
ਤੇਲੰਗਾਨਾ ਵਿਚ ਸ਼ੁਕਰਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਅਤੇ ਵਾਰੰਗਲ ਜ਼ਿਲ੍ਹਾ ਪ੍ਰਸ਼ਾਸਨ ਦੀ ਸੰਯੁਕਤ ਕਾਰਵਾਈ ਵਿਚ ਇਕ ਉਮੀਦਵਾਰ...
ਹੈਦਰਾਬਾਦ (ਭਾਸ਼ਾ) : ਤੇਲੰਗਾਨਾ ਵਿਚ ਸ਼ੁਕਰਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਅਤੇ ਵਾਰੰਗਲ ਜ਼ਿਲ੍ਹਾ ਪ੍ਰਸ਼ਾਸਨ ਦੀ ਸੰਯੁਕਤ ਕਾਰਵਾਈ ਵਿਚ ਇਕ ਉਮੀਦਵਾਰ ਦੇ ਵਾਹਨ ਵਿਚੋਂ 3 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਜ਼ਬਤ ਕੀਤੀ ਗਈ ਹੈ। ਵਾਰੰਗਲ ਪੁਲਿਸ ਨੇ ਵਰਧਾਨਾਪੇਟ ਵਿਧਾਨਸਭਾ ਤੋਂ ਇਨ੍ਹਾਂ ਪੈਸਿਆਂ ਨੂੰ ਵਾਹਨਾਂ ਦੀ ਤਲਾਸ਼ੀ ਦੇ ਦੌਰਾਨ ਬਰਾਮਦ ਕੀਤਾ ਹੈ। ਪੁਲਿਸ ਦੇ ਮੁਤਾਬਕ ਬਰਾਮਦ ਕੀਤੀ ਗਈ ਰਕਮ ਨੂੰ ਵੋਟਰਾਂ ਦੇ ਵਿਚ ਵੰਡਣ ਲਈ ਲਜਾਇਆ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਨ੍ਹਾਂ ਨੂੰ ਜ਼ਬਤ ਕਰ ਲਿਆ।
3 crore cash seizes
ਇਸ ਕਾਰਵਾਈ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਵਾਰੰਗਲ ਦੇ ਪੁਲਿਸ ਕਮਿਸ਼ਨਰ ਵੀ. ਰਵਿੰਦਰ ਨੇ ਕਿਹਾ ਕਿ 3 ਕਰੋੜ ਰੁਪਏ ਤੋਂ ਵੱਧ ਨਕਦੀ ਨੂੰ ਤੇਲੰਗਾਨਾ ਦੀ ਵਰਧਾਨਾਪੇਟ ਵਿਧਾਨ ਸਭਾ ਵਿਚ ਵੰਡਣ ਲਈ ਇਕ ਵਾਹਨ 'ਚ ਲਜਾਇਆ ਜਾ ਰਿਹਾ ਸੀ। ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਇਹ ਪੈਸੇ ਇਥੇ ਤੇਲੰਗਾਨਾ ਵਿਅਕਤੀ ਕਮੇਟੀ ਦੇ ਉਮੀਦਵਾਰ ਪੀ. ਦੇਵੇਇਆ ਵਲੋਂ ਭੇਜੇ ਗਏ ਸਨ, ਜਿਸ ਨੂੰ ਵੇਖਦੇ ਹੋਏ ਵਿਭਾਗ ਚੋਣ ਕਮਿਸ਼ਨ ਦੇ ਅਫਸਰਾਂ ਨਾਲ ਅਪਣੀ ਕਾਰਵਾਈ ਕਰ ਰਿਹਾ ਹੈ।
3 crore cash seizes
ਧਿਆਨ ਯੋਗ ਗੱਲ ਇਹ ਹੈ ਕਿ ਤੇਲੰਗਾਨਾ ਵਿਚ ਸ਼ੁਕਰਵਾਰ ਨੂੰ ਵਿਧਾਨਸਭਾ ਚੋਣਾਂ ਲਈ ਵੋਟਿੰਗ ਕਰਵਾਈ ਜਾ ਰਹੀ ਹੈ। ਸ਼ੁਕਰਵਾਰ ਨੂੰ ਹੋਣ ਵਾਲੇ ਵੋਟਿੰਗ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇਥੇ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਤੇਲੰਗਾਨਾ ਵਿਚ ਵੋਟਿੰਗ ਤੋਂ ਪਹਿਲਾਂ ਵੀਰਵਾਰ ਤੋਂ ਹੀ ਹੈਦਰਾਬਾਦ ਸਮੇਤ ਹੋਰ ਰਾਜਾਂ ਵਿਚ ਵਾਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣਾਂ ਦੀ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ ਰਾਜ ਭਰ ਵਿਚ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਹਨ।