਗਦੇ ਖੇਤਰ ਵਿੱਚ ਤੂਫਾਨ ਆਇਆ। ਇਸ ਕੁਦਰਤੀ ਆਫ਼ਤ ਵਿਚੋਂ 384 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ। ਉੱਥੇ ਹੀ ਹੁਣ 8 ਲੋਕਾਂ ਦੀਆਂ ਲਾਸ਼ਾ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
Glacier burst in Uttarakhand
ਇਲਾਕੇ ਵਿਚ ਕਾਫ਼ੀ ਨੁਕਸਾਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਲਾਕੇ ਵਿਚ ਅਜੇ ਵੀ ਬਚਾਅ ਕਾਰਜ ਜਾਰੀ ਹਨ ਅਤੇ ਐਨਡੀਆਰਐੱਫ ਦੀ ਟੀਮ ਵੀ ਪੂਰਾ ਯੋਗਦਾਨ ਪਾ ਰਹੀ ਹੈ। ਸੈਨਾ ਅਤੇ ਐਸ.ਡੀ.ਆਰ.ਐਫ. ਤੋਂ ਮਿਲੀ ਜਾਣਕਾਰੀ ਅਨੁਸਾਰ ਬਰਫ ਦੇ ਤੂਫਾਨ ਵਾਲੀ ਜਗ੍ਹਾ ‘ਤੇ ਬਾਰਡਰ ਰੋਡਜ਼ ਦੇ ਕਰਮਚਾਰੀਆਂ ਦੇ ਦੋ ਕੈਂਪ ਮੌਜੂਦ ਸਨ। ਇੱਥੇ ਪੁਲ ਦਾ ਨਿਰਮਾਣ ਚੱਲ ਰਿਹਾ ਸੀ। ਜਦੋਂ ਤੂਫਾਨ ਆਇਆ, ਉਸ ਸਮੇਂ ਮੌਸਮ ਬਹੁਤ ਖ਼ਰਾਬ ਸੀ। ਲਗਾਤਾਰ ਪੰਜ ਦਿਨਾਂ ਤੱਕ ਭਾਰੀ ਬਾਰਸ਼ ਅਤੇ ਬਰਫਬਾਰੀ ਹੋਈ। ਬਹੁਤ ਜ਼ਿਆਦਾ ਮੌਸਮ ਖ਼ਰਾਬ ਹੋਣ ਅਤੇ ਬਰਫਬਾਰੀ ਕਾਰਨ ਸੜਕ ਕਈ ਥਾਵਾਂ ਤੇ ਬੰਦ ਹੋ ਗਈ ਸੀ।
Glacier burst in Uttarakhand
ਇਸ ਕਾਰਨ ਰਾਹਤ ਅਤੇ ਬਚਾਅ ਟੀਮ ਦੇ ਪਹੁੰਚਣ ਵਿੱਚ ਕਾਫ਼ੀ ਸਮਾਂ ਲੱਗਿਆ। ਇਸ ਜਗ੍ਹਾ ਤੋਂ ਫੌਜ ਦਾ ਕੈਂਪ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਹੈ। ਸੂਚਨਾ ਮਿਲਦੇ ਹੀ ਫੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ ਪਰ ਪੂਰੇ ਖੇਤਰ ਵਿਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਪਰ ਖ਼ਰਾਬ ਮੌਸਮ ਉਨ੍ਹਾਂ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣਿਆ ਹੋਇਆ ਹੈ। ਸੰਚਾਰ ਸਹੂਲਤ ਦੀ ਘਾਟ ਕਾਰਨ, ਸਹੀ ਜਾਣਕਾਰੀ ਉਪਲੱਬਧ ਨਹੀਂ ਹੈ।
ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਇਸ ਸਬੰਧੀ ਸਵੇਰੇ ਜਾਣਕਾਰੀ ਸਾਂਝੀ ਕਰਦਿਆਂ ਅਲ਼ਰਟ ਜਾਰੀ ਕੀਤਾ ਸੀ। ਉਹਨਾਂ ਦੱਸਿਆ ਕਿ ਉਹ ਲਗਾਤਾਰ ਪ੍ਰਸ਼ਾਸਨ ਅਤੇ ਬੀਆਰਓ ਦੇ ਸੰਪਰਕ ਵਿਚ ਹਨ। ਸੀਐਮ ਰਾਵਤ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਣਕਾਰੀ ਪ੍ਰਪਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐਨਟੀਪੀਸੀ ਅਤੇ ਹੋਰ ਪ੍ਰਾਜੈਕਟਾਂ ਦੇ ਕੰਮ ਰੋਕਣ ਦੇ ਨਿਰਦੇਸ਼ ਵੀ ਦਿੱਤੇ ਗਏ। ਮੁੱਖ ਮੰਤਰੀ ਨੇ ਦੱਸਿਆ ਕਿ ਘਟਨਾ ਸਬੰਧੀ ਉਹਨਾਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਹੋ ਚੁੱਕੀ ਹੈ, ਉਹਨਾਂ ਨੇ ਮਦਦ ਦਾ ਭਰੋਸਾ ਦਿੱਤਾ ਹੈ।