ਭੁੱਖ ਦੇ ਮਾਮਲੇ 'ਚ ਮਾਮਲੇ 'ਚ 119 ਵਿਚੋਂ ਭਾਰਤ 100ਵੇਂ ਸਥਾਨ 'ਤੇ
Published : Jun 25, 2018, 12:25 pm IST
Updated : Jun 25, 2018, 12:25 pm IST
SHARE ARTICLE
hunger child
hunger child

ਭਾਰਤ ਵਿਚ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਫਿਰ ਭਾਜਪਾ ਦੀ, ਸਾਰੇ ਨੇਤਾ ਲਗਾਤਾਰ ਦੇਸ਼ ਵਿਚ ਤਰੱਕੀ ਅਤੇ ਵਿਕਾਸ ਦੇ ਲੰਬੇ ਲੰਬੇ ਦਾਅਵੇ ਕਰਦੇ ਰਹੇ ਹਨ...

ਨਵੀਂ ਦਿੱਲੀ : ਭਾਰਤ ਵਿਚ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਫਿਰ ਭਾਜਪਾ ਦੀ, ਸਾਰੇ ਨੇਤਾ ਲਗਾਤਾਰ ਦੇਸ਼ ਵਿਚ ਤਰੱਕੀ ਅਤੇ ਵਿਕਾਸ ਦੇ ਲੰਬੇ ਲੰਬੇ ਦਾਅਵੇ ਕਰਦੇ ਰਹੇ ਹਨ ਪਰ ਸੱਚਾਈ ਕੁੱਝ ਹੋਰ ਹੀ ਬਿਆਨ ਕਰਦੀ ਹੈ। ਵੱਖ-ਵੱਖ ਸੰਸਾਰਕ ਸੰਗਠਨਾਂ ਦੇ ਸਮੇਂ-ਸਮੇਂ 'ਤੇ ਹੋਣ ਵਾਲੇ ਅਧਿਐਨਾਂ ਅਤੇ ਰਿਪੋਰਟਾਂ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਰਹੀ ਹੈ। ਇਸ ਦੇ ਬਾਵਜੂਦ ਨਾ ਤਾਂ ਸਰਕਾਰ ਅਤੇ ਨੇਤਾਵਾਂ ਦਾ ਚਰਿੱਤਰ ਬਦਲਦਾ ਹੈ ਅਤੇ ਨਾ ਹੀ ਉਨ੍ਹਾਂ ਵਾਅਦਿਆਂ ਨੂੰ ਹਕੀਕਤ ਵਿਚ ਬਦਲਣ ਦੀ ਦਿਸ਼ਾ ਵਿਚ ਕੋਈ ਠੋਸ ਪਹਿਲ ਹੁੰਦੀ ਹੈ। 

Indian hunger childIndian hunger childਅਜਿਹੀਆਂ ਰਿਪੋਰਟਾਂ ਆਉਣ ਤੋਂ ਬਾਅਦ ਕੁੱਝ ਦਿਨਾਂ ਤਕ ਸਰਗਰਮੀ ਰਹਿੰਦੀ ਹੈ ਪਰ ਉਸ ਤੋਂ ਬਾਅਦ ਫਿਰ ਪਹਿਲਾਂ ਵਾਂਗ ਸਭ ਕੁੱਝ ਹੀ ਲਾਈਨ ਵਿਚ ਚੱਲਣ ਲਗਦਾ ਹੈ। ਕੁੱਝ ਮਹੀਨੇ ਪਹਿਲਾਂ ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ ਨੇ ਭਾਰਤ ਦੀ ਵਿਕਾਸ ਦਰ ਵਿਚ ਗਿਰਾਵਟ ਦਾ ਦਾਅਵਾ ਕੀਤਾ ਸੀ। ਉਸ ਤੋਂ ਬਾਅਦ ਹੁਣ ਸੰਸਾਰਕ ਭੁੱਖ ਸੂਚਕਅੰਕ ਵਿਚ ਦੇਸ਼ ਦੇ 100ਵੇਂ ਸਥਾਨ 'ਤੇ ਹੋਣ ਦੇ ਸ਼ਰਮਨਾਕ ਖ਼ੁਲਾਸੇ ਨੇ ਵਿਕਾਸ ਅਤੇ ਤਰੱਕੀ ਦੀ ਅਸਲੀ ਤਸਵੀਰ ਪੇਸ਼ ਕਰ ਦਿਤੀ ਹੈ। 

