
ਬਿਹਾਰ ਅਤੇ ਝਾਰਖੰਡ ਦੀਆਂ ਅਬਰਕ ਮਾਈਨਾਂ ਵਾਲੇ ਜ਼ਿਲ੍ਹਿਆਂ ਵਿਚ ਛੇ ਤੋਂ 14 ਸਾਲ ਦੇ ਕਰੀਬ ਪੰਜ ਹਜ਼ਾਰ ਬੱਚੇ ਸਕੂਲੀ ਸਿੱਖਿਆ ਤੋਂ ਦੂਰ ਹਨ।
ਨਵੀਂ ਦਿੱਲੀ: ਬਿਹਾਰ ਅਤੇ ਝਾਰਖੰਡ ਦੀਆਂ ਅਬਰਕ ਮਾਇਨਾਂ ਵਾਲੇ ਜ਼ਿਲ੍ਹਿਆਂ ਵਿਚ ਛੇ ਤੋਂ 14 ਸਾਲ ਦੇ ਕਰੀਬ ਪੰਜ ਹਜ਼ਾਰ ਬੱਚੇ ਸਕੂਲੀ ਸਿੱਖਿਆ ਤੋਂ ਦੂਰ ਹਨ। ਕੁਝ ਬੱਚਿਆਂ ਨੇ ਪਰਿਵਾਰ ਦੀ ਆਮਦਨ ਬਣਾਉਣ ਲਈ ਬਾਲ ਮਜ਼ਦੂਰੀ ਸ਼ੁਰੂ ਕਰ ਦਿੱਤੀ ਹੈ। ਇਹ ਖ਼ੁਲਾਸਾ ਇਕ ਸਰਕਾਰੀ ਰਿਪੋਰਟ ਵਿਚ ਹੋਇਆ ਹੈ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਨੇ ਇਹ ਸਰਵੇਖਣ ਭਾਰਤ ਵਿਚ ਕਾਰਜਕਾਰੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਦੀ ਰਿਪੋਰਟ ਤੋਂ ਬਾਅਦ ਕੀਤਾ ਹੈ।
Child labour
ਇਸ ਵਿਚ ਕਿਹਾ ਗਿਆ ਸੀ ਕਿ ਬਿਹਾਰ ਅਤੇ ਝਾਰਖੰਡ ਦੀਆਂ ਮਾਇਨਾਂ ਵਿਚ 22,00 ਬਾਲ ਮਜ਼ਦੂਰ ਕੰਮ ਕਰ ਰਹੇ ਹਨ। ਐਨਸੀਪੀਸੀਆਰ ਦੇ ਸਰਵੇਖਣ ਵਿਚ ਪਾਇਆ ਗਿਆ ਕਿ ਅਬਰਕ ਮਾਇਨਾਂ ਵਾਲੇ ਇਲਾਕਿਆਂ ਵਿਚ ਬੱਚਿਆਂ ਲਈ ਮੌਕਿਆਂ ਦੀ ਕਮੀ ਹੈ। ਇਹਨਾਂ ਬੱਚਿਆਂ ਨੇ ਪਰਿਵਾਰ ਦੀ ਆਮਦਨ ਵਧਾਉਣ ਲਈ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਸਰਵੇਖਣ ਝਾਰਖੰਡ ਦੇ ਕੋਡਰਮਾ ਅਤੇ ਗਿਰੀਡੀਹ ਅਤੇ ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਕੀਤਾ ਗਿਆ। ਐਨਸੀਪੀਆਰ ਨੇ ਕਿਹਾ ਕਿ ਸਰਵੇਖਣ ਮੁਤਾਬਕ ਝਾਰਖੰਡ ਦੇ ਇਹਨਾਂ ਇਲਾਕਿਆਂ ਵਿਚ ਛੇ ਤੋਂ 14 ਸਾਲ ਦੇ 4,545 ਬੱਚੇ ਸਕੂਲ ਨਹੀਂ ਜਾਂਦੇ ।
National Commission for Protection of Child Rights
