
ਕਰਨਾਟਕਾ ਦੇ ਪਡਰਾਯਨਪੁਰਾ ਵਿਚ ਪਿਛਲੇ ਹਫ਼ਤੇ ਸਿਹਤ ਕਰਮਚਾਰੀਆਂ ਉਤੇ ਹੋਏ ਹਮਲੇ ਵਿਚ ਗ੍ਰਿਫ਼ਤਾਰ 5 ਲੋਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।
ਬੈਂਗਲੁਰੂ, 24 ਅਪ੍ਰੈਲ : ਕਰਨਾਟਕਾ ਦੇ ਪਡਰਾਯਨਪੁਰਾ ਵਿਚ ਪਿਛਲੇ ਹਫ਼ਤੇ ਸਿਹਤ ਕਰਮਚਾਰੀਆਂ ਉਤੇ ਹੋਏ ਹਮਲੇ ਵਿਚ ਗ੍ਰਿਫ਼ਤਾਰ 5 ਲੋਕਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਸੀਐਨ ਅਕਸ਼ੈ ਨਾਰਾਇਣ ਨੇ ਸ਼ੁਕਰਵਾਰ ਨੂੰ ਦਸਿਆ ਕਿ ਜੇਲ ਵਿਚ ਬੰਦ ਪੰਜ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੋਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕਰਨਾਟਕ ਦੇ ਪਡਰਾਯਨਪੁਰਾ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਲੈਣ ਪਹੁੰਚੀ ਮੈਡੀਕਲ ਟੀਮ ਉਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿਤਾ ਸੀ। ਇਸ ਤੋਂ ਬਾਅਦ ਹਮਲਾ ਕਰਨ ਵਾਲੇ 126 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਨਿਆਂਇਕ ਹਿਰਾਸਤ ਵਿਚ ਭੇਜੇ ਜਾਣ ਤੋਂ ਬਾਅਦ ਨੇੜਲੀ ਰਾਮਨਗਰ ਜ਼ਿਲ੍ਹਾ ਜੇਲ ਵਿਚ ਰਖਿਆ ਗਿਆ ਸੀ। ਨਾਰਾਇਣ ਨੇ ਦਸਿਆ ਕਿ ਅਸੀਂ ਸਾਰੇ ਕੈਦੀਆਂ ਦਾ ਟੈਸਟ ਕੀਤਾ ਸੀ। ਜਾਂਚ ਦੌਰਾਨ ਉਨ੍ਹਾਂ ਵਿਚੋਂ 5 ਨੂੰ ਕੋਰੋਨਾ ਪੀੜਤ ਪਾਇਆ ਗਿਆ। ਇਨ੍ਹਾਂ ਪੰਜਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ ਹੈ। (ਪੀਟੀਆਈ)