
ਘਣੇ ਕੋਹਰੇ ਦੇ ਚਲਦੇ ਹਰਿਆਣਾ ਦੇ ਝੱਜਰ 'ਚ ਐਨਐਚ 71 'ਤੇ ਲਗਭੱਗ 10 ਤੋਂ 12 ਵਾਹਨ ਆਪਸ ਵਿਚ ਟਕਰਾ ਗਏ। ਇਸ ਟਕਰਾਅ 'ਚ 8 ਲੋਕਾਂ ਦੀ ਮੌਤ ਦੀ ਖਬਰ ...
ਝੱਜਰ : (ਭਾਸ਼ਾ) ਘਣੇ ਕੋਹਰੇ ਦੇ ਚਲਦੇ ਹਰਿਆਣਾ ਦੇ ਝੱਜਰ 'ਚ ਐਨਐਚ 71 'ਤੇ ਲਗਭੱਗ 10 ਤੋਂ 12 ਵਾਹਨ ਆਪਸ ਵਿਚ ਟਕਰਾ ਗਏ। ਇਸ ਟਕਰਾਅ 'ਚ 8 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਉਥੇ ਹੀ ਕਈ ਲੋਕ ਜ਼ਖ਼ਮੀ ਹੋ ਗਏ। ਇਸ ਸਮੇਂ ਬਚਾਅ ਕਾਰਜ ਚੱਲ ਰਿਹਾ ਹੈ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹਨਾਂ ਵਿਚੋਂ ਕਈ ਲੋਕ ਰੋਹਤਕ ਪੀਜੀਆਈ ਰੈਫ਼ਰ ਕੀਤੇ ਜਾ ਚੁੱਕੇ ਹਨ। ਹਾਦਸਾ ਨੈਸ਼ਨਲ ਹਾਈਵੇ 71 'ਤੇ ਬਾਦਲੀ ਫਲਾਈਓਵਰ 'ਤੇ ਹੋਇਆ।
#Haryana: 7 killed in 50 vehicle pileup on Rohtak-Rewari highway due to dense fog conditions pic.twitter.com/3Wq7AjBWf9
— ANI (@ANI) December 24, 2018
ਟੱਕਰ ਹੁੰਦੇ ਹੀ ਭਾਜੜ ਮੱਚ ਗਈ। ਉਥੇ ਹੀ ਹਾਦਸੇ ਤੋਂ ਬਾਅਦ ਦੇ ਹਾਲਾਤ ਭਿਆਨਕ ਹਨ। ਮਰਨ ਵਾਲਿਆਂ ਵਿਚ 7 ਔਰਤਾਂ ਅਤੇ ਇਕ ਪੁਰਸ਼ ਸ਼ਾਮਿਲ ਹਨ। ਸਾਰੇ ਮ੍ਰਤਕ ਇਕ ਹੀ ਪਰਵਾਰ ਤੋਂ ਹੀ ਹਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕਿੜੌਤ ਦਾ ਇਹ ਪਰਵਾਰ ਅਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਦਾ ਸੋਗ ਮਨਾਉਣ ਲਈ ਨਜ਼ਫਗੜ੍ਹ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਇਸ ਸਮੇਂ ਹਾਈਵੇ 'ਤੇ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਹੈ। ਦੂਜੇ ਪਾਸੇ ਪ੍ਰਦੇਸ਼ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਧਨਖੜ ਜ਼ਖ਼ਮੀਆਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪੁੱਜੇ। ਉਨ੍ਹਾਂ ਨੇ ਜ਼ਖ਼ਮੀਆਂ ਦੇ ਪਰਵਾਰ ਵਾਲਿਆਂ ਅਤੇ ਡਾਕਟਰਾਂ ਤੋਂ ਹਾਲਤ ਦਾ ਜਾਇਜ਼ਾ ਲਿਆ।
Accident
ਇਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਦੋ - ਦੋ ਲੱਖ ਦਾ ਮੁਆਵਜ਼ਾ ਅਤੇ ਜ਼ਖ਼ਮੀਆਂ ਨੂੰ ਇਕ - ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਲਾਸ਼ਾਂ ਵਿਚ 48 ਸਾਲ ਦਾ ਸਤਪਾਲ ਪੁੱਤ ਰਾਮਮੇਹਰ, 34 ਸਾਲ ਦੀ ਕਾਂਤਾ ਦੇਵੀ ਪਤਨੀ ਸਤਪਾਲ, 45 ਸਾਲ ਦੀ ਸੰਤੋਸ਼ ਪਤਨੀ ਚੰਦਰਭਾਨ, 50 ਸਾਲ ਦੀ ਪ੍ਰੇਮਲਤਾ ਪਤਨੀ ਇੰਦਰ, 35 ਸਾਲ ਦੀ ਰਾਮਕਲੀ ਪਤਨੀ ਰੋਹਤਾਸ, 63 ਸਾਲ ਦੀ ਲਕਸ਼ਮੀ, 61 ਸਾਲ ਦੀ ਸ਼ੀਲਾ ਦੇਵੀ ਅਤੇ ਖਜਨੀ ਪਤਨੀ ਜੈਕੀਸ਼ਨ ਸ਼ਾਮਿਲ ਹਨ।