
ਅਹਿਮਦ ਪਟੇਲ ਦੇ ਦੇਹਾਂਤ 'ਤੇ ਪੀਐਮ ਮੋਦੀ, ਸੋਨੀਆ ਗਾਂਧੀ ਤੇ ਰਾਸ਼ਟਰਪਤੀ ਕੋਵਿੰਦ ਨੇ ਜਤਾਇਆ ਦੁੱਖ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਟਵੀਟ ਕੀਤਾ, ''ਅਹਿਮਦ ਪਟੇਲ ਦੇ ਦੇਹਾਂਤ ਤੋਂ ਦੁਖੀ ਹਾਂ। ਉਹਨਾਂ ਨੇ ਜਨਤਕ ਜੀਵਨ 'ਚ ਲੰਬੇ ਸਮੇਂ ਤੱਕ ਸਮਾਜ ਦੀ ਸੇਵਾ ਕੀਤੀ। ਅਪਣੀ ਤੀਖਣ ਬੁੱਧੀ ਲਈ ਜਾਣੇ ਜਾਣ ਵਾਲੇ ਸ਼੍ਰੀ ਪਟੇਲ ਦੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।''
Saddened by the demise of Ahmed Patel Ji. He spent years in public life, serving society. Known for his sharp mind, his role in strengthening the Congress Party would always be remembered. Spoke to his son Faisal and expressed condolences. May Ahmed Bhai’s soul rest in peace.
— Narendra Modi (@narendramodi) November 25, 2020
ਪੀਐਮ ਮੋਦੀ ਨੇ ਅੱਗੇ ਲਿਖਿਆ, 'ਉਹਨਾਂ ਦੇ ਬੇਟੇ ਫੈਜ਼ਲ ਨਾਲ ਗੱਲ ਕੀਤੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅਹਿਮਦ ਭਾਈ ਦੀ ਆਤਮਾ ਨੂੰ ਸ਼ਾਂਤੀ ਮਿਲੇ'। ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਉਹਨਾਂ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਾਂਗਰਸ ਨੇਤਾ ਅਹਿਮਦ ਪਟੇਲ ਦੇ ਦੇਹਾਂਤ ਦੀ ਸੂਚਨਾ ਤੋਂ ਦੁਖੀ ਹਾਂ।
Distressed to know that veteran Congress leader Ahmed Patel is no more. An astute Parliamentarian, Shri Patel combined the skills of a strategist and the charm of a mass leader. His amiability won him friends across party lines. My condolences to his family and friends.
— President of India (@rashtrapatibhvn) November 25, 2020
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅਹਿਮਦ ਪਟੇਲ ਦੇ ਦੇਹਾਂਤ 'ਤੇ ਕਿਹਾ ਕਿ ਉਹਨਾਂ ਨੇ ਇਕ ਸਹਿਯੋਗੀ ਗੁਆ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ।
Ahmed Patel
ਸੋਨੀਆ ਗਾਂਧੀ ਨੇ ਕਿਹਾ, 'ਮੈਂ ਇਕ ਵਫਾਦਾਰ ਸਹਿਯੋਗੀ ਗੁਆ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ। ਉਹਨਾਂ ਦੀ ਇਮਾਨਦਾਰੀ, ਸਮਰਪਣ ਤੇ ਕਰਤੱਵ, ਹਮੇਸ਼ਾ ਮਦਦ ਕਰਨ ਦੀ ਕੋਸ਼ਿਸ਼, ਉਦਾਰਤਾ ਵਰਗੇ ਗੁਣ ਸਨ, ਜੋ ਉਹਨਾਂ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੇ ਸਨ।
Ahmed patel and Sonia gandhi
ਦੱਸ ਦਈਏ ਕਿ ਕਾਂਗਰਸ ਨੇਤਾ ਅਹਿਮਦ ਪਟੇਲ ਦਾ ਬੁੱਧਵਾਰ ਤੜਕੇ 3.30 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਕਾਂਗਰਸ ਦੇ ਚਾਣਕਿਆ ਕਹੇ ਜਾਣ ਵਾਲੇ ਅਹਿਮਦ ਪਟੇਲ ਦੇ ਦੇਹਾਂਤ 'ਤੇ ਕਾਂਗਰਸ ਪਾਰਟੀ ਵਿਚ ਸੋਗ ਦੀ ਲਹਿਰ ਹੈ। ਉਹਨਾਂ ਦੇ ਦੇਹਾਂਤ 'ਤੇ ਕਈ ਸਿਆਸੀ ਦਿੱਗਜ਼ਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।