
ਤੋਹਫੇ ਅਤੇ ਮਿਠਾਈਆਂ ਭੇਜੀਆਂ ਹੋਣਗੀਆਂ ਪਰ ਵੋਟ ਨਹੀਂ ਦੇਵੇਗੀਂ: ਮਮਤਾ ਬੈਨਰਜੀ
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਹ ਖੁਲਾਸਾ ਕਰਨ ਤੋਂ ਬਾਅਦ ਕਿ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਹਨਾਂ ਨੂੰ ਕੁੜਤੇ ਅਤੇ ਮਿਠਾਈਆਂ ਭੇਜਦੀ ਹੈ, ਬੈਨਰਜੀ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਕਈ ਤਿਉਹਾਰਾਂ ’ਤੇ ਤੋਹਫੇ ਅਤੇ ਮਿਠਾਈਆਂ ਭੇਜੀਆਂ ਹੋਣਗੀਆਂ ਪਰ ਉਹ ਉਸ ਨੂੰ ਵੋਟ ਨਹੀਂ ਦੇਵੇਗੀ। ਮਮਤਾ ਨੇ ਮੋਦੀ ਦਾ ਨਾਮ ਨਾ ਲਏ ਬਿਨਾਂ ਹੁਗਲੀ ਜ਼ਿਲ੍ਹੇ ਵਿਚ ਇਕ ਚੋਣ ਸਭਾ ਵਿਚ ਕਿਹਾ ਕਿ ਮੈਂ ਲੋਕਾਂ ਨੂੰ ਮਿਠਾਈਆਂ ਭੇਜਦੀ ਹਾਂ।
PM Narendra Modi
ਮੈਂ ਉਹਨਾਂ ਨੂੰ ਤੋਹਫੇ ਭੇਜਦੀ ਹਾਂ ਅਤੇ ਚਾਹ ਵੀ ਪਿਲਾਉਂਦੀ ਹਾਂ ਪਰ ਮੈਂ ਉਹਨਾਂ ਨੂੰ ਇਕ ਵੀ ਵੋਟ ਨਹੀਂ ਦੇਵੇਗੀਂ। ਅਦਾਕਾਰ ਅਕਸ਼ੈ ਕੁਮਾਰ ਨਾਲ ਗਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਮਮਤਾ ਬੈਨਰਜੀ ਹਰ ਸਾਲ ਕੁੜਤੇ ਅਤੇ ਮਿਠਾਈਆਂ ਭੇਜਦੀ ਹੈ। ਉਸ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਵੀ ਇਹੀ ਦਸਿਆ ਕਿ ਉਹ ਵੀ ਮਿਠਾਈਆਂ ਭੇਜਦੀ ਹੈ ਤੇ ਜਦੋਂ ਬੈਨਰਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਵੀ ਮਿਠਾਈਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ।
Vote
ਮੋਦੀ ਨੇ ਦਸਿਆ ਕਿ ਉਸ ਦੇ ਵਿਰੋਧੀ ਪਾਰਟੀਆਂ ਦੇ ਸੀਨੀਅਰ ਕਾਂਗਰਸ ਆਗੂਆਂ ਨਾਲ ਵੀ ਕਾਫੀ ਚੰਗੇ ਸਬੰਧ ਹਨ। ਅਕਸ਼ੈ ਨੇ ਸਵਾਲ ਪੁੱਛਿਆ ਕਿ ਕੀ ਉਹਨਾਂ ਨੇ ਦਿੱਲੀ ਜਾਣ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਅਪਣੇ ਕਾਰਜਕਾਲ ਦੌਰਾਨ ਮਿਲੀ ਰਾਸ਼ੀ ਦਾਨ ਕਰ ਦਿੱਤੀ ਸੀ? ਤਾਂ ਮੋਦੀ ਨੇ ਕਿਹਾ ਕਿ ਇਹ ਪੂਰਾ ਸੱਚ ਨਹੀਂ ਹੈ। ਮੈਂ ਅਜਿਹਾ ਕਰਨਾ ਚਾਹੁੰਦਾ ਸੀ ਪਰ ਮੇਰੇ ਅਧਿਕਾਰੀਆਂ ਦੀ ਸਲਾਹ ’ਤੇ ਮੈਂ ਕੇਵਲ 21 ਲੱਖ ਰੁਪਏ ਹੀ ਦਾਨ ਕੀਤੇ ਹਨ।
ਮੈਂ ਅਧਿਕਾਰੀਆਂ ਨੂੰ ਸਕੱਤਰੇਤ ਵਿਚ ਜੂਨੀਅਰ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ ’ਤੇ ਖਰਚ ਕਰਨ ਨੂੰ ਕਿਹਾ ਹੈ। ਅਕਸ਼ੈ ਨੇ ਅਗਲਾ ਸਵਾਲ ਕੀਤਾ ਕਿ ਕੀ ਤੁਹਾਨੂੰ ਕਦੇ ਗੁੱਸਾ ਆਇਆ ਹੈ। ਮੋਦੀ ਨੇ ਕਿਹਾ ਕਿ ਜੇਕਰ ਮੈਂ ਕਹਾਂ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਤਾਂ ਲੋਕਾਂ ਨੂੰ ਹੈਰਾਨੀ ਹੋਵੇਗੀ। ਉਹਨਾਂ ਕਿਹਾ ਕਿ ਗੁੱਸਾ ਹਰ ਇਨਸਾਨ ਦੇ ਜੀਵਨ ਦਾ ਹਿੱਸਾ ਹੈ।