
ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ 11 ਦਿਨ ਬਾਅਦ ਸੰਕਰਮਣ ਨਹੀਂ ਫੈਲਉਂਦੇ, ਚਾਹੇ ਉਹ 12ਵੇਂ ਦਿਨ ਕੋਰੋਨਾ ਪਾਜ਼ੀਟਿਵ ਹੀ ਬਣੇ ਰਹਿਣ।
ਨਵੀਂ ਦਿੱਲੀ: ਵਿਗਿਆਨਕਾਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ 11 ਦਿਨ ਬਾਅਦ ਸੰਕਰਮਣ ਨਹੀਂ ਫੈਲਉਂਦੇ, ਚਾਹੇ ਉਹ 12ਵੇਂ ਦਿਨ ਕੋਰੋਨਾ ਪਾਜ਼ੀਟਿਵ ਹੀ ਬਣੇ ਰਹਿਣ। ਇਕ ਰਿਪੋਰਟ ਮੁਤਾਬਕ ਸਿੰਗਾਪੁਰ ਨੈਸ਼ਨਲ ਸੈਂਟਰ ਫਾਰ ਇੰਫੈਕਸ਼ਨਸ ਡਿਜੀਜ਼ਿਜ਼ ਐਂਡ ਅਕੈਡਮੀ ਆਫ ਮੈਡੀਸਨ ਦੀ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਹੈ।
Photo
ਹੁਣ ਤੱਕ ਇਹ ਸਮਝਿਆ ਜਾਂਦਾ ਰਿਹਾ ਹੈ ਕਿ ਜੇਕਰ ਕੋਰੋਨਾ ਮਰੀਜ਼ ਹੁਣ ਤੱਕ ਪਾਜ਼ੀਟਿਵ ਹੈ, ਕੋਰੋਨਾ ਸੰਕਰਮਣ ਫੈਲਾਅ ਸਕਦੇ ਹਨ। ਉੱਥੇ ਹੀ ਖੋਜ ਨੇ ਇਹ ਵੀ ਕਿਹਾ ਹੈ ਕਿ ਲੱਛਣ ਦਿਖਣ ਦੇ 2 ਦਿਨ ਪਹਿਲਾਂ ਤੋਂ ਕੋਰੋਨਾ ਮਰੀਜ਼ ਸੰਕਰਮਣ ਫੈਲਾਅ ਸਕਦੇ ਹਨ।
Photo
ਵਿਗਿਆਨਕਾਂ ਨੇ ਕਿਹਾ ਹੈ ਕਿ ਸਟਡੀ ਦੌਰਾਨ ਦੇਖਿਆ ਗਿਆ ਕਿ ਕੋਰੋਨਾ ਮਰੀਜਾਂ ਵਿਚ ਲੱਛਣ ਦਿਖਣ ਤੋਂ 7 ਤੋਂ 10 ਦਿਨ ਬਾਅਦ ਸੰਕਰਮਣ ਫੈਲਾਉਣ ਦੀ ਸਮਰੱਥਾ ਹੁੰਦੀ ਹੈ। ਸਿੰਗਾਪੁਰ ਨੈਸ਼ਨਲ ਸੈਂਟਰ ਫਾਰ ਇੰਫੈਕਸ਼ਨਸ ਡਿਜ਼ੀਜ਼ਿਜ਼ ਨੇ ਕਰੀਬ 73 ਕੋਰੋਨਾ ਮਰੀਜਾਂ 'ਤੇ ਸਟਡੀ ਕੀਤੀ, ਜਿਸ ਦੌਰਾਨ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੀ।
Photo
ਵਿਗਿਆਨਕਾਂ ਨੇ ਕਿਹਾ ਕਿ ਇਹ ਦੇਖਿਆ ਗਿਆ ਕਿ 11 ਦਿਨ ਬਾਅਦ ਕੋਰੋਨਾ ਵਾਇਰਸ ਨੂੰ ਆਈਸੋਲੇਟ ਜਾਂ Cultured ਨਹੀਂ ਕੀਤਾ ਜਾ ਸਕਦਾ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਦੋ ਵਾਰ ਨੈਗੇਟਿਵ ਟੈਸਟ ਆਉਣ ਤੋਂ ਬਾਅਦ ਹੀ ਡਾਕਟਰ ਇਹ ਮੰਨਦੇ ਹਨ ਕਿ ਕੋਰੋਨਾ ਮਰੀਜ਼ ਠੀਕ ਹੋ ਗਏ।
Photo
ਹਾਲਾਂਕਿ ਸਿੰਗਾਪੁਰ ਵਿਚ ਕੀਤੀ ਗਈ ਸਟੱਡੀ ਦਾ ਸੈਂਪਲ ਸਾਈਜ਼ ਛੋਟਾ ਸੀ ਪਰ ਨਵੀਂ ਜਾਣਕਾਰੀ ਡਾਕਟਰਾਂ ਲਈ ਮਹੱਤਵਪੂਰਨ ਹੋ ਸਕਦੀ ਹੈ। ਸਿੰਗਪੁਰ ਦੇ NCID ਦੀ ਕਾਰਜਕਾਰੀ ਨਿਰਦੇਸ਼ਕ ਲਿਓ ਯੀ ਸਿਨ ਨੇ ਸਟ੍ਰੇਟ ਟਾਈਮਜ਼ ਨੇ ਕਿਹਾ ਕਿ ਸੈਂਪਲ ਸਾਈਜ਼ ਛੋਟਾ ਹੋਣ ਦੇ ਬਾਵਜੂਦ ਨਵੀਂ ਜਾਣਕਾਰੀ ਨੂੰ ਲੈ ਕੇ ਭਰੋਸੇਯੋਗ ਹੈ।