Indian hunger childIndian hunger childਵਾਸ਼ਿੰਗਟਨ ਸਥਿਤ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਲੋਂ ਸੰਸਾਰਕ ਭੁੱਖ ਸੂਚਕਅੰਕ 'ਤੇ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਦੁਨੀਆ ਦੇ 119 ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖ ਦੇ ਮਾਮਲੇ ਵਿਚ ਭਾਰਤ 100ਵੇਂ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਭਾਰਤ 97ਵੇਂ ਸਥਾਨ 'ਤੇ ਸੀ। ਭਾਵ ਇਸ ਮਾਮਲੇ ਵਿਚ ਸਾਲ ਭਰ ਦੌਰਾਨ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜੀ ਹੈ।

poor childpoor childਗਲੋਬਲ ਇੰਡੈਕਸ ਦੀ ਰਿਪੋਰਟ ਮੁਤਾਬਕ ਭਾਰਤ ਭੁੱਖਮਰੀ ਨਾਲ ਨਿਪਟਣ ਵਿਚ ਉਤਰ ਕੋਰੀਆ, ਬੰਗਲਾਦੇਸ਼ ਅਤੇ ਇਰਾਕ ਤੋਂ ਵੀ ਪਿੱਛੇ ਹੈ। ਇਸ ਸਾਲ ਭਾਰਤ ਨੂੰ 100ਵਾਂ ਸਥਾਨ ਮਿਲਿਆ ਹੈ, ਪਿਛਲੇ ਸਾਲ ਇਹ 97ਵੇਂ ਸਥਾਨ 'ਤੇ ਸੀ। ਇਸ ਮਾਮਲੇ ਵਿਚ ਭਾਰਤ ਉਤਰੀ ਕੋਰੀਆ, ਇਰਾਕ ਅਤੇ ਬੰਗਲਾਦੇਸ਼ ਤੋਂ ਵੀ ਬਦਤਰ ਹਾਲਤ ਵਿਚ ਹੈ। ਰਿਪੋਰਟ ਵਿਚ 31.4 ਦੇ ਸਕੋਰ ਦੇ ਨਾਲ ਭਾਰਤ ਵਿਚ ਭੁੱਖਮਰੀ ਦੀ ਹਾਲਤ ਨੂੰ ਗੰਭੀਰ ਦੱਸਦੇ ਹੋਏ ਕਿਹਾ ਗਿਆ ਹੈ ਕਿ ਦੱਖਣ ਏਸ਼ੀਆ ਦੀ ਕੁੱਲ ਆਬਾਦੀ ਦੀ ਤਿੰਨ ਚੌਥਾਈ ਭਾਰਤ ਵਿਚ ਰਹਿੰਦੀ ਹੈ। 

Indian hunger childIndian hunger childਅਜਿਹੇ ਵਿਚ ਦੇਸ਼ ਦੀ ਹਾਲਤ ਦਾ ਪੂਰੇ ਦੱਖਣ ਏਸ਼ੀਆ ਦੇ ਹਾਲਾਤ 'ਤੇ ਅਸਰ ਪੈਣਾ ਸੁਭਾਵਿਕ ਹੈ। ਇਸ ਰਿਪੋਰਟ ਵਿਚ ਦੇਸ਼ ਦੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਵਧਦੀ ਗਿਣਤੀ 'ਤੇ ਵੀ ਡੂੰਘੀ ਚਿੰਤਾ ਜਤਾਈ ਗਈ ਹੈ। ਆਈਐਫਪੀਆਰਆਈ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਪੰਜ ਸਾਲ ਤਕ ਦੀ ਉਮਰ ਦੇ ਬੱਚਿਆਂ ਦੀ ਕੁੱਲ ਆਬਾਦੀ ਦਾ ਪੰਜਵਾਂ ਹਿੱਸਾ ਅਪਣੇ ਕੱਦ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ। ਇਸ ਦੇ ਨਾਲ ਹੀ ਇਕ ਤਿਹਾਈ ਤੋਂ ਵੀ ਜ਼ਿਆਦਾ ਬੱਚਿਆਂ ਦੀ ਲੰਬਾਈ ਆਮ ਨਾਲੋਂ ਘੱਟ ਹੈ। 

Indian hunger childIndian hunger childਰਿਪੋਰਟ ਮੁਤਾਬਕ ਭਾਰਤ ਵਿਚ ਤਸਵੀਰ ਵਿਰੋਧੀ ਹੈ। ਦੁਨੀਆ ਦਾ ਸਭ ਤੋਂ ਖ਼ੁਰਾਕ ਉਤਪਾਦਨ ਵਾਲਾ ਦੇਸ਼ ਹੋਣ ਦੇ ਨਾਲ ਹੀ ਉਸ ਦੇ ਮੱਥੇ 'ਤੇ ਦੁਨੀਆ ਵਿਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਆਬਾਦੀ ਦੇ ਮਾਮਲੇ ਵਿਚ ਵੀ ਦੂਜੇ ਨੰਬਰ 'ਤੇ ਹੋਣ ਦਾ ਧੱਬਾ ਲੱÎਗਿਆ ਹੈ। ਸੰਸਥਾ ਨੇ ਕਿਹਾ ਹੈ ਕਿ ਦੇਸ਼ ਵਿਚ ਵੱਡੇ ਪੱਧਰ 'ਤੇ ਰਾਸ਼ਟਰੀ ਪੋਸ਼ਣ ਪ੍ਰੋਗਰਾਮਾਂ ਦੇ ਬਾਵਜੂਦ ਸੋਕੇ ਅਤੇ ਢਾਂਚਾਗਤ ਕਮੀਆਂ ਦੀ ਵਜ੍ਹਾ ਨਾਲ ਦੇਸ਼ ਵਿਚ ਗਰੀਬਾਂ ਦੀ ਵੱਡੀ ਆਬਾਦੀ ਕੁਪੋਸ਼ਣ ਦੇ ਖ਼ਤਰੇ ਨਾਲ ਜੂਝ ਰਹੀ ਹੈ। 

Indian hunger childIndian hunger childਭੁੱਖ 'ਤੇ ਇਸ ਰਿਪੋਰਟ ਤੋਂ ਸਾਫ਼ ਹੈ ਕਿ ਸਾਰੀਆਂ ਯੋਜਨਾਵਾਂ ਦੇ ਐਲਾਨ ਦੇ ਬਾਵਜੂਦ ਜੇਕਰ ਦੇਸ਼ ਵਿਚ ਭੁੱਖ ਅਤੇ ਕੁਪੋਸ਼ਣ ਦੇ ਸ਼ਿਕਾਰ ਲਕਾਂ ਦੀ ਆਬਾਦੀ ਵਧ ਰਹੀ ਹੈ ਤਾਂ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਕਿਤੇ ਨਾ ਕਿਤੇ ਭਾਰੀ ਗੜਬੜੀਆਂ ਅਤੇ ਬੇਨਿਯਮੀਆਂ ਹਨ। ਜਨਤਕ ਵੰਡ ਪ੍ਰਣਾਲੀ ਅਤੇ ਮਿਡ ਡੇ ਮੀਲ ਪ੍ਰੋਗਰਾਮਾਂ ਦੇ ਬਾਵਜੂਦ ਨਾ ਤਾਂ ਭੁੱਖ ਮਿਟ ਰਹੀ ਹੈ ਅਤੇ ਨਾ ਹੀ ਕੁਪੋਸ਼ਣ 'ਤੇ ਪਾਬੰਦੀ ਲਗਾਉਣ ਵਿਚ ਕਾਮਯਾਬੀ ਮਿਲ ਰਹੀ ਹੈ।

hunger childhunger childਸਮਾਜ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਮੋਰਚੇ 'ਤੇ ਲਗਾਤਾਰ ਬਦਤਰ ਹੁੰਦੀ ਤਸਵੀਰ ਨੂੰ ਸੁਧਾਰਨ ਲਈ ਭੁੱਖ ਅਤੇ ਕੁਪੋਸ਼ਣ ਦੇ ਵਿਰੁਧ ਕਈ ਮੋਰਚਿਆਂ 'ਤੇ ਲੜਾਈ ਕਰਨੀ ਹੋਵੇਗੀ। ਇਨ੍ਹਾਂ ਵਿਚ ਪੀਡੀਐਸ ਦੇ ਤਹਿਤ ਲੋੜੀਂਦਾ ਅਨਾਜ ਅਤੇ ਚੌਲ ਮੁਹੱਈਆ ਕਰਵਾਉਣ ਤੋਂ ਇਲਾਵਾ ਬੱਚਿਆਂ ਅਤੇ ਮਾਵਾਂ ਲਈ ਪੋਸ਼ਣ 'ਤੇ ਅਧਾਰਤ ਯੋਜਨਾਵਾਂ ਦਾ ਬਿਹਤਰ ਤਰੀਕੇ ਨਾਲ ਲਾਗੂ ਕਰਨਾ, ਪੀਣ ਦਾ ਸਾਫ਼ ਪਾਣੀ, ਪਖ਼ਾਨਿਆਂ ਦੀ ਸਹੂਲਤ ਅਤੇ ਸਿਹਤ ਸੇਵਾਵਾਂ ਤਕ ਆਸਾਨ ਪਹੁੰਚ ਯਕੀਨੀ ਕਰਨਾ ਸ਼ਾਮਲ ਹੈ। 

Indian poor childIndian poor childਇਕ ਸਮਾਜ ਸ਼ਾਸਤਰੀ ਪ੍ਰੋਫੈਸਰ ਦੇਵੇਨ ਨਸਕਰ ਕਹਿੰਦੇ ਹਨ ਕਿ ਤਰੱਕੀ ਅਤੇ ਵਿਕਾਸ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਭੁੱਖ ਦੇ ਮੁੱਦੇ 'ਤੇ ਹੋਣ ਵਾਲੇ ਅਜਿਹੇ ਖ਼ੁਲਾਸਿਆਂ ਨਾਲ ਕੌਮਾਂਤਰੀ ਪੱਧਰ 'ਤੇ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ ਤਾਕਿ ਭੁੱਖ ਅਤੇ ਕੁਪੋਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ 'ਤੇ ਪ੍ਰਭਾਵੀ ਤਰੀਕੇ ਨਾਲ ਪਾਬੰਦੀ ਲਗਾਈ ਜਾ ਸਕੇ।

ਮਾਹਰਾਂ ਦਾ ਕਹਿਣਾ ਹੈ ਕਿ ਸਾਰੀਆਂ ਯੋਜਨਾਵਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕਰਨ ਦੇ ਨਾਲ ਹੀ ਦੇਸ਼ ਦੇ ਮੱਥੇ 'ਤੇ ਲੱਗੇ ਇਨ੍ਹਾਂ ਧੱਬਿਆਂ ਨੂੰ ਧੋਣ ਦੇ ਲਈ ਰਾਜਨੀਤਕ ਇੱਛਾ ਸ਼ਕਤੀ ਵੀ ਜ਼ਰੂਰੀ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement