
ਬੀਤੇ ਸਾਲ ਭਾਜਪਾ 'ਚ ਹਰਿਆਣਾ 'ਚ ਇਕ ਮਾਤਰ ਅਕਾਲੀ ਦਲ...
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀਆਂ ਨੂੰ ਕਿਤੇ ਵੀ ਥਾਂ ਨਹੀਂ ਮਿਲੀ ਹੈ ਜਿਸ ਦੇ ਚਲਦੇ ਅਕਾਲੀ ਦਲ ਨੇ ਨਵਾਂ ਫ਼ੈਸਲਾ ਕੀਤਾ ਹੈ। ਆਪਣੇ-ਆਪ ਨੂੰ ਇਸ ਦੁੱਖ ਤੋਂ ਬਚਾਉਣ ਲਈ ਅਕਾਲੀ ਦਲ ਦੇ ਦਿੱਲੀ ਅਤੇ ਪੰਜਾਬ ਇਕਾਈ ਦੇ ਆਗੂ ਸੀ. ਏ. ਏ. ਦੇ ਨਾਂ 'ਤੇ ਚੋਣਾਂ ਤੋਂ ਪਿੱਛੇ ਹਟਣ ਦੀ ਗੱਲ ਕਹਿ ਕੇ ਲੋਕਾਂ ਤੋਂ ਆਪਣੇ ਹੰਝੂ ਲੁਕਾਉਣ 'ਚ ਲੱਗੇ ਹਨ ਪਰ ਜੇ ਦਿੱਲੀ ਦੇ ਅਕਾਲੀ ਸੂਤਰਾਂ ਦੀ ਮੰਨੀਏ ਤਾਂ ਦਿੱਲੀ ਦੇ ਅਕਾਲੀ ਦਲ ਦੇ ਆਗੂਆਂ ਦੇ ਸੁਪਨਿਆਂ 'ਤੇ ਜਿਸ ਤਰ੍ਹਾਂ ਭਾਜਪਾ ਨੇ ਪਾਣੀ ਫੇਰ ਦਿੱਤਾ ਹੈ।
Photo
ਉਸ ਤੋਂ ਅਕਾਲੀ ਦਲ ਦੇ ਆਗੂਆਂ 'ਚ ਭਾਰੀ ਰੋਸ ਹੈ ਅਤੇ ਚੋਣਾਂ ਦੇ ਦੌਰਾਨ ਇਹ ਸਾਰੇ ਅਕਾਲੀ ਆਗੂ ਭਾਜਪਾ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ ਕਰਨ 'ਚ ਲੱਗੇ ਹਨ। ਮਾਮਲੇ ਬਾਰੇ ਇਕ ਸੀਨੀਅਰ ਅਕਾਲੀ ਦਲ ਦੇ ਆਗੂ ਨੇ ਦੱਸਿਆ ਕਿ ਅਕਾਲੀ ਦਲ ਦੀ ਹਾਈਕਮਾਨ ਨੇ ਇਕ ਗੁਪਤ ਬੈਠਕ ਕਰ ਕੇ ਆਪਣੇ ਦਿੱਲੀ ਇਕਾਈ ਦੇ ਆਗੂਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਜਿਸ ਤਰ੍ਹਾਂ ਭਾਜਪਾ ਨੇ ਪਹਿਲਾਂ ਹਰਿਆਣਾ 'ਚ ਅਤੇ ਫਿਰ ਦਿੱਲੀ 'ਚ ਅਕਾਲੀ ਦਲ ਦਾ ਅਪਮਾਨ ਕੀਤਾ ਹੈ ਉਹ ਅਸਹਿਣਯੋਗ ਹੈ।
Sukhbir Singh Badal
ਬੀਤੇ ਸਾਲ ਭਾਜਪਾ 'ਚ ਹਰਿਆਣਾ 'ਚ ਇਕ ਮਾਤਰ ਅਕਾਲੀ ਦਲ ਦੇ ਵਿਧਾਇਕ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰ ਕੇ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੱਤਾ ਸੀ। ਇਸ ਵਾਰ ਦਿੱਲੀ 'ਚ ਅਕਾਲੀ ਦਲ 4 ਦੀ ਜਗ੍ਹਾ 8 ਸੀਟਾਂ ਮੰਗ ਰਿਹਾ ਹੈ ਪਰ ਭਾਜਪਾ ਨੇ ਦੋ ਕਦਮ ਅੱਗੇ ਵਧਦੇ ਹੋਏ ਅਕਾਲੀ ਦਲ ਨੂੰ 4 ਸੀਟਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਜਿਸ ਦਾ ਅਕਾਲੀ ਦਲ ਬਦਲਾ ਲੈਣ 'ਚ ਪਿੱਛੇ ਨਹੀਂ ਹਟਣ ਵਾਲਾ।
