
ਸਟੰਟ ਤਾਂ ਤੁਸੀਂ ਇੱਕ ਤੋਂ ਵਧਕੇ ਇੱਕ ਦੇਖੇ ਹੋਵੋਗੇ ਪਰ ਆਟੋ ਰਿਕਸ਼ਾ ਚਾਲਕ ਦੁਆਰਾ ਪਹੀਏ ਦਾ ਇਹ ਅਨੋਖਾ ਸਟੰਟ ਪਹਿਲੀ ਵਾਰ ਦੇਖਿਆ ਹੋਵੇਗਾ।
ਨਵੀਂ ਦਿੱਲੀ : ਸਟੰਟ ਤਾਂ ਤੁਸੀਂ ਇੱਕ ਤੋਂ ਵਧਕੇ ਇੱਕ ਦੇਖੇ ਹੋਵੋਗੇ ਪਰ ਆਟੋ ਰਿਕਸ਼ਾ ਚਾਲਕ ਦੁਆਰਾ ਪਹੀਏ ਦਾ ਇਹ ਅਨੋਖਾ ਸਟੰਟ ਪਹਿਲੀ ਵਾਰ ਦੇਖਿਆ ਹੋਵੇਗਾ। ਜੀ ਹਾਂ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਆਟੋ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੇ ਲੋਕਾਂ ਦਾ ਰਿਐਕਸ਼ਨ ਕੁਝ ਹਟਕੇ ਹੈ।
Auto driver changes tyrer
ਕਈ ਲੋਕ ਇਸ ਅਜੀਬੋ - ਗਰੀਬ ਸਟੰਟ ਨੂੰ ਜੇਮਸ ਬਾਂਡ ਦੇ ਸਟਾਇਲ ਵਾਲੇ ਸਟੰਟ ਨਾਲ ਜੋੜ ਰਹੇ ਹਨ ਤਾਂ ਕੁਝ ਲੋਕ ਇਸ ਸਟੰਟ ਨੂੰ ਜਾਨ ਲਈ ਖ਼ਤਰਾ ਦੱਸ ਰਹੇ ਹਨ। 19 ਸਤੰਬਰ ਨੂੰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਹਿਲੀ ਵਾਰ ਦੇਖਿਆ ਗਿਆ ਹੈ। ਇਸ ਵੀਡੀਓ 'ਤੇ ਹੁਣ ਤੱਕ ਹਜ਼ਾਰਾਂ ਲੋਕਾਂ ਦੇ ਲਾਈਕ ਅਤੇ ਸ਼ੇਅਰ ਆ ਚੁੱਕੇ ਹਨ।
Auto driver changes tyrer
ਇਸ ਵੀਡੀਓ ਦੀ ਸ਼ੁਰੂਆਤ 'ਚ ਕਿਸੇ ਸੜਕ 'ਤੇ ਇੱਕ ਪੀਲੇ ਰੰਗ ਦਾ ਪੁਰਾਣਾ ਆਟੋ ਰਿਕਸ਼ਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਸਟੰਟ ਵਾਲਾ ਵੀਡੀਓ ਕਿਸ ਜਗ੍ਹਾ ਸ਼ੂਟ ਕੀਤਾ ਗਿਆ ਹੈ ਇਸ ਬਾਰੇ 'ਚ ਤਾਂ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਪਰ ਵੀਡੀਓ ਦੇਖਕੇ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਆਟੋ ਕਾਫ਼ੀ ਪੁਰਾਣਾ ਹੈ।
Auto driver changes tyrer
ਇਸਦੇ ਕੁਝ ਹੀ ਸੈਕਿੰਡ ਬਾਅਦ ਚਾਲਕ ਆਟੋ ਨੂੰ ਮੋੜ ਲੈਂਦਾ ਹੈ ਅਤੇ ਆਟੋ ਦਾ ਸੱਜਾ ਪਹੀਆ ਹਵਾ 'ਚ 'ਤੇ ਉਠ ਜਾਂਦਾ ਹੈ ਪਰ ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਅਜਿਹੀ ਹਾਲਤ ਵਿੱਚ ਵੀ ਆਟੋ ਪੂਰੀ ਤਰ੍ਹਾਂ ਨਾਲ ਕਾਬੂ ਵਿੱਚ ਰਹਿੰਦਾ ਹੈ ਅਤੇ ਇੱਕ ਆਦਮੀ ਚਲਦੇ ਹੋਏ ਆਟੋ ਤੋਂ ਬਹਾਰ ਨਿਕਲਦਾ ਹੈ ਇਸਦੇ ਨਾਲ ਹੀ ਉਹ ਉੱਪਰ ਉੱਠੇ ਪਹੀਏ ਦੀ ਬੋਲਟ ਖੋਲ੍ਹਣਾ ਸ਼ੁਰੂ ਕਰ ਦਿੰਦਾ ਹੈ ਅਤੇ ਦੇਖਦੇ ਹੀ ਦੇਖਦੇ ਆਦਮੀ ਸੱਜੇ ਪਹੀਏ ਨੂੰ ਖੋਲ ਕੇ ਬਹਾਰ ਵੀ ਕੱਢ ਦਿੰਦਾ ਹੈ।
Auto driver changes tyrer
ਇਸਦੇ ਪਿੱਛੇ ਦੂਜੀ ਲਾਈਨ 'ਚ ਇੱਕ ਹੋਰ ਆਟੋ ਰਿਕਸ਼ਾ ਆਉਂਦਾ ਹੈ। ਉਸ ਆਟੋ 'ਚ ਬੈਠੇ ਸ਼ਖਸ ਦੇ ਕੋਲ ਇੱਕ ਸਪੇਅਰ ਵਹੀਲ ਹੁੰਦਾ ਹੈ ਅਤੇ ਕੋਲ ਆਉਂਦੇ ਹੀ ਉਹ ਪਹਿਲਾਂ ਆਟੋ ਵਿੱਚ ਬੈਠੇ ਵਿਅਕਤੀ ਨੂੰ ਪਹੀਆ ਦੇ ਦਿੰਦਾ ਹੈ ਅਤੇ ਖੋਲ੍ਹਿਆ ਹੋਇਆ ਪਹੀਆ ਆਪਣੇ ਕੋਲ ਰੱਖ ਲੈਂਦਾ ਹੈ। ਇਸ ਤੋਂ ਬਾਅਦ ਪਹਿਲਾਂ ਆਟੋ 'ਚ ਬੈਠਾ ਹੋਇਆ ਵਿਅਕਤੀ ਨਵੇਂ ਪਹੀਏ ਨੂੰ ਵਾਪਸ ਆਟੋ 'ਚ ਫਿੱਟ ਕਰ ਦਿੰਦਾ ਹੈ। ਇਸ ਤੋਂ ਬਾਅਦ ਆਟੋ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਉਸੇ ਹਾਲਤ 'ਚ ਆਪਣੀ ਰਫ਼ਤਾਰ ਫੜ ਲੈਂਦਾ ਹੈ।
I’ve seen a lot of tyres being changed.......but this one is James Bond style !
— Harsh Goenka (@hvgoenka) September 22, 2019
pic.twitter.com/jhKGqVydiS
ਉਂਜ ਆਟੋ ਚਾਲਕ ਦੁਆਰਾ ਕੀਤਾ ਗਿਆ ਅਜਿਹਾ ਕਰਨਾਮਾ ਭਲੇ ਹੀ ਸਟੰਟ ਕਿਉਂ ਨਾ ਸੀ ਪਰ ਅਜਿਹਾ ਕਰਨਾ ਕਿਸੇ ਖਤਰੇ ਤੋਂ ਘੱਟ ਵੀ ਨਹੀਂ ਹੈ। ਇਸ ਸਟੰਟ ਦੇ ਚੱਕਰ 'ਚ ਆਟੋ ਚਾਲਕ ਤਾਂ ਜਖ਼ਮੀ ਹੋ ਹੀ ਸਕਦਾ ਸੀ ਇਸਦੇ ਨਾਲ ਹੀ ਸੜਕ 'ਤੇ ਚੱਲ ਰਹੇ ਬਾਕੀ ਵਾਹਨਾਂ ਨੂੰ ਵੀ ਖ਼ਤਰਾ ਸੀ। ਕਿਉਂਕਿ ਇਸ ਤਰ੍ਹਾਂ ਦੇ ਸਟੰਟ ਸੜਕ 'ਤੇ ਕਰਨਾ ਆਪਣੇ ਨਾਲ - ਨਾਲ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਰਗਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