ਝਾਰਖੰਡ ਅਤੇ ਬਿਹਾਰ ਦੇ ਇਹਨਾਂ ਇਲਾਕਿਆਂ ਵਿਚ ਬੱਚਿਆਂ ਦੀ ਸਿੱਖਿਆ ਅਤੇ ਸਿਹਤ ‘ਤੇ ਕੀਤੇ ਗਏ ਸਰਵੇਖਣ ਮੁਤਾਬਕ ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਵੀ ਇਸ ਉਮਰ ਦੇ 649 ਬੱਚੇ ਸਕੂਲ ਨਹੀਂ ਜਾਂਦੇ। ਅਧਿਕਾਰੀਆਂ ਨੇ ਦੱਸਿਆ ਕਿ ਅਬਰਕ ਦੇ ਟੁਕੜੇ ਵੇਚਣ ਕੇ ਹੋਣ ਵਾਲੀ ਆਮਦਨ ਨਾਲ ਇਲਾਕੇ ਦੇ ਕਈ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ। ਉਹਨਾਂ ਦੱਸਿਆ ਕਿ ਪਰਿਵਾਰਾਂ ਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਸਕੂਲ ਭੇਜਣ ਦਾ ਕੋਈ ਫਾਇਦਾ ਨਹੀਂ ਹੈ ਅਤੇ ਇਸ ਦੀ ਬਜਾਏ ਉਹ ਬੱਚਿਆਂ ਤੋਂ ਅਬਰਕ ਇਕੱਠੇ ਕਰਾਉਣ ਅਤੇ ਵੇਚਣ ਨੂੰ ਪਹਿਲ ਦਿੰਦੇ ਹਨ।
Over 5,000 children abandon education in mica mines of Jharkhand
ਜ਼ਿਕਰਯੋਗ ਹੈ ਕਿ ਭਾਰਤ ਅਬਰਕ ਦੇ ਸਭ ਤੋਂ ਵੱਡੇ ਉਤਪਾਦਕਾਂ ਵਿਚੋਂ ਇਕ ਹੈ ਅਤੇ ਝਾਰਖੰਡ ਅਤੇ ਬਿਹਾਰ ਦੇਸ਼ ਦੇ ਪ੍ਰਮੁੱਖ ਅਬਰਕ ਉਤਪਾਦਕ ਸੂਬੇ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਝਾਰਖੰਡ ਅਤੇ ਬਿਹਾਰ ਦੇ ਅਬਰਕ ਮਾਈਨਿੰਗ ਇਲਾਕਿਆਂ ਵਿਚ ਪ੍ਰਸ਼ਾਸਨ ਨੂੰ ਬਾਲ ਮਜ਼ਦੂਰੀ ਖ਼ਤਮ ਕਰਨ ਲਈ ਖ਼ਾਸ ਮੁਹਿੰਮ ਚਲਾਉਣੀ ਚਾਹੀਦੀ ਹੈ।
Over 5,000 children abandon education in mica mines of Jharkhand
ਐਨਸੀਪੀਸੀਆਰ ਨੇ ਇਨ੍ਹਾਂ ਖੇਤਰਾਂ ਵਿੱਚ ਬੱਚਿਆਂ ਦੇ ਕੁਪੋਸ਼ਣ ਦੇ ਮੁੱਦੇ ਉੱਤੇ ਵੀ ਧਿਆਨ ਦਿਵਾਇਆ। ਸਰਵੇਖਣ ਮੁਤਾਬਕ ਗਿਰਿਹੀਡ ਅਤੇ ਕੋਡਰਮਾ ਦੀਆਂ 14 ਅਤੇ 19 ਫੀਸਦੀ ਬਸਤੀਆਂ ਵਿਚ ਕੁਪੋਸ਼ਣ ਦੇ ਮਾਮਲੇ ਦਰਜ ਕੀਤੇ ਗਏ। ਬਿਹਾਰ ਦੇ ਨਵਾਦਾ ਦੀਆਂ 69 ਫੀਸਦੀ ਬਸਤੀਆਂ ਵਿਚ ਕੁਪੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।