
ਸੂਚਨਾ ਮਿਲਣ 'ਤੇ ਬੰਬ ਨਿਰੋਧਕ ਦਸਤੇ ਨੇ ਬਿਨ੍ਹਾਂ ਕਿਸੇ ਨੁਕਸਾਨ ਦੇ ਆਈਈਡੀ ਨੂੰ ਡਿਫਿਊਜ਼ ਕਰ ਦਿੱਤਾ।
ਸ਼੍ਰੀਨਗਰ: ਸੁਰੱਖਿਆ ਬਲਾਂ ਨੂੰ ਸੋਮਵਾਰ ਨੂੰ ਸ਼੍ਰੀਨਗਰ ਦੇ ਪਰੀਮਪੋਰਾ ਇਲਾਕੇ 'ਚ ਇਕ ਆਈਈਡੀ ਮਿਲਿਆ ਹੈ। ਫੌਜ, ਪੁਲਿਸ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਨੂੰ ਤਲਾਸ਼ੀ ਦੌਰਾਨ ਟੋਇਟਾ ਅੰਸਾਰੀ ਮੋਟਰਜ਼ ਦੇ ਕੋਲ ਇਕ ਆਈਈਡੀ ਮਿਲਿਆ, ਜੋ ਇਕ ਗੈਸ ਸਿਲੰਡਰ ਲਗਾ ਕੇ ਰੱਖਿਆ ਹੋਇਆ ਸੀ।
ਸੂਚਨਾ ਮਿਲਣ 'ਤੇ ਬੰਬ ਨਿਰੋਧਕ ਦਸਤੇ ਨੇ ਬਿਨ੍ਹਾਂ ਕਿਸੇ ਨੁਕਸਾਨ ਦੇ ਆਈਈਡੀ ਨੂੰ ਡਿਫਿਊਜ਼ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਕੁਪਵਾੜਾ ਜ਼ਿਲ੍ਹੇ ਵਿਚ ਵੱਡੀ ਮਾਤਰਾ ਵਿਚ ਆਈਈਡੀ ਬਰਾਮਦ ਹੋਇਆ ਸੀ।