
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਕਿਹਾ, "ਤੇਜਸ ਦੀ ਸਫਲਤਾਪੂਰਵਕ ਉਡਾਣ ਭਰੀ।"
PM Modi on Tejas: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਤੇਜਸ ਜਹਾਜ਼ ਵਿਚ ਉਡਾਣ ਭਰੀ ਅਤੇ ਕਿਹਾ ਕਿ ਇਸ ਤਜ਼ਰਬੇ ਕਾਰਨ ਦੇਸ਼ ਦੀ ਸਵਦੇਸ਼ੀ ਸਮਰੱਥਾ ਵਿਚ ਉਨ੍ਹਾਂ ਦਾ ਭਰੋਸਾ ਵਧਿਆ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਕਿਹਾ, "ਤੇਜਸ ਦੀ ਸਫਲਤਾਪੂਰਵਕ ਉਡਾਣ ਭਰੀ।"
ਉਨ੍ਹਾਂ ਅੱਗੇ ਕਿਹਾ, "ਇਹ ਤਜਰਬਾ ਅਦੁੱਤੀ ਸੀ, ਜਿਸ ਨੇ ਸਾਡੇ ਦੇਸ਼ ਦੀਆਂ ਸਵਦੇਸ਼ੀ ਸਮਰੱਥਾਵਾਂ ਵਿਚ ਮੇਰਾ ਭਰੋਸਾ ਹੋਰ ਵਧਾਇਆ ਅਤੇ ਮੈਨੂੰ ਸਾਡੀ ਰਾਸ਼ਟਰੀ ਸਮਰੱਥਾ ਬਾਰੇ ਮਾਣ ਅਤੇ ਆਸ਼ਾਵਾਦ ਦੀ ਇਕ ਨਵੀਂ ਭਾਵਨਾ ਦਿਤੀ"।
ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੁਰੂ ਪਹੁੰਚੇ ਅਤੇ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦਾ ਦੌਰਾ ਕੀਤਾ। ਪੀਐਮਓ ਅਨੁਸਾਰ, ਉਨ੍ਹਾਂ ਨੇ ਤੇਜਸ ਦੇ ਨਿਰਮਾਣ ਹੱਬ ਦਾ ਨਿਰੀਖਣ ਕੀਤਾ।
ਜਾਣਕਾਰੀ ਮੁਤਾਬਕ ਦੇਸ਼ ਦੀ ਰੱਖਿਆ ਤਿਆਰੀਆਂ ਅਤੇ ਸਵਦੇਸ਼ੀਕਰਨ ਨੂੰ ਵਧਾਉਣ ਲਈ ਸਰਕਾਰ ਵਲੋਂ ਚੁੱਕੇ ਗਏ ਵੱਡੇ ਕਦਮਾਂ 'ਚ ਤੇਜਸ ਜਹਾਜ਼ ਵੀ ਸ਼ਾਮਲ ਹੈ। ਪਹਿਲਾ ਜਹਾਜ਼ 2016 ਵਿਚ ਹਵਾਈ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ। ਵਰਤਮਾਨ ਵਿਚ IAF ਦੇ ਦੋ ਸਕੁਐਡਰਨ, 45 ਸਕੁਐਡਰਨ ਅਤੇ 18 ਸਕੁਐਡਰਨ LCA ਤੇਜਸ ਦੇ ਨਾਲ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ।
(For more news apart from PM Narendra Modi on Tejas Photos News in Punjabi, stay tuned to Rozana Spokesman)