ਬਾਰੂਦੀ ਸੁਰੰਗ ਦੀ ਲਪੇਟ ’ਚ ਆਉਣ ਨਾਲ ਸ਼ਹੀਦ ਹੋਏ ਜਵਾਨ ਦਾ ਹੋਇਆ ਅੰਤਮ ਸਸਕਾਰ
Published : Jan 25, 2021, 11:04 pm IST
Updated : Jan 25, 2021, 11:04 pm IST
SHARE ARTICLE
picture
picture

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਹੀਦ ਦੇ ਪਰਵਾਰ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਕੀਤਾ ਐਲਾਨ

ਸਹਾਰਨਪੁਰ (ਉੱਤਰ ਪ੍ਰਦੇਸ਼), 25 ਜਨਵਰੀ: ਜੰਮੂ ਕਸ਼ਮੀਰ ਦੇ ਉਧਮਪੁਰ ਵਿਚ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਕੇ ਸ਼ਹੀਦ ਹੋਏ ਨਿਸ਼ਾਂਤ ਸ਼ਰਮਾ ਦਾ ਸੋਮਵਾਰ ਨੂੰ ਸਹਾਰਨਪੁਰ ਜ਼ਿਲ੍ਹੇ ਵਿਚ ਅੰਤਮ ਸਸਕਾਰ ਕਰ ਦਿਤਾ ਗਿਆ। ਉੱਤਰ ਪ੍ਰਦੇਸ਼ ਦੇ ਮੰਤਰੀ ਧਰਮ ਸਿੰਘ ਸੈਣੀ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਣੇ ਹਜ਼ਾਰਾਂ ਲੋਕਾਂ ਨੇ ਜਵਾਨ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ਼ਹੀਦ ਨਿਸ਼ਾਂਤ ਸ਼ਰਮਾ ਦਾ ਅੰਤਮ ਸਸਕਾਰ ਅੰਬਾਲਾ ਰੋਡ ’ਤੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਹੱਥਾਂ ਵਿਚ ਤਿਰੰਗਾ ਲੈ ਕੇ ਲੋਕ ਨਾਹਰੇ ਲਗਾ ਰਹੇ ਸਨ। ਸੈਨਾ ਦੀ ਇਕ ਟੀਮ ਸ਼ਮਸ਼ਾਨਘਾਟ ਪਹੁੰਚੀ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਦਿਤੀ।

Indian ArmyIndian Armyਸਹਾਰਨਪੁਰ ਦੇ ਸ਼ਾਰਦਾ ਨਗਰ ਨਿਵਾਸੀ ਨਿਸ਼ਾਂਤ ਸ਼ਰਮਾ (30) ਜੰਮੂ-ਕਸ਼ਮੀਰ ਵਿਚ ਤਾਇਨਾਤ ਸੀ ਅਤੇ ਪਿਛਲੇ ਸੋਮਵਾਰ ਨੂੰ ਉਧਮਪੁਰ ਵਿਚ ਗਸ਼ਤ ਦੌਰਾਨ ਇਕ ਬਾਰੂਦੀ ਸੁਰੰਗ ਦੀ ਮਾਰ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜੰਮੂ ਦੇ ਇਕ ਮਿਲਟਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਐਤਵਾਰ ਨੂੰ ਉਸ ਦੀ ਮੌਤ ਹੋ ਗਈ।

Chinese ArmyChinese Armyਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਖਿਲੇਸ਼ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਹੀਦ ਦੇ ਪਰਵਾਰ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਅਤੇ ਸਹਾਰਨਪੁਰ ਜ਼ਿਲ੍ਹੇ ਦੀ ਇਕ ਸੜਕ ਸ਼ਹੀਦ ਨਿਸ਼ਾਂਤ ਸ਼ਰਮਾ ਦੇ ਨਾਮ ਉੱਤੇ ਰਖਣ ਦਾ ਐਲਾਨ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement