
ਜੰਮੂ-ਕਸ਼ਮੀਰ 'ਚ ਅਤਿਵਾਦੀਆਂ ਦੇ ਸਫ਼ਾਏ ਲਈ ਸੁਰੱਖਿਆ ਬਲਾਂ ਨੇ ਕਮਰ ਕਸ ਲਈ ਹੈ। ਇਸ ਲੜੀ ਤਹਿਤ ਸੁਰੱਖਿਆ ...
ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਅਤਿਵਾਦੀਆਂ ਦੇ ਸਫ਼ਾਏ ਲਈ ਸੁਰੱਖਿਆ ਬਲਾਂ ਨੇ ਕਮਰ ਕਸ ਲਈ ਹੈ। ਇਸ ਲੜੀ ਤਹਿਤ ਸੁਰੱਖਿਆ ਬਲਾਂ ਨੇ ਘਾਟੀ ਵਿਚ ਸਰਗਰਮ ਖ਼ਤਰਨਾਕ ਅਤਿਵਾਦੀਆਂ ਦੀ ਇਕ ਨਵੀਂ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਟਾਪ ਮੋਸਟ 21 ਅਤਿਵਾਦੀ ਸ਼ਾਮਲ ਹਨ ਅਤੇ ਇਹ ਫ਼ੌਜ ਸਮੇਤ ਸਾਰੇ ਸੁਰੱਖਿਆ ਬਲਾਂ ਦੇ ਨਿਸ਼ਾਨੇ 'ਤੇ ਹਨ। ਸੁਰੱਖਿਆ ਬਲਾਂ ਦੀ ਨਵੀਂ ਸੂਚੀ ਵਿਚ ਹਿਜ਼ਬੁਲ ਮੁਜਾਹਿਦੀਨ ਦੇ 11, ਲਸ਼ਕਰ ਏ ਤੋਇਬਾ ਦੇ 7 ਅਤੇ ਜੈਸ਼ ਏ ਮੁਹੰਮਦ ਦੇ 2 ਅਤਿਵਾਦੀ ਸ਼ਾਮਲ ਹਨ।
security forces in jammu-kashmirਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਕਸ਼ਮੀਰ ਘਾਟੀ ਵਿਚ ਅਤਿਵਾਦੀਟਾਂ ਦੇ ਵਿਰੁਧ ਫ਼ੌਜ ਦਾ ਅਪਰੇਸ਼ਨ ਆਲ ਆਊਟ ਜਾਰੀ ਹੈ। ਹੁਣ ਤਕ ਕਸ਼ਮੀਰ ਵਿਚ ਕਰੀਬ 70 ਅਤਿਵਾਦੀ ਮਾਰੇ ਜਾ ਚੁੱਕੇ ਹਨ। ਉਥੇ ਇਕ ਜਾਣਕਾਰੀ ਅਨੁਸਾਰ ਘਾਟੀ ਵਿਚ ਇਨ੍ਹੀਂ ਦਿਨੀਂ 300 ਅਤਿਵਾਦੀ ਸਰਗਰਮ ਹਨ ਅਤੇ ਇਨ੍ਹਾਂ ਅਤਿਵਾਦੀਟਾਂ ਨਾਲ ਨਿਪਟਣ ਲਈ ਸੁਰੱਖਿਆ ਬਲਾਂ ਨੇ ਇਕ ਮਾਸਟਰ ਪਲਾਨ ਤਿਆਰ ਕੀਤਾ ਹੈ, ਜਿਸ ਦੇ ਤਹਿਤ ਫ਼ੌਜ ਨੇ ਇਕ ਹਿੱਟ ਲਿਸਟ ਜਾਰੀ ਕੀਤੀ ਹੈ, ਜਿਸ ਵਿਚ ਅਤਿਵਾਦੀਆਂ ਦੇ ਕਮਾਂਡਰਾਂ ਦੇ ਨਾਮ ਸਭ ਤੋਂ ਉਪਰ ਹਨ।
security forces in jammu-kashmirਦਸ ਦਈਏ ਕਿ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ 22 ਨੂੰ ਵੀ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਦੇ ਵਿਚਕਾਰ ਮੁਠਭੇੜ ਹੋਈ ਸੀ। ਇਸ ਮੁਠਭੇੜ ਵਿਚ ਸੁਰੱਖਿਆ ਬਲਾਂ ਨੇ ਚਾਰ ਅਤਿਵਾਦੀਆਂ ਨੂੰ ਮਾਰ ਸੁੱਟਿਆ ਸੀ। ਮੁਠਭੇੜ ਵਿਚ ਕਥਿਤ ਤੌਰ 'ਤੇ ਇਸਲਾਮਕ ਸਟੇਟ ਜੰਮੂ ਕਸ਼ਮੀਰ ਨਾਲ ਜੁੜੇ ਚਾਰ ਅਤਿਵਾਦੀ ਢੇਰ ਹੋ ਗਏ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ। ਇਸ ਵਿਚ ਕਈ ਆਮ ਨਾਗਰਿਕ ਵੀ ਜ਼ਖਮੀ ਹੋ ਗਏ ਸਨ।
security forces in jammu-kashmirਪੁਲਿਸ ਮੁਖੀ ਐਸ ਪੀ ਵੈਦ ਨੇ ਟਵਿਟਰ 'ਤੇ ਲਿਖਿਆ ਕਿ ਖਿਰਮ ਸ੍ਰੀਗੁਫ਼ਵਾੜਾ ਖੇਤਰ ਵਿਚ ਮੁਠਭੇੜ ਦੌਰਾਨ ਚਾਰ ਅਤਿਵਾਦੀ ਢੇਰ ਹੋ ਗਏ ਹਨ ਅਤੇ ਫ਼ੌਜ ਨੇ ਅਤਿਵਾਦੀਆਂ ਨੇ ਨੂੰ ਮੂੰਹਤੋੜ ਜਵਾਬ ਦਿਤਾ ਹੈ। ਬਦਕਿਸਮਤੀ ਨਾਲ ਅਸੀਂ ਜੰਮੂ ਕਸ਼ਮੀਰ ਪੁਲਿਸ ਦੇ ਇਕ ਸਾਥੀ ਨੂੰ ਖੋ ਦਿਤਾ। ਇਕ ਹੋਰ ਟਵੀਟ ਵਿਚ ਡੀਜੀਪੀ ਨੇ ਦਸਿਆ ਕਿ ਮਾਰੇ ਗਏ ਅਤਿਵਾਦੀ ਕਥਿਤ ਤੌਰ 'ਤੇ ਆਈਐਸਜੇਕੇ ਨਾਲ ਜੁੜੇ ਸਨ। ਉਨ੍ਹਾਂ ਲਿਖਿਆ ਕਿ ਅਤਿਵਾਦੀ ਕਥਿਤ ਤੌਰ 'ਤੇ ਆਈਐਸਜੇਕੇ ਨਾਲ ਜੁੜੇ ਸਨ।
ਇਸ ਤੋਂ ਇਲਾਵਾ ਘਾਟੀ ਵਿਚੋਂ ਅਤਿਵਾਦੀਆਂ ਦੇ ਸਫ਼ਾਏ ਲਈ ਕੇਂਦਰ ਸਰਕਾਰ ਵਲੋਂ ਐਨਐਸਜੀ ਕਮਾਂਡੋ ਤਾਇਨਾਤ ਕੀਤੇ ਗਏ ਹਨ ਜੋ ਬੀਐਸਐਫ ਦੇ ਨਾਲ ਮਿਲ ਕੇ ਘਾਟੀ ਵਿਚੋਂ ਅਤਿਵਾਦੀਆਂ ਦਾ ਸਫ਼ਾਇਆ ਕਰਨਗੇ।