
ਟਰਾਈ ਨੇ ਕੰਪਨੀ ਦੀ ਖਾਸ ਸੇਵਾ ਪੇਸ਼ਕਸ਼ ਅਤੇ ਸ਼ਿਕਾਇਤ ਹੱਲ ਹੈਲਪਲਾਈਨ ਨਾਲ ਜੁੜੀ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ
ਨਵੀਂ ਦਿੱਲੀ : ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਡਿਸ਼ ਟੀ.ਵੀ. ਇੰਡੀਆ ਨੂੰ ਪ੍ਰਸਾਰਨ ਅਤੇ ਕੇਬਲ ਟੀ.ਵੀ. ਸੇਵਾਵਾਂ ਲਈ ਨਵੇਂ ਰੈਗੂਲੇਟਰੀ ਢਾਂਚੇ ਦੇ ਨਿਯਮਾਂ ਦਾ ਪਾਲਣ ਕਰਨ ਦਾ ਹੁਕਮ ਦਿਤਾ ਹੈ। ਟਰਾਈ ਨੇ ਕੰਪਨੀ ਦੀ ਖਾਸ ਸੇਵਾ ਪੇਸ਼ਕਸ਼ ਅਤੇ ਸ਼ਿਕਾਇਤ ਹੱਲ ਹੈਲਪਲਾਈਨ ਨਾਲ ਜੁੜੀ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ(ਟਰਾਈ) ਨੇ ਨਵੇਂ ਚਾਰਜ ਅਤੇ ਰੈਗੂਲੇਟਰੀ ਵਿਵਸਥਾ ਦਾ ਉਲੰਘਣ ਕਰਨ ਵਾਲੇ ਕੇਬਲ ਟੀ.ਵੀ. ਅਤੇ ਡੀ.ਟੀ.ਐਚ. ਕੰਪਨੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।
TRAI
ਟਰਾਈ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਸੇ ਆਧਾਰ 'ਤੇ ਭਾਰਤੀ ਟੈਲੀਕਾਮ ਮੀਡੀਆ ਨੂੰ ਵੀ ਝਾੜ ਲਗਾਈ ਸੀ। ਟਰਾਈ ਦੀ ਵੈਬਸਾਈਟ 'ਤੇ ਮੌਜੂਦ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸ਼ਿਕਾਇਤ ਅਨੁਸਾਰ ਡੀ.ਟੀ.ਐਚ. ਕੰਪਨੀ ਉਪਭੋਗਤਾਵਾਂ ਨੂੰ ਜ਼ਬਰਦਸਤੀ ਫਰੀ-ਟੂ-ਏਅਰ ਚੈਨਲਾਂ ਦਾ ਸਮੂਹ ਉਪਲੱਬਧ ਕਰਵਾ ਰਹੀ ਹੈ। ਇਸ ਲਈ ਨਾ ਤਾਂ ਉਨ੍ਹਾਂ ਦੀ ਸਹਿਮਤੀ ਲਈ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹੋਰ ਵਿਕਲਪ ਦਿਤਾ ਜਾ ਰਿਹਾ ਹੈ।
TRAI
ਟਰਾਈ ਨੇ ਕਿਹਾ ਕਿ ਇਹ ਸਭ ਗਾਹਕਾਂ ਵਲੋਂ ਲਏ ਗਏ ਚੈਨਲਾਂ ਤੋਂ ਇਲਾਵਾ ਦਿਤਾ ਜਾ ਰਿਹਾ ਹੈ ਅਤੇ ਸੁਨੇਹਾ ਦਿਤਾ ਜਾ ਰਿਹਾ ਹੈ ਕਿ ਇਨ੍ਹਾਂ ਚੈਨਲਾਂ ਦਾ ਕੋਈ ਚਾਰਜ ਨਹੀਂ ਹੈ। ਜੇ ਤੁਸੀਂ ਕੋਈ ਭੁਗਤਾਨ ਚੈਨਲ ਚੁਣਦੇ ਹੋ ਤਾਂ ਇਹ ਚੈਨਲ ਤੁਹਾਡੇ ਨੈਟਵਰਕ ਸਮਰੱਥਾ ਚਾਰਜ ਨੂੰ ਪ੍ਰਭਾਵਿਤ ਨਹੀਂ ਕਰੇਗਾ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਜ਼ਿਆਦਾਤਰ ਸਮੇਂ ਗਾਹਕ ਡਿਸ਼ ਟੀ.ਵੀ. ਦੇ ਟੋਲ ਫਰੀ ਨੰਬਰ 'ਤੇ ਸੰਪਰਕ ਨਹੀਂ ਕਰ ਪਾਉਂਦੇ ਹਨ ਅਤੇ ਅਪਣੀ ਸ਼ਿਕਾਇਤ ਜ਼ਾਹਰ ਨਹੀਂ ਕਰ ਪਾਉਂਦੇ ਹਨ।
TRAI
ਟਰਾਈ ਨੇ ਬੁੱਧਵਾਰ ਨੂੰ ਜਾਰੀ ਹੁਕਮ ਵਿਚ ਕਿਹਾ, ''ਰੈਗੂਲੇਟਰੀ ਅਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਡਿਸ਼ ਟੀ.ਵੀ. ਨੂੰ ਹਦਾਇਤਾਂ ਦਿੰਦਾ ਹੈ ਕਿ ਉਹ ਇਸ ਮਾਮਲੇ ਦਾ ਹੱਲ ਕਰਨ ਅਤੇ ਹੁਕਮ ਜਾਰੀ ਹੋਣ ਦੀ ਤਾਰੀਕ ਤੋਂ 5 ਦਿਨ ਦੇ ਅੰਦਰ ਨਵੇਂ ਨਿਯਮਾਂ ਦੇ ਪਾਲਣ ਦੀ ਰਿਪੋਰਟ ਜਮ੍ਹਾ ਕਰਵਾਉਣ।