SAD
ਜਾਣਕਾਰੀ ਅਨੁਸਾਰ ਅਕਾਲੀ ਦਲ ਹਾਈਕਮਾਨ ਦੇ ਕੁਝ ਨੇਤਾਵਾਂ ਦੀ ਆਪ ਪਾਰਟੀ ਦੇ ਕੁਝ ਵੱਡੇ ਨੇਤਾਵਾਂ ਨਾਲ ਬੈਠਕ ਹੋਈ ਹੈ ਜਿਸ 'ਚ ਇਹ ਤੈਅ ਹੋਇਆ ਹੈ ਕਿ ਦਿੱਲੀ ਇਸ ਚੋਣ 'ਚ ਅਕਾਲੀ ਦਲ ਦੇ ਨੇਤਾ ਆਪਣੇ ਵੋਟ ਬੈਂਕ ਆਪ ਦੇ ਖਾਤੇ 'ਚ ਸ਼ਿਫਟ ਕਰ ਸਕਦੇ ਹਨ ਅਤੇ ਸਿਰਫ ਉਨ੍ਹਾਂ ਸੀਟਾਂ 'ਤੇ ਭਾਜਪਾ ਨੇ ਸਿੱਖ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਹੈ। ਉਥੇ ਸਿੱਖ ਵੋਟ ਬੈਂਕ ਵੰਡੇਗਾ ਪਰ ਹੋਰ ਸੀਟਾਂ 'ਤੇ ਅਕਾਲੀ ਦਲ ਭਾਜਪਾ ਖਿਲਾਫ ਪੂਰੀ ਤਰ੍ਹਾਂ ਨਾਲ ਭੁਗਤਣ ਨੂੰ ਤਿਆਰ ਹੈ।
APP
ਉਥੇ ਦਿੱਲੀ ਦੇ ਇਕ ਵੱਡੇ ਭਾਜਪਾ ਨੇਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸਲ 'ਚ ਦਿੱਲੀ 'ਚ ਅਕਾਲੀ ਦਲ ਦਾ ਕੋਈ ਵੋਟ ਬੈਂਕ ਹੀ ਨਹੀਂ ਸੀ। ਇਕ ਮਾਤਰ ਸਿਰਫ ਸਿਰਸਾ ਵਾਲੀ ਸੀਟ 'ਤੇ ਵੀ ਅਕਾਲੀ ਦਲ ਦਾ ਵੋਟ ਬੈਂਕ ਕਾਫੀ ਘੱਟ ਹੋਇਆ ਸੀ। ਸੀ. ਆਈ. ਡੀ. ਦੀ ਰਿਪੋਰਟ ਅਨੁਸਾਰ ਅਕਾਲੀ ਦਲ ਚਾਰੋਂ ਸੀਟਾਂ ਹਰਾਉਣ ਵਾਲਾ ਸੀ ਇਸ ਲਈ ਭਾਜਪਾ ਨੂੰ ਇਹ ਕਦਮ ਚੁੱਕਣਾ ਪਿਆ ਹੈ।
ਉਕਤ ਭਾਜਪਾ ਆਗੂ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਾਖ ਬਚਾਉਣ ਲਈ ਸੀ.ਏ.ਏ. ਦਾ ਬਹਾਨਾ ਲੱਭਿਆ ਅਤੇ ਜਨਤਾ ਅੱਗੇ ਨਵਾਂ ਸ਼ਗੂਫਾ ਛੱਡਿਆ। ਜੇਕਰ ਅਕਾਲੀ ਦਲ 'ਚ ਇੰਨਾ ਹੀ ਦਮ ਸੀ ਤਾਂ ਕਿਉਂ ਨਹੀਂ ਆਪਣੇ ਉਮੀਦਵਾਰਾਂ ਨੂੰ ਆਪਣੇ ਚੋਣ ਨਿਸ਼ਾਨ 'ਤੇ ਮੈਦਾਨ 'ਚ ਉਤਾਰਿਆ। ਇਸ ਤੋਂ ਸਾਫ ਹੈ ਕਿ ਅਕਾਲੀ ਦਲ ਨੂੰ ਪਤਾ ਸੀ ਕਿ ਦਿੱਲੀ 'ਚ ਚੋਣ ਲੜਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।