ਪਾਣੀ 'ਤੇ 60 ਕਰੋਡ਼ ਰੁਪਏ ਖਰਚ ਕਰੇਗੀ ਐੱਪਲ, ਬਣਾ ਰਹੀ ਵਾਟਰ ਸਟੋਰੇਜ ਪਲਾਂਟ
Published : Dec 24, 2018, 7:51 pm IST
Updated : Dec 24, 2018, 7:51 pm IST
SHARE ARTICLE
Apple
Apple

ਦਿੱਗਜ ਕੰਪਨੀਆਂ ਨਵੀਨਤਾ ਅਤੇ ਵਿਕਾਸ ਉਤੇ ਹਰ ਸਾਲ ਲੱਖਾਂ ਡਾਲਰ ਖਰਚ ਕਰਦੀਆਂ ਹਨ। iPhone ਬਣਾਉਣ ਵਾਲੀ ਐਪਲ ਇਸ ਮਾਮਲੇ ਵਿਚ ਵੱਖ ਨਹੀਂ ਹੈ। ...

ਨਵੀਂ ਦਿੱਲੀ : (ਭਾਸ਼ਾ) ਦਿੱਗਜ ਕੰਪਨੀਆਂ ਨਵੀਨਤਾ ਅਤੇ ਵਿਕਾਸ ਉਤੇ ਹਰ ਸਾਲ ਲੱਖਾਂ ਡਾਲਰ ਖਰਚ ਕਰਦੀਆਂ ਹਨ। iPhone ਬਣਾਉਣ ਵਾਲੀ ਐਪਲ ਇਸ ਮਾਮਲੇ ਵਿਚ ਵੱਖ ਨਹੀਂ ਹੈ। ਪਾਣੀ ਉਤੇ ਵੱਡੀ ਰਕਮ ਖਰਚ ਕਰਨ ਤੋਂ ਜੁਡ਼ੀ ਖਬਰ ਵਖਰੀ ਜ਼ਰੂਰ ਹੈ ਪਰ ਐਪਲ ਲਈ ਇਹ ਅਹਿਮ ਨਿਵੇਸ਼ ਹੈ। ਰਿਪੋਰਟ ਦੇ ਮੁਤਾਬਕ ਟੈਕਨਾਲਜੀ ਕੰਪਨੀ ਐਪਲ ਪਾਣੀ 'ਤੇ 87 ਮਿਲਿਅਨ ਡਾਲਰ (ਲਗਭੱਗ 60 ਕਰੋਡ਼ ਰੁਪਏ) ਖਰਚ ਕਰੇਗੀ। ਐਪਲ ਇਹ ਪੈਸੇ ਵਾਟਰ ਸਟੋਰੇਜ ਫੈਸਿਲਿਟੀ 'ਤੇ ਖਰਚ ਕਰੇਗੀ, ਜੋ ਕਿ ਇਸ ਦੇ ਡੇਟਾ ਸੈਂਟਰ ਨੂੰ ਠੰਡਾ ਰੱਖੇਗੀ।  

AppleApple

ਆਰੇਗਨ ਦੇ ਪ੍ਰਿਨਵਿਲੇ ਏਰੀਆ ਵਿਚ ਐਪਲ ਦੇ ਦੋ ਡੇਟਾ ਸੈਂਟਰ ਹਨ, ਜਿਨ੍ਹਾਂ ਨੂੰ ਠੰਡਾ ਰੱਖਣ ਲਈ ਬਹੁਤ ਪਾਣੀ ਲਗਦਾ ਹੈ।  ਰਿਪੋਰਟ ਵਿਚ ਕਿਹਾ ਗਿਆ ਹੈ ਕਿ 2016 ਵਿਚ ਐਪਲ ਨੇ ਕਰੀਬ 28 ਮਿਲੀਅਨ ਗੈਲਨ (2.8 ਕਰੋਡ਼ ਗੈਲਨ) ਪਾਣੀ ਦਾ ਇਸਤੇਮਾਲ ਕੀਤਾ। ਰਿਪੋਰਟ ਵਿਚ ਐਪਲ ਦੀ ਇਨਵਾਇਰਮੈਂਟਲ ਇਨੀਸ਼ੀਏਟਿਵ ਦੀ ਉਪ ਪ੍ਰਧਾਨ ਲੀਸਾ ਜੈਕਸਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪ੍ਰਿਨਵਿਲੇ ਪ੍ਰਾਜੈਕਟ ਕੰਪਨੀ ਦੀਆਂ ਜ਼ਰੂਰਤਾਂ ਨੂੰ ਸਮਰਥਨ ਕਰੇਗੀ। ਨਾਲ ਹੀ, ਇਸ ਤੋਂ ਸਾਫ਼ - ਸੁਥਰੇ ਅਤੇ ਸਥਿਰ ਪਾਣੀ ਦੀ ਉਪਲਬਧਤਾ ਵਧੇਗੀ ਕਿਉਂਕਿ ਕੰਮਿਉਨਿਟੀ ਮੌਸਮ ਤਬਦੀਲੀ ਦੇ ਪ੍ਰਭਾਵ ਲਈ ਤਿਆਰ ਹੈ।  

AppleApple

ਵਾਟਰ ਸਟੋਰੇਜ ਫੈਸਿਲਿਟੀ ਦੇ 2021 ਤੱਕ ਤਿਆਰ ਹੋਣ ਦੀ ਉਮੀਦ ਹੈ। ਪਿਛਲੇ ਕੁੱਝ ਸਾਲ ਵਿਚ ਐਪਲ ਨੇ ਅਪਣੇ ਆਰੇਗਨ ਪਲਾਂਟ ਵਿਚ 1 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ। ਉਥੇ ਹੀ, CultoMac ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਪਲ ਨੇ ਟੈਕਸ ਲਾਭ ਅਤੇ ਸਸਤੀ ਜ਼ਮੀਨ ਕਾਰਨ ਇਸ ਸਥਾਨ ਦੀ ਚੋਣ ਕੀਤੀ ਹੈ। ਇਸ ਖੇਤਰ ਵਿਚ ਕੂਲ ਡੇਜਰਟ ਜਲਵਾਯੂ ਹੈ,  ਜੋ ਕਿ ਡੇਟਾ ਸੈਂਟਰ ਨੂੰ ਠੰਡਾ ਰੱਖਣ ਵਿਚ ਮਦਦ ਕਰਦਾ ਹੈ।

Cult Of MacCult Of Mac

ਰੋਚਕ ਗੱਲ ਇਹ ਹੈ ਕਿ ਫ਼ੇਸਬੁਕ ਦਾ ਡੇਟਾ ਸੈਂਟਰ ਵੀ ਇਸ ਖੇਤਰ ਵਿਚ ਹੈ। ਐਪਲ ਨੂੰ ਫਿਲਹਾਲ ਭਾਰਤੀ ਬਾਜ਼ਾਰ 'ਚ ਕਮਜ਼ੋਰ ਵਿਕਰੀ ਦੇ ਕਾਰਨ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲ ਸਟਰੀਟ ਜਰਨਲ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੇ ਕਾਰਜਕਾਰੀ ਛੇਤੀ ਹੀ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਮਿਲਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement