ਖ਼ਬਰਾਂ   ਰਾਸ਼ਟਰੀ  24 Nov 2020  ਹੁਣ ਲੈਂਡਲਾਈਨ ਤੋਂ ਮੋਬਾਈਲ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ ਲਾਜ਼ਮੀ

ਹੁਣ ਲੈਂਡਲਾਈਨ ਤੋਂ ਮੋਬਾਈਲ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ ਲਾਜ਼ਮੀ

ਸਪੋਕਸਮੈਨ ਸਮਾਚਾਰ ਸੇਵਾ
Published Nov 24, 2020, 9:38 pm IST
Updated Nov 24, 2020, 9:38 pm IST
ਹੁਣ ਲੈਂਡਲਾਈਨ ਤੋਂ ਮੋਬਾਈਲ ਫੋਨ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ (ਜ਼ੀਰੋ) ਲਾਉਣਾ ਲਾਜ਼ਮੀ ਹੋਵੇਗਾ। ਇਹ ਨਿਯਮ ਜਨਵਰੀ ਤੋਂ ਲਾਗੂ ਹੋਵੇਗਾ।
landline phon
 landline phon

ਨਵੀਂ ਦਿੱਲੀ: ਹੁਣ ਲੈਂਡਲਾਈਨ ਤੋਂ ਮੋਬਾਈਲ ਫੋਨ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ (ਜ਼ੀਰੋ) ਲਾਉਣਾ ਲਾਜ਼ਮੀ ਹੋਵੇਗਾ। ਇਹ ਨਿਯਮ ਜਨਵਰੀ ਤੋਂ ਲਾਗੂ ਹੋਵੇਗਾ।ਦੂਰਸੰਚਾਰ ਵਿਭਾਗ ਨੇ ਇਸ ਨਾਲ ਜੁੜੇ ਟਰਾਈ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਭਾਰਤੀ ਦੂਰਸੰਚਾਰ ਨਿਗਰਾਨ ਅਥਾਰਟੀ (ਟਰਾਈ) ਨੇ ਇਸ ਤਰ੍ਹਾਂ ਦੇ ਕਾਲ ਲਈ 29 ਮਈ 2020 ਨੂੰ ਸਿਫਾਰਸ਼ ਕੀਤੀ ਸੀ। ਇਸ ਨਾਲ ਦੂਰਸੰਚਾਰ ਕੰਪਨੀਆਂ ਨੂੰ ਜ਼ਿਆਦਾ ਨੰਬਰ ਬਣਾਉਣ ਦੀ ਸੁਵਿਧਾ ਮਿਲੇਗੀ।

photophotoਦੂਰਸੰਚਾਰ ਵਿਭਾਗ ਨੇ 20 ਨਵੰਬਰ ਨੂੰ ਜਾਰੀ ਇਕ ਸਰਕੂਲਰ ਵਿਚ ਕਿਹਾ ਕਿ ਲੈਂਡਲਾਈਨ ਤੋਂ ਮੋਬਾਈਲ ਫੋਨ ’ਤੇ ਕਾਲ ਕਰਨ ਸਮੇਂ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ। ਦੂਰਸੰਚਾਰ ਕੰਪਨੀਆਂ ਨੂੰ ਇਸ ਨਵੀਂ ਪ੍ਰਣਾਲੀ ਨੂੰ ਅਪਣਾਉਣ ਲਈ 1 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਡਾਇਲਿੰਗ ਦੇ ਤਰੀਕੇ ਵਿਚ ਇਸ ਤਬਦੀਲੀ ਨਾਲ ਦੂਰਸੰਚਾਰ ਕੰਪਨੀਆਂ ਨੂੰ ਮੋਬਾਈਲ ਸੇਵਾਵਾਂ ਲਈ 254.4 ਕਰੋੜ ਵਾਧੂ ਨੰਬਰ ਬਣਾਉਣ ਦੀ ਸੁਵਿਧਾ ਮਿਲੇਗੀ। ਇਹ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗੀ

Location: India, Delhi
Advertisement