
ਭਾਰਤ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਹੁਣ ਇਹ ਵਾਇਰਸ ਦੇਸ਼ ਦੇ 25 ਸੂਬਿਆਂ ਵਿਚ ਫੈਲ ਚੁੱਕਾ ਹੈ
ਨਵੀਂ ਦਿੱਲ਼ੀ : ਭਾਰਤ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ ਹੁਣ ਇਹ ਵਾਇਰਸ ਦੇਸ਼ ਦੇ 25 ਸੂਬਿਆਂ ਵਿਚ ਫੈਲ ਚੁੱਕਾ ਹੈ। ਇਸ ਵਾਇਰਸ ਦੇ ਨਾਲ ਹੁਣ ਤੱਕ 600 ਤੋਂ ਜਿਅਦਾ ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ। ਦੱਸ ਦੱਈਏ ਕਿ ਪਿਛਲੇ 16 ਦਿਨਾਂ ਦੇ ਵਿਚ 14 ਪੌਜਟਿਵ ਮਰੀਜ਼ਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
coronavirus
ਅੱਜ ਜੰਮੂ-ਕਸ਼ਮੀਰ ਅਤੇ ਕਸ਼ਮੀਰ ਵਿਚ 65 ਸਾਲ ਦੇ ਇਕ ਵਿਅਕਤੀ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਇਕ ਅਹਿਮਦਾਬਾਦ ਦੀ ਔਰਤ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਔਰਤ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੀ ਸੀ। ਜੰਮੂ-ਕਸ਼ਮੀਰ ਦੇ ਮੁਖ ਸਕਤਰ ਰੋਹਿਤ ਕਾਂਸਲ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਾ ਵਿਅਕਤੀ ਸ਼੍ਰੀਨਗਰ ਦੇ ਹੈਦਰਪੁਰਾ ਇਲਾਕੇ ਵਿਚ ਰਹਿੰਦਾ ਸੀ।
coronavirus death
ਦੱਸ ਦਈਏ ਕਿ ਉਸ ਮਰੀਜ਼ ਦੇ ਸੰਪਰਕ ਵਿਚ ਆਏ ਚਾਰ ਹੋਰ ਲੋਕਾਂ ਵਿਚ ਵੀ ਕਰੋਨਾ ਦੇ ਲੱਛਣ ਪਾਏ ਗਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਰਨ ਵਾਲੇ ਵਿਅਕਤੀ ਨੇ 7 ਤੋਂ 21 ਮਾਰਚ ਦੇ ਵਿਚ ਦਿੱਲੀ ਅਤੇ ਸਹਾਰਨਪੁਰ ਦੀ ਯਾਤਰਾ ਕੀਤੀ ਸੀ । ਉਹ 7 ਤੋਂ 9 ਮਾਰਚ ਤੱਕ ਨਜਾਮੂਦੀਂਨ ਮਸਜਿਦ ਵਿਚ ਰਿਹਾ ਸੀ ਅਤੇ ਫਿਰ 9 ਮਾਰਚ ਨੂੰ ਟ੍ਰੇਨ ਦੇ ਰਾਹੀ ਦੇਵਬੰਦ ਗਿਆ। ਫਿਰ 11 ਮਾਰਚ ਨੂੰ ਉਹ ਇਥੇ ਦਾਰੁਲ ਉਲੁਮ ਵਿਚ ਰੁੱਕਿਆ ਉਸ ਤੋਂ ਬਾਅਦ 11 ਮਾਰਚ ਨੂੰ ਜੰਮੂ ਦੇ ਲਈ ਟ੍ਰੇਨ ਲੈ ਕੇ ਨਿਕਲਿਆ।
coronavirus
16 ਮਾਰਚ ਨੂੰ ਇੰਡੀਗੋ ਫਲਾਇਟ ਦੇ ਰਾਹੀ ਜੰਮੂ ਤੋਂ ਸ਼੍ਰੀਨਗਰ ਪਹੁੰਚ ਪਹੁੰਚਿਆ । 18 ਮਾਰਚ ਤੱਕ ਸਪੋਰ ਵਿਚ ਹੀ ਰੁਕਿਆ ਰਿਹਾ ਅਤੇ ਫਿਰ 21 ਮਾਰਚ ਨੂੰ ਆਪਣੇ ਘਰ ਹੈਦਰਾਪੁਰਾ ਆਇਆ । ਸਿਹਤ ਖਰਾਬ ਹੋਣ ਕਾਰਨ 22 ਮਾਰਚ ਨੂੰ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੱਸ ਦੱਈਏ ਕਿ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਪੂਰੇ ਦੇਸ਼ ਵਿਚ ਅਗਲੇ 21 ਦਿਨ ਲਈ ਲੌਕਡਾਊਨ ਕਰਨ ਦਾ ਐਲਾਨ ਕੀਤਾ ਹੈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।