Lok Sabha Election Phase 6 Voting: 6 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਵੋਟਿੰਗ; ਸਿਆਸੀ ਦਿੱਗਜਾਂ ਨੇ ਪਾਈ ਵੋਟ
Published : May 25, 2024, 7:24 am IST
Updated : May 25, 2024, 9:11 am IST
SHARE ARTICLE
Lok Sabha Election 2024 Phase 6 Voting
Lok Sabha Election 2024 Phase 6 Voting

ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਨੇ ਦਿੱਲੀ ਵਿਚ ਅਪਣੀ ਵੋਟ ਦਾ ਇਸਤੇਮਾਲ ਕੀਤਾ।

Lok Sabha Election 2024 Phase 6 Voting: ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਸਨਿਚਰਵਾਰ ਨੂੰ ਹਰਿਆਣਾ ਦੀਆਂ ਸਾਰੀਆਂ 10 ਅਤੇ ਦਿੱਲੀ ਦੀਆਂ 7 ਸੀਟਾਂ ਸਮੇਤ 6 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਇਸ ਪੜਾਅ ’ਚ 11 ਕਰੋੜ ਤੋਂ ਵੱਧ ਵੋਟਰ 889 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ ਵੀ ਸਨਿਚਰਵਾਰ ਨੂੰ ਵੋਟਿੰਗ ਹੋ ਰਹੀ ਹੈ। 

Hardeep Puri and his wife casts voteHardeep Puri and his wife casts vote

ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਨੇ ਦਿੱਲੀ ਵਿਚ ਅਪਣੀ ਵੋਟ ਦਾ ਇਸਤੇਮਾਲ ਕੀਤਾ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਮਨੋਹਰ ਲਾਲ ਖੱਟਰ ਨੇ ਕਰਨਾਲ ਦੇ ਇਕ ਬੂਥ 'ਤੇ ਅਪਣੀ ਵੋਟ ਪਾਈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਪੁਰੀ ਨੇ ਦਿੱਲੀ ਵਿਚ ਵੋਟ ਪਾਈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਉਨ੍ਹਾਂ ਦੀ ਪਤਨੀ ਸੁਮਨ ਸੈਣੀ ਨੇ ਅਪਣੇ ਜੱਦੀ ਪਿੰਡ ਮਿਰਜ਼ਾਪੁਰ (ਨਰਾਇਣਗੜ੍ਹ) ਵਿਚ ਵੋਟ ਭੁਗਤਾਈ। ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭੁਗਤਾਈ ਵੋਟ। ਭਾਰਤ ਦੇ ਸਾਬਕਾ ਕ੍ਰਿਕੇਟਰ ਅਤੇ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਵੀ ਅਪਣੀ ਵੋਟ ਦੀ ਇਸਤੇਮਾਲ ਕੀਤਾ ਤੇ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ।

Haryana CM and His wife cast their voteHaryana CM and His wife cast their vote

ਚੋਣ ਕਮਿਸ਼ਨ ਨੇ ਸ਼ੁਕਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਭਾਰਤੀ ਮੌਸਮ ਵਿਭਾਗ ਨੇ ਚੋਣਾਂ ਵਾਲੇ ਹਲਕਿਆਂ ’ਚ ਚੱਕਰਵਾਤ ਦਾ ਕੋਈ ਮਾੜਾ ਪ੍ਰਭਾਵ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਬਿਆਨ ’ਚ ਇਸ ਸਬੰਧ ’ਚ ਕੋਈ ਵੇਰਵਾ ਨਹੀਂ ਦਿਤਾ ਗਿਆ। ਛੇਵੇਂ ਪੜਾਅ ’ਚ ਓਡੀਸ਼ਾ ਦੀਆਂ ਕੁੱਝ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੇ ਨਾਲ-ਨਾਲ ਪਛਮੀ ਬੰਗਾਲ ਦੀਆਂ ਕੁੱਝ ਸੰਸਦੀ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ। 

S Jaishankar Cast his Vote
S Jaishankar Cast his Vote

ਛੇਵੇਂ ਪੜਾਅ ’ਚ ਸੰਬਲਪੁਰ (ਓਡੀਸ਼ਾ) ਤੋਂ ਧਰਮਿੰਦਰ ਪ੍ਰਧਾਨ (ਭਾਜਪਾ), ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ ਅਤੇ ਕਾਂਗਰਸ ਦੇ ਕਨ੍ਹਈਆ ਕੁਮਾਰ, ਸੁਲਤਾਨਪੁਰ (ਉੱਤਰ ਪ੍ਰਦੇਸ਼) ਤੋਂ ਮੇਨਕਾ ਗਾਂਧੀ (ਭਾਜਪਾ), ਅਨੰਤਨਾਗ-ਰਾਜੌਰੀ (ਜੰਮੂ-ਕਸ਼ਮੀਰ) ਤੋਂ ਮਹਿਬੂਬਾ ਮੁਫਤੀ (ਪੀ.ਡੀ.ਪੀ.), ਤਾਮਲੁਕ (ਪਛਮੀ ਬੰਗਾਲ) ਤੋਂ ਅਭਿਜੀਤ ਗੰਗੋਪਾਧਿਆਏ, ਕਰਨਾਲ ਤੋਂ ਮਨੋਹਰ ਲਾਲ ਖੱਟਰ, ਕੁਰੂਕਸ਼ੇਤਰ ਤੋਂ ਨਵੀਨ ਜਿੰਦਲ ਅਤੇ ਗੁਰੂਗ੍ਰਾਮ ਸੀਟ ਤੋਂ ਰਾਓ ਇੰਦਰਜੀਤ ਸਿੰਘ ਸ਼ਾਮਲ ਹਨ। 

ਇਸ ਪੜਾਅ ’ਚ 11.13 ਕਰੋੜ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ। ਇਨ੍ਹਾਂ ’ਚ 5.84 ਕਰੋੜ ਮਰਦ, 5.29 ਕਰੋੜ ਔਰਤਾਂ ਅਤੇ 5,120 ‘ਤੀਜਾ ਲਿੰਗ’ ਵੋਟਰ ਸ਼ਾਮਲ ਹਨ। ਬਾਕੀ 57 ਸੀਟਾਂ ਲਈ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਹੁਣ ਤਕ 25 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 428 ਸੀਟਾਂ ’ਤੇ ਵੋਟਿੰਗ ਹੋ ਚੁਕੀ ਹੈ। 

(For more Punjabi news apart from Lok Sabha Election 2024 Phase 6 Voting news, